ਨਿਹੰਗ ਬਾਬਾ ਹਰਜੀਤ ਸਿੰਘ ਰਸੂਲਪੁਰ ਨੇ ਪੱਤਰਕਾਰਾਂ ਨੂੰ ਮਹਾਕੁੰਭ ਦੌਰਾਨ ਤ੍ਰਿਵੇਣੀ ਸੰਗਮ ਦਾ ਪਵਿੱਤਰ ਜਲ ਬੋਤਲਾਂ ਚ ਪਾਕੇ ਕੀਤਾ ਭੇਟ
ਚੰਡੀਗੜ੍ਹ, 19 ਫਰਵਰੀ 2025 - ਚੰਡੀਗੜ੍ਹ ਵਿੱਚ ਪੱਤਰਕਾਰਾਂ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ ਜਦੋਂ ਮਿਸਲ ਸ਼ਹੀਦੀ ਨਿਹੰਗ ਬਾਬਾ ਫਕੀਰ ਸਿੰਘ ਰਸੂਲਪੁਰ (ਅਯੁੱਧਿਆ ਵਾਲੇ) ਨਿਹੰਗ ਬਾਬਾ ਹਰਜੀਤ ਸਿੰਘ ਰਸੂਲਪੁਰ ਨੇ ਪ੍ਰਯਾਗਰਾਜ ਵਿੱਚ ਚੱਲ ਰਹੇ ਮਹਾਕੁੰਭ ਦੌਰਾਨ ਤ੍ਰਿਵੇਣੀ ਸੰਗਮ ਦਾ ਪਵਿੱਤਰ ਜਲ ਭਰ ਕੇ ਚੰਡੀਗੜ੍ਹ ਵਿੱਚ ਉਨ੍ਹਾਂ ਨੂੰ ਵਿਸ਼ੇਸ਼ ਤੌਰ ’ਤੇ ਬੋਤਲਾਂ ਚ ਪਾਕੇ ਭੇਟ ਕੀਤਾ। ਇਸ ਮੋਕੇ ਪੰਜਾਬ ਭਾਜਪਾ ਦੇ ਸੀਨੀਅਰ ਆਗੂ ਵਿਨੀਤ ਜੋਸ਼ੀ ਵਿਸ਼ੇਸ਼ ਤੋਰ ਤੇ ਹਾਜੀਰ ਸਨ ।
ਵਰਨਣਯੋਗ ਹੈ ਕਿ ਮਹਾਕੁੰਭ 2025 ਵਿੱਚ ਜਿੱਥੇ ਦੇਸ਼ ਭਰ ਦੇ 13 ਅਖਾੜਿਆਂ ਨੇ ਆਪਣੇ ਸ਼ੀਵਿਰ ਲਾਏ ਸਨ, ਉੱਥੇ ਹੀ ਰਸੂਲਪੁਰ ਨੇ ਆਪਣਾ ਖਾਲਸਾ ਕਾਇਮ ਕੀਤਾ ਸੀ। ਮਹਾਕੁੰਭ ਦੇ ਪਹਿਲੇ ਦਿਨ ਤੋਂ ਸ਼ੁਰੂ ਹੋ ਕੇ 6 ਜਨਵਰੀ ਤੋਂ ਲੈ ਕੇ 7 ਫਰਵਰੀ ਤੱਕ ਇੱਕ ਮਹੀਨੇ ਤੋਂ ਵੱਧ ਸਮੇਂ ਤੱਕ ਉੱਥੇ ਰਹਿ ਕੇ ਸ਼ਾਹੀ ਇਸ਼ਨਾਨ ਸ਼ਮੁੱਲਿਯਤ ਕੀਤੀ, ਤ੍ਰਿਵੇਣੀ ਵਿੱਚ ਇਸ਼ਨਾਨ ਕੀਤਾ ਅਤੇ ਦਿਨ ਰਾਤ ਗੁਰਬਾਣੀ ਦਾ ਪ੍ਰਚਾਰ ਕੀਤਾ।
ਰਸੂਲਪੁਰ ਨੇ ਦੱਸਿਆ ਕਿ ਇਤਿਹਾਸ ਵਿੱਚ ਪਹਿਲੀ ਵਾਰ ਕਿਸੇ ਨਿਹੰਗ ਜਥੇ ਵੱਲੋਂ ਅਖਾੜਿਆਂ ਦੇ ਸਹਿਯੋਗ ਨਾਲ ਸ਼ਾਹੀ ਇਸ਼ਨਾਨ ਆਯੋਜਿਤ ਕੀਤਾ ਗਿਆ। ਰਸੂਲਪੁਰ ਨੇ ਵਿਸ਼ੇਸ਼ ਤੌਰ 'ਤੇ ਦੱਸਿਆ ਕਿ ਹਰ ਕੁੰਭ ਵਿੱਚ ਦੇਸ਼ ਭਰ ਤੋਂ 13 ਅਖਾੜੇ ਭਾਗ ਲੈਂਦੇ ਹਨ, ਜਿਨ੍ਹਾਂ ਵਿੱਚ ਸਿੱਖ ਧਰਮ ਨਾਲ ਸਬੰਧਤ ਉਦਾਸੀਨ ਪੰਚਾਇਤੀ ਵੱਡਾ ਅਖਾੜਾ, ਉਦਾਸੀਨ ਪੰਚਾਇਤੀ ਨਵਾਂ ਅਖਾੜਾ ਅਤੇ ਨਿਰਮਲ ਅਖਾੜਾ ਸ਼ਾਮਲ ਹਨ, ਪਰ ਮਿਸਲ ਸ਼ਹੀਦਾਂ ਨਿਹੰਗ ਬਾਬਾ ਫਕੀਰ ਸਿੰਘ ਰਸੂਲਪੁਰ (ਅਯੁੱਧਿਆ ਵਾਲੇ) ਨਿਹੰਗ ਦਲ ਦੇ ਤੋਰ ਤੇ ਭਾਗ ਲੈਣ ਵਾਲੀ ਪਲੇਠੀ ਨਿਹੰਗ ਜਥੇਬੰਦੀ ਹੈ ।
ਰਸੂਲਪੁਰ ਨੇ ਦੱਸਿਆ ਕਿ ਇਸ ਦੇ ਨਾਲ ਹੀ ਨਿਹੰਗ ਦੇ ਰੂਪ ਵਿਚ ਸਿੱਖ ਧਰਮ ਦੀ ਨੁਮਾਇੰਦਗੀ ਕਰਦੇ ਹੋਏ ਪੰਜ ਵਿਸ਼ਾਲ ਸੰਤ ਸੰਮੇਲਨ ਅਤੇ ਇਕ ਧਰਮ ਸੰਸਦ ਵਿਚ ਭਾਗ ਲਿਆ ਅਤੇ ਉਨ੍ਹਾਂ ਦੇ ਮੰਚਾਂ ਤੋਂ ਗੁਰਬਾਣੀ ਦਾ ਪ੍ਰਚਾਰ ਕੀਤਾ।
ਉਨ੍ਹਾਂ ਅੱਗੇ ਦੱਸਿਆ ਕਿ ਇਸ ਇੱਕ ਮਹੀਨੇ ਦੌਰਾਨ ਹਰ ਰੋਜ਼ ਪ੍ਰਯਾਗਰਾਜ ਕੁੰਭ ਵਿੱਚ ਦੇਸ਼ ਭਰ ਦੇ ਪੀਠਾਧੀਸ਼ਵਰਾਂ, ਮਹਾਂਮੰਡਲੇਸ਼ਵਰਾਂ, ਜਗਤ ਗੁਰੂਆਂ ਅਤੇ ਵੱਖ-ਵੱਖ ਸੰਪਰਦਾਵਾਂ ਦੇ ਸੰਤਾਂ-ਮਹੰਤਾਂ ਨਾਲ ਸੰਤ ਮਿਲਣੀ ਕਰਕੇ ਉਨ੍ਹਾਂ ਨੂੰ ਦਸ ਗੁਰੂ ਸਾਹਿਬਾਨ, ਗੁਰਬਾਣੀ ਅਤੇ ਗੋਰਵਮਈ ਸਿੱਖ ਇਤਿਹਾਸ ਬਾਰੇ ਵਿਸ਼ੇਸ਼ ਜਾਣਕਾਰੀ ਦਿੱਤੀ ਜਾਂਦੀ ਸੀ।
ਰਸੂਲਪੁਰ ਨੇ ਭਾਵੁਕ ਹੋ ਕੇ ਕਿਹਾ ਕਿ ਉਹ ਖੁਸ਼ਕਿਸਮਤ ਹਨ ਕਿ ਉਨ੍ਹਾਂ ਗੁਰੂਆਂ ਦੀ ਚਰਨ ਛੋ ਉਸ ਧਰਤੀ 'ਤੇ ਇਕ ਮਹੀਨਾ ਗੁਰਬਾਣੀ ਦਾ ਪ੍ਰਚਾਰ ਕੀਤਾ ਜਿੱਥੇ 1665 ਵਿਚ ਗੁਰੂ ਤੇਗ ਬਹਾਦਰ ਸਾਹਿਬ ਜੀ ਮਾਤਾ ਗੁਜਰੀ ਜੀ ਨਾਲ ਛੇ ਮਹੀਨੇ ਰਹੇ ਅਤੇ ਇਹੀ ਨਹੀਂ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮਾਤਾ ਦੀ ਕੁੱਖ ਵਿਚ ਪ੍ਰਯਾਗਰਾਜ ਦੀ ਇਸ ਧਰਤੀ 'ਤੇ ਆਏ ਸਨ।
ਰਸੂਲਪੁਰ ਨੇ ਅੰਤ ਵਿੱਚ ਕਿਹਾ ਕਿ ਜਿਨਾਂ ਭਗਤਾਂ ਦੀ ਵਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ, ਉਹ ਸਾਰੇ ਸਨਾਤਨੀ ਸੰਤ ਪ੍ਰਯਾਗਰਾਜ ਦੀ ਧਰਤੀ ਨਾਲ ਸਬੰਧਤ ਹਨ।