ਜਗਰਾਓਂ ਤਹਿਸੀਲ ‘ਚ ਜਮੀਨਾਂ ਦੇ ਸੈਂਕੜੇ ਪਏ ਪੈਡਿੰਗ ਇੰਤਕਾਲ, ਲੋਕਾਂ ‘ਚ ਰੋਸ: ਐਸ.ਡੀ.ਐਮ ਨੇ ਕਿਹਾ ਜਲਦੀ ਹੋਵੇਗਾ ਨਿਪਟਾਰਾ
- ਨਾਇਬ ਤਹਿਸੀਲਦਾਰ ਨੇ ਨਹੀਂ ਦੱਸਿਆ ਆਪਣਾ ਪੱਖ
- ਐਸ.ਡੀ.ਐਮ ਨੇ ਕਿਹਾ ਜਲਦੀ ਹੋਵੇਗਾ ਨਿਪਟਾਰਾ
ਜਗਰਾਓਂ, 19 ਫਰਵਰੀ 2025 - ਸਥਾਨਿਕ ਲੋਕ ਸਰਕਾਰ ਨੂੰ ਰੋਜਾਨਾ ਕਰੋੜਾ ਰੁਪਏ ਰਜਿਸਟਰੀਆਂ ਰਾਹੀ ਦਿੰਦੇ ਹਨ, ਜੇਕਰ ਸਰਕਾਰ ਨੂੰ ਰੈਵਿਿਨਓ ਦੇਣ ਦੇ ਬਾਵਜੂਦ ਵੀ ਆਪਣੀਆਂ ਜਮੀਨਾਂ ਦੇ ਦਸਤਾਵੇਜ ਆਪਣੇ ਹੱਥ ਨਾ ਆਉਣ ਜਾਂ ਦਸਤਾਵੇਜਾ ਨੂੰ ਕਿਸੇ ਵਰਤੋਂ ਵਿਚ ਨਾ ਲਿਆ ਸਕਣ ਤਾਂ ਕੀ ਬੀਤਦੀ ਹੋਵੇਗੀ। ਜਗਰਾਓਂ ਤਹਿਸੀਲ ‘ਚ ਜਮੀਨਾਂ ਦੇ ਸੈਂਕੜੇ ਇੰਤਕਾਲ ਪੈਡਿੰਗ ਪਏ ਹੋਣ ਕਾਰਨ ਲੋਕਾਂ ‘ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਸੂਤਰਾਂ ਅਨੁਸਾਰ ਜਗਰਾਓਂ ਤਹਿਸੀਲ ‘ਚ ਇਲਾਕੇ ਦੇ ਇਕ ਸਾਲ ਵਿਚ 6 ਹਜ਼ਾਰ ਰਜਿਸਟਰੀਆਂ ਹੁੰਦੀਆਂ ਹਨ ਕੁਝ ਮਹਿਨੇ ਪਹਿਲਾ ਰਜਿਸਟਰੀਆਂ ਤੋਂ 15 ਦਿਨਾਂ ਦੇ ਵਿਚ-ਵਿਚ ਇੰਤਕਾਲ ਹੋ ਜਾਂਦੇ ਸਨ। ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਇੰਤਕਾਲ 45 ਦਿਨਾਂ ਵਿਚ-ਵਿਚ ਕਰਨਾ ਹੁੰਦਾ ਹੈ। ਰਜਿਸਟਰੀ ਕਰਾਉਣ ਮੌਕੇ ਖਰੀਦਦਾਰ ਕੋਲੋ ਇੰਤਕਾਲ ਦੀ ਸਰਕਾਰੀ ਫੀਸ ਲੈ ਕੇ 3 ਫਾਰਮ ਭਰਾਏ ਜਾਂਦੇ ਹਨ।
ਇਕ ਕਾਪੀ ਖਰੀਦਦਾਰ ਨੂੰ, ਇਕ ਕਾਪੀ ਸਰਕਾਰੀ ਰਿਕਾਰਡ ਵਿਚ ਅਤੇ ਤੀਜੀ ਰਜਿਸਟਰੀ ਦੀ ਕਾਪੀ ਪਟਵਾਰੀ ਨੂੰ ਇੰਤਕਾਲ ਕਰਨ ਲਈ ਭੇਜੀ ਜਾਂਦੀ ਹੈ। ਇੰਤਕਾਲ ਦੀ 1 ਮਹੀਨੇ ਦੀ ਸਾਰੀ ਰਿਪੋਰਟ ਜਿਲੇ ਦੀ ਡੀ.ਸੀ. ਨੂੰ ਭੇਜੀ ਜਾਂਦੀ ਹੈ। ਅੱਜ ਕੱਲ ਜਗਰਾਓਂ ਤਹਿਸੀਲ ਵਿਚ ਇਲਾਕੇ ਦੇ ਲੋਕਾਂ ਦੀਆਂ ਜਮੀਨਾਂ ਦੇ ਸੈਂਕੜੇ ਇੰਤਕਾਲ ਕਾਫੀ ਮਹੀਨਿਆਂ ਤੋਂ ਪੈਡਿੰਗ ਹੋਣ ਕਰਕੇ ਲੋਕ ਕਾਫੀ ਖੱਜਲ ਹੋ ਰਹੇ ਹਨ। ਇਕ ਵਿਅਕਤੀ ਨੇ ਆਪਣਾ ਨਾ ਛਾਪਣ ਦੀ ਸ਼ਰਤ ਤੇ ਦੱਸਿਆ ਕਿ ਇੰਤਕਾਲ ਪੈਡਿੰਗ ਕਰਨ ਦਾ ਕਾਰਣ ਜੇਬ ਗਰਮ ਕਰਨਾ ਹੀ ਹੁੰਦਾ ਹੈ।
ਜਗਰਾਓਂ ਤੇ ਨਾਇਬ ਤਹਿਸੀਲਦਾਰ ਸੁਰਿੰਦਰ ਪੱਬੀ ਜਿਨ੍ਹਾਂ ਕੋਲ ਤਹਿਸੀਲਦਾਰ ਵੀ ਚਾਰਜ ਹੈ, ਨਾਲ ਮੋਬਾਇਲ ਤੇ ਪੈਡਿੰਗ ਇੰਤਕਾਲਾਂ ਸਬੰਧੀ ਸੰਪਰਕ ਕੀਤਾ ਤਾਂ ਉਹਨਾ ਨੇ ਫੋਨ ਨਾ ਚੁੱਕਿਆਂ। ਇਸ ਸਬੰਧੀ ਐਸ.ਡੀ.ਐਮ. ਕਰਨਦੀਪ ਸਿੰਘ ਨਾਲ ਸੰਪਰਕ ਕੀਤਾ ਤਾ ਉਹਨਾ ਕਿਹਾ ਕਿ ਇੰਤਕਾਲ ਪੈਡਿੰਗ ਦੀਆਂ ਹੋਰ ਵੀ ਕਈ ਸ਼ਿਕਾਇਤਾਂ ਆਈਆਂ ਹਨ, ਜਲਦੀ ਹੀ ਸਟਾਫ ਨਾਲ ਮੀਟਿੰਗ ਕਰਕੇ ਪੈਡਿੰਗ ਪਏ ਇੰਤਕਾਲਾਂ ਦਾ ਨਿਪਟਾਰਾ ਕਰ ਦਿੱਤਾ ਜਾਵੇਗਾ।