ਥਾਈਲੈਂਡ ਤੋਂ ਆਏ ਵਿਅਕਤੀ ਪਾਸੋ ਪਿਸਤੌਲ ਦੀ ਨੋਕ 'ਤੇ ਖੋਹ ਕਰਨ ਵਾਲੇ ਦੋ ਲੁਟੇਰੇ ਕਾਬੂ
ਗੁਰਪ੍ਰੀਤ ਸਿੰਘ
- ਲੁਟੇਰੇ ਈ ਰਿਕਸ਼ਾ ਚਲਾਉਣ ਦੀ ਆੜ ਦੇ ਵਿੱਚ ਸਵਾਰੀਆਂ ਨੂੰ ਈ ਰਿਕਸ਼ਾ ਵਿੱਚ ਬਿਠਾ ਕੇ ਕਰਦੇ ਸਨ ਲੁੱਟ - ਏਡੀਸੀਪੀ ਟਰੈਫਿਕ ਅੰਮ੍ਰਿਤਸਰ
ਅੰਮ੍ਰਿਤਸਰ, 19 ਫਰਵਰੀ 2025 - ਪਿਛਲੇ ਕੁਝ ਸਮੇਂ ਤੋਂ ਅੰਮ੍ਰਿਤਸਰ ਵਿੱਚ ਈ ਰਿਕਸ਼ਾ ਚਲਾਉਣ ਦੀ ਆੜ ਦੇ ਵਿੱਚ ਈ ਰਿਕਸ਼ਾ ਚਾਲਕਾਂ ਵੱਲੋਂ ਬਾਹਰੀ ਸੂਬਿਆਂ ਤੇ ਆਏ ਲੋਕਾਂ ਨੂੰ ਆਪਣੀ ਲੁੱਟ ਦਾ ਸ਼ਿਕਾਰ ਬਣਾਇਆ ਜਾ ਰਿਹਾ ਸੀ ਜਿਸ ਨੂੰ ਦੇਖਦੇ ਹੋਏ ਅੰਮ੍ਰਿਤਸਰ ਟਰੈਫਿਕ ਪੁਲਿਸ ਵੱਲੋਂ ਈ ਰਿਕਸ਼ਾ ਦੇ ਉੱਪਰ ਨੰਬਰ ਵੀ ਲਗਾਏ ਗਏ ਸਨ ਤਾਂ ਜੋ ਕਿ ਈ ਰਿਕਸ਼ਾ ਚਾਲਕ ਦੀ ਪਹਿਚਾਣ ਹੋ ਸਕੇ ਲੇਕਿਨ ਇਹ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਪਿਛਲੇ ਦਿਨੀ ਜੰਮੂ ਕਸ਼ਮੀਰ ਦਾ ਰਹਿਣ ਵਾਲਾ ਵਿਅਕਤੀ ਜੋ ਕਿ ਥਾਈਲੈਂਡ ਤੋਂ ਅੰਮ੍ਰਿਤਸਰ ਵਿੱਚ ਪਹੁੰਚਿਆ ਅਤੇ ਈ ਰਿਕਸ਼ਾ ਚਾਲਕਾਂ ਵੱਲੋਂ ਉਸ ਨੂੰ ਆਪਣੀ ਲੁੱਟ ਦਾ ਸ਼ਿਕਾਰ ਬਣਾਇਆ ਗਿਆ ਅਤੇ ਉਸ ਦੇ ਕੱਪੜੇ ਉਤਾਰ ਕੇ ਉਸਨੂੰ ਸੁਨਸਾਨ ਰਸਤੇ ਵਿੱਚ ਛੱਡ ਦਿੱਤਾ ਗਿਆ ਜਿਸ ਤੋਂ ਬਾਅਦ ਉਸ ਪੀੜਤ ਵਿਅਕਤੀ ਵੱਲੋਂ ਪੁਲਿਸ ਨੂੰ ਦਰਖਾਸਤ ਦਿੱਤੀ ਗਈ ਅਤੇ ਪੁਲਿਸ ਨੇ ਚੰਦ ਘੰਟਿਆਂ ਵਿੱਚ ਹੀ ਕਾਰਵਾਈ ਕਰਦਿਆਂ ਦੋ ਆਰੋਪੀਆਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਹਾਸਿਲ ਕੀਤੀ ਹੈ।
ਇਸ ਸਬੰਧੀ ਏਡੀਸੀਪੀ ਟਰੈਫਿਕ ਹਰਪਾਲ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਹਿਚਾਣ ਗਗਨਦੀਪ ਸਿੰਘ ਉਰਫ ਗਗਨ ਅਤੇ ਨਿਸ਼ਾਨ ਸਿੰਘ ਦੇ ਰੂਪ ਵਿੱਚ ਹੋਈ ਹੈ ਜੋ ਕਿ ਅੰਮ੍ਰਿਤਸਰ ਦੇ ਰਹਿਣ ਵਾਲੇ ਹਨ ਅਤੇ ਕਿਰਾਏ ਤੇ ਈਰਖਾ ਲੈ ਕੇ ਚਲਾਉਂਦੇ ਸਨ ਅਤੇ ਇਹਨਾਂ ਵੱਲੋਂ ਥਾਈਲੈਂਡ ਤੋਂ ਆਏ ਨੌਜਵਾਨ ਨੂੰ ਆਪਣੀ ਲੁੱਟ ਦਾ ਘਰ ਬਣਾਇਆ ਗਿਆ ਅਤੇ ਉਸ ਕੋਲ 120 ਥਾਈਲੈਂਡ ਡਾਲਰ ਅਤੇ 2000 ਭਾਰਤੀ ਕਰੰਸੀ ਅਤੇ ਪੀੜਿਤ ਦਾ ਆਈਡੀ ਕਾਰਡ ਦੀ ਵੀ ਖੋਹ ਕੀਤੀ ਗਈ ਜਿਸ ਨੂੰ ਕਿ ਪੁਲਿਸ ਨੇ ਬਰਾਮਦ ਕਰ ਲਿੱਤਾ ਹੈ ਅਤੇ ਪੁਲਿਸ ਨੇ ਦੱਸਿਆ ਕਿ ਇਹਨਾਂ ਆਰੋਪੀਆਂ ਵੱਲੋਂ ਇਹ ਸਾਰੀ ਲੁੱਟ ਇੱਕ ਖਿਡੋਣਾ ਪਿਸਤੋਲ ਦੀ ਨੋਕ ਅਤੇ ਛੁਰਾ ਦੀ ਨੋਕ ਤੇ ਕੀਤੀ ਗਈ ਸੀ। ਅਤੇ ਪੁਲਿਸ ਨੇ ਵਾਰਦਾਤ ਸਮੇਂ ਵਰਤਿਆ ਖਿਡਾਉਣਾ ਪਿਸਤੋਲ ਅਤੇ ਈ ਰਿਕਸ਼ਾ ਵੀ ਬਰਾਮਦ ਕਰ ਲਿੱਤਾ ਹੈ। ਪੁਲਿਸ ਵੱਲੋਂ ਫਿਲਹਾਲ ਇਸ ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ
ਦੂਜੇ ਪਾਸੇ ਪੀੜਿਤ ਨੌਜਵਾਨ ਨੇ ਦੱਸਿਆ ਕਿ ਉਸ ਦਾ ਨਾਮ ਜਾਬਿਤ ਹੈ ਅਤੇ ਉਹ ਜੰਮੂ ਕਸ਼ਮੀਰ ਦਾ ਰਹਿਣ ਵਾਲਾ ਹੈ ਤੇ ਥਾਈਲੈਂਡ ਵਿੱਚ ਨੌਕਰੀ ਕਰਦਾ ਹੈ। ਅਤੇ ਜਦੋਂ ਥਾਈਲੈਂਡ ਤੋਂ ਅੰਮ੍ਰਿਤਸਰ ਪਹੁੰਚਿਆ ਅਤੇ ਉਸਨੇ ਰੇਲਵੇ ਸਟੇਸ਼ਨ ਤੋਂ ਈ ਰਿਕਸ਼ਾ ਹਾਲਗੇਟ ਜਾਣ ਲਈ ਲਿੱਤਾ ਸੀ। ਅਤੇ ਇਹ ਦੋਵੇਂ ਈਰਖਾ ਸਵਾਰ ਉਹਨਾਂ ਨੂੰ ਸੁਨਸਾਨ ਜਗ੍ਹਾ ਤੇ ਲੈ ਗਏ ਅਤੇ ਉੱਥੇ ਜਾ ਕੇ ਉਸ ਨਾਲ ਲੁੱਟ ਕੀਤੇ ਜਿਸ ਤੋਂ ਬਾਅਦ ਉਸਨੇ ਪੁਲਿਸ ਨੂੰ ਕੀਤਾ ਅਤੇ ਪੁਲਿਸ ਨੇ ਚੰਦ ਘੰਟਿਆਂ ਵਿੱਚ ਹੀ ਆਰੋਪੀਆਂ ਨੂੰ ਗ੍ਰਿਫਤਾਰ ਕਰ ਲਿੱਤਾ ਇਸ ਲਈ ਮੈਂ ਪੰਜਾਬ ਪੁਲਿਸ ਦਾ ਵੀ ਧੰਨਵਾਦ ਕਰਦਾ ਹਾਂ।