ਮਾਮਲਾ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਨਵਾਬ ਮਲੇਰਕੋਟਲਾ ਨੂੰ ਭੇਂਟ ਕੀਤੀ 'ਸ੍ਰੀ ਸਾਹਿਬ' ਦੇ ਚੋਰੀ ਹੋਣ ਦਾ: 'ਸ੍ਰੀ ਸਾਹਿਬ' ਪੂਰੀ ਤਰ੍ਹਾਂ ਸੁਰੱਖਿਅਤ - DSP
- ਇਤਿਹਾਸਕ 'ਸ੍ਰੀ ਸਾਹਿਬ' ਮਲੇਰਕੋਟਲਾ 'ਚ ਹੀ ਪੂਰੀ ਤਰ੍ਹਾਂ ਸੁਰੱਖਿਅਤ ਹੈ-ਡੀ.ਐਸ.ਪੀ.ਮਾਲੇਰਕੋਟਲਾ
ਮੁਹੰਮਦ ਇਸਮਾਈਲ ਏਸ਼ੀਆ
ਮਲੇਰਕੋਟਲਾ, 16 ਫਰਵਰੀ 2025,- ਹਾਂਅ ਦੇ ਨਾਅਰੇ ਦੀ ਧਰਤੀ ਤੇ ਸਥਿਤ ਇਤਿਹਾਸਕ ਨਵਾਬੀ ਖਾਨਦਾਨ ਦੀ ਰਿਹਾਇਸ਼ ਰਹੀ ਮੁਬਾਰਕ ਮੰਜ਼ਿਲ ਮਹਿਲ ਵਿਖੇ ਆਪਣੇ ਪਰਿਵਾਰ ਸਮੇਤ ਰਹਿ ਰਹੀ ਮਨਹੂਮ ਬੇਗਮ ਮੁਨੱਵਰ ਉਨ ਨਿਸ਼ਾ ਦੀ ਪੋਤੀ ਹੋਣ ਦਾ ਦਾਅਵਾ ਕਰਦੀ ਇੱਕ ਮਹਿਲਾ ਬੀਬੀ ਮਹਿਰ ਉਨ ਨਿਸ਼ਾ ਵਲੋਂ ਪੰਜਾਬ ਦੇ ਗ੍ਰਹਿ ਸ਼ਿਕਾਇਤ ਪੱਤਰ 'ਚ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਨਵਾਬ ਮਲੇਰਕੋਟਲਾ ਨੂੰ ਭੇਂਟ ਕੀਤੀ'ਸ੍ਰੀ ਸਾਹਿਬ' 'ਤਲਵਾਰ' 'ਮੁਬਾਰਕ ਮੰਜ਼ਿਲ ਮਹਿਲ ਵਿਚੋਂ ਚੋਰੀ ਹੋਣ ਦੇ ਲਾਏ ਦੋਸ਼ਾਂ ਨੂੰ ਨਕਾਰਦਿਆਂ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਇਕ ਵੀਡੀਓ ਅੱਪਲੋਡ ਕਰ ਕੇ ਸਪੱਸ਼ਟ ਕੀਤਾ ਹੈ ਕਿ ਇਹ ਇਤਿਹਾਸਕ ਤਲਵਾਰ ਸ੍ਰੀ ਮਹਿਮੂਦ ਵਾਸੀ ਨੇੜੇ ਸਰਹਿੰਦੀ ਗਟ 'ਜੋ ਬੇਗਮ ਮੁਨੱਵਰ ਉਨ ਨਿਸ਼ਾ ਦੇ ਅਟਾਰਨੀ ਸਨ ਕੋਲ ਪੂਰੀ ਸ਼ਰਧਾ ਨਾਲ ਸੁਰੱਖਿਅਤ ਸੰਭਾਲੀ ਹੋਈ ਹੈ।
ਬੀਬੀ ਮਹਿਰ ਉਨ ਨਿਸ਼ਾ ਵੱਲੋਂ ਕੀਤੀ ਸ਼ਿਕਾਇਤ ਨੂੰ ਝੂਠੀ ਦੱਸਦਿਆਂ ਡੀ.ਐਸ.ਪੀ. ਮਾਲੇਰਕੋਟਲਾ ਨੇ ਦੱਸਿਆ ਕਿ ਮਲੇਰਕੋਟਲਾ ਦੇ ਸਰਹਿੰਦੀ ਗੇਟ ਨੇੜੇ ਸ੍ਰੀ ਮਹਿਮੂਦ ਦੇ ਘਰ ਦਸਮੇਸ਼ ਪਿਤਾ ਨਾਲ ਸੰਬੰਧਿਤ 'ਸ੍ਰੀ ਸਾਹਿਬ' ਦੇ ਦਰਸ਼ਨ ਕਰਨ ਮੌਕੇ ਬਿਆਨ ਜਾਰੀ ਕਰਦੇ ਹੋਏ ਕਹੀ। ਡੀ.ਐਸ.ਪੀ. ਕੁਲਦੀਪ ਸਿੰਘ ਨੇ ਦੱਸਿਆ ਕਿ ਮਾਲੇਰਕੋਟਲਾ ਦੇ ਆਖਰੀ ਨਵਾਬ ਇਫ਼ਤਿਖ਼ਾਰ ਅਲੀ ਖਾਨ ਦੀ ਬੇਗਮ ਮੁਨੱਵਰ ਉਨ ਨਿਸ਼ਾ ਵਲੋਂ ਇਸ ਸ੍ਰੀ ਸਾਹਿਬ ਦੀ ਸੇਵਾ ਸੰਭਾਲ 2011 ਵਿਚ ਸ੍ਰੀ ਮਹਿਮੂਦ ਹਵਾਲੇ ਕੀਤੀ ਸੀ ਅਤੇ 2019 ਤੋਂ ਉਨ੍ਹਾਂ ਸੇਵਾ ਸੰਭਾਲ ਲਈ ਇਹ ਸ਼੍ਰੀ ਸਾਹਿਬ ਆਪਣੇ ਕੋਲ ਪੂਰੀ ਸ਼ਰਧਾ ਸੰਭਾਲ ਕੇ ਰੱਖੀ ਹੋਈ ਹੈ।