ਅਮਰੀਕਾ ਤੋਂ ਡਿਪੋਰਟ ਹੋ ਕੇ ਪਿੰਡ ਘਨਸ਼ਾਮਪੁਰਾ ਦਾ ਹਰਪ੍ਰੀਤ ਸਿੰਘ ਸਵੇਰੇ ਪਰਤਿਆ ਆਪਣੇ ਘਰ
- ਮਾਪਿਆਂ ਨੇ ਧਾਹਾਂ ਮਾਰ ਕੇ ਦੱਸੇ ਸਾਰੇ ਹਾਲਾਤ
ਬਲਰਾਜ ਸਿੰਘ ਰਾਜਾ
ਚੌਂਕ ਮਹਿਤਾ,ਅੰਮ੍ਰਿਤਸਰ 16 ਫਰਵਰੀ 2025 - ਮਨ ਵਿੱਚ ਤਰੱਕੀ ਦੇ ਹੁਸੀਨ ਸਪਨੇ ਲੈ ਕੇ ਅਤੇ ਤਕਰੀਬਨ 40 ਲੱਖ ਰੁਪਿਆ ਖਰਚ ਕੇ ਜਦ 22 ਜੁਲਾਈ 2024 ਨੂੰ ਹਰਪ੍ਰੀਤ ਸਿੰਘ ਪੁੱਤਰ ਦਲੇਰ ਸਿੰਘ ਜਦ ਅਮਰੀਕਾ ਜਾਣ ਵਾਸਤੇ ਘਰੋਂ ਤੁਰਿਆ ਸੀ ਤਾਂ ਸ਼ਾਇਦ ਉਸ ਦੇ ਚੇਤਿਆਂ ਵਿੱਚ ਵੀ ਇਹ ਗੱਲ ਨਹੀਂ ਸੀ ਕਿ ਉਹ ਇੰਨੀ ਵੱਡੀ ਰਕਮ ਖਰਚ ਕੇ ਅਤੇ ਬਹੁਤ ਵੱਡੀ ਖੱਜਲ ਖੁਆਰੀ ਤੋਂ ਬਾਅਦ ਛੇ ਮਹੀਨੇ ਵਿੱਚ ਹੀ ਵਾਪਸ ਆਪਣੇ ਘਰ ਪਰਤ ਆਵੇਗਾ ਇਹ ਵਿਥਿਆ ਹੈ ਉਸ ਗਰੀਬੜੇ ਨੌਜਵਾਨ ਦੀ ਜੋ ਕਿ ਇੱਕ ਬਾਜੀਗਰ ਪਰਿਵਾਰ ਨਾਲ ਸੰਬੰਧ ਰੱਖਦਾ ਹੈ ਅਤੇ ਉਸ ਦਾ ਪਿਤਾ ਦਲੇਰ ਸਿੰਘ ਸਾਈਕਲ ਤੇ ਕਬਾੜ ਇਕੱਠਾ ਕਰਨ ਦਾ ਕੰਮ ਕਰਦਾ ਸੀ ਪਰ ਕਾਫੀ ਅਰਸਾ ਪਹਿਲਾਂ ਕਿਸੇ ਹਾਦਸੇ ਵਿੱਚ ਉਸ ਦੀ ਲੱਤ ਟੁੱਟ ਗਈ ਅਤੇ ਉਹ ਕੰਮ ਕਰਨ ਤੋਂ ਬਿਲਕੁਲ ਆਰੀ ਹੋ ਕੇ ਆਪਣੇ ਘਰੇ ਬੈਠਾ ਹੈ ਸੋਚ ਵਿਚਾਰ ਕਰਨ ਤੋਂ ਬਾਅਦ ਕਿਸੇ ਦੇ ਦਸਿਆ ਦਸਾਇਆ।
ਉਹਨਾਂ ਨੇ ਆਪਣੇ ਰਿਸ਼ਤੇਦਾਰਾਂ ਕੋਲੋਂ ਕਰਜ਼ਾ ਚੁੱਕਿਆ ਜੋ ਗਹਿਣਾ ਗੱਟਾ ਸੀ ਉਸ ਨੂੰ ਵੇਚਿਆ ਅਤੇ ਕਿਸੇ ਏਜੰਟ ਦੀ ਮਾਰਫਤ ਆਪਣੇ ਪੁੱਤਰ ਨੂੰ ਅਮਰੀਕਾ ਭੇਜਣ ਦਾ ਜੁਗਾੜ ਕੀਤਾ। ਆਪਣੀ ਵਿਥਿਆ ਸੁਣਾਉਂਦਿਆਂ ਹੋਇਆਂ ਦਲੇਰ ਸਿੰਘ ਉਸ ਦੀ ਪਤਨੀ ਨੇ ਅਮਰੀਕਾ ਤੋਂ ਵਾਪਸ ਪਰਤੇ ਨੌਜਵਾਨ ਹਰਪ੍ਰੀਤ ਸਿੰਘ ਦੇ ਦੱਸਣ ਅਨੁਸਾਰ ਉਹ ਕਿਸੇ ਏਜੰਟ ਦੇ ਟੇਟੇ ਚੜ ਕੇ ਇਥੋਂ ਅਮਰੀਕਾ ਵੱਲ ਰਵਾਨਾ ਹੋਇਆ ਉਹਨਾਂ ਦੱਸਿਆ ਕਿ ਇਥੋਂ ਫਲਾਈਟ ਲੈ ਕੇ ਉਹ ਪਹਿਲਾਂ ਇਟਲੀ ਪਹੁੰਚਿਆ ਅਤੇ ਫਿਰ ਸੜਕ ਦੇ ਰਸਤੇ ਸਪੇਨ ਗੁਆਟੇ ਮਾਲਾ ਕੈਨਗਿਨ ਅਤੇ ਫਿਰ ਮੈਕਸੀਕੋ ਸ਼ਹਿਰ ਦੇ ਨੇੜਿਓਂ 24 ਜਨਵਰੀ 2025 ਨੂੰ ਤਿਜਵਾਨਾ ਬਾਰਡਰ ਤੋਂ ਪਾਰ ਕਰਕੇ ਅਮਰੀਕਾ ਵਿੱਚ ਦਾਖਲ ਹੋ ਗਿਆ। ਜਦੋਂ ਉਹ ਸੈਨਟਾਈਗੋ ਸ਼ਹਿਰ ਵਿੱਚ ਪਹੁੰਚਿਆ ਗਿਆ ਤਾਂ ਉਸ ਨੂੰ ਪੁਲਿਸ ਨੇ ਫੜ ਲਿਆ। ਉਸ ਨੂੰ ਕਈ ਹੋਰ ਨੌਜਵਾਨਾਂ ਦੇ ਨਾਲ ਸਨ ਟਾਈਗੋ ਦੀ ਜੇਲ ਵਿੱਚ ਰੱਖਿਆ ਉਹਨਾਂ ਦਾ ਸਾਰਾ ਸਮਾਨ ਜਿਹਨਾਂ ਚ ਫੋਨ ਪਾਸਪੋਰਟ ਅਤੇ ਹੋਰ ਜਿਹੜੇ ਕੱਪੜੇ ਸਨ ਸਭ ਕੁਝ ਜਬਤ ਕਰ ਲਿਆ ਗਿਆ ਅਤੇ ਪਹਿਨਣ ਵਾਸਤੇ ਸਿਰਫ ਇੱਕ ਲੋਅਰ ਅਤੇ ਇੱਕ ਟੀ ਸ਼ਰਟ ਹੀ ਦਿੱਤੀ ਠੰਡ ਵੀ ਕਾਫੀ ਸੀ ਪਰ ਉਹਨਾਂ ਨੂੰ ਕੋਈ ਗਰਮ ਕੱਪੜਾ ਵੀ ਨਹੀਂ ਦਿੱਤਾ ਗਿਆ ਤਸ਼ੱਦਦ ਹੁੰਦਾ ਰਿਹਾ ਸਿੱਖ ਲੜਕਿਆਂ ਦੇ ਸਿਰਾਂ ਤੇ ਜੋ ਪਰਨੇ ਬੰਨੇ ਹੋਏ ਸਨ ਉਹ ਵੀ ਉਤਰਵਾ ਕੇ ਡਸਟਬੀਨ ਵਿੱਚ ਸੁੱਟ ਦਿੱਤੇ ਇਸ ਜੇਲ ਵਿੱਚ ਉਹਨਾਂ ਨੂੰ ਸਿਰਫ ਤਿੰਨ ਚਾਰ ਘੰਟੇ ਹੀ ਸੌਣ ਦਿੰਦੇ ਅਤੇ ਸਾਰਾ ਦਿਨ ਤੰਗ ਕਰਦੇ ਰਹਿੰਦੇ ਹਫਤੇ ਵਿੱਚ ਇੱਕ ਵਾਰ ਹੀ ਨਹਾਉਣ ਦਾ ਮੌਕਾ ਮਿਲਦਾ । ਖਾਣ ਪੀਣ ਦੇ ਨਾਂ ਤੇ ਇੱਕ ਸੇਬ ਜਾਂ ਕੋਈ ਹੋਰ ਥੋੜਾ ਬਹੁਤਾ ਕੁਰਕਰੇ ਵਗੂਰਾ ਖਾਣ ਨੂੰ ਦਿੱਤੇ ਜਾਂਦੇ ਅਤੇ ਇਸ ਤਰ੍ਹਾਂ ਤਕਰੀਬਨ 22 ਦਿਨ ਉਸ ਜੇਲ ਵਿੱਚ ਨਰਕ ਭਰੀ ਜ਼ਿੰਦਗੀ ਗੁਜ਼ਾਰਨ ਤੋਂ ਬਾਅਦ 13 ਫਰਵਰੀ ਨੂੰ ਉਹਨਾਂ ਨੂੰ ਇਹ ਕਿਹਾ ਗਿਆ ਕਿ ਤੁਹਾਨੂੰ ਇਥੋਂ ਜੇਲ ਵਿੱਚੋਂ ਕਿਸੇ ਕੈਂਪ ਵਿੱਚ ਬਦਲਣ ਦਾ ਹੁਕਮ ਆ ਗਿਆ ਹੈ ਸਾਡੀਆਂ ਅੱਖਾਂ ਬੰਨ ਕੇ ਹੱਥ ਕੜੀਆਂ ਬੇੜੀਆਂ ਲਗਾ ਦਿੱਤੀਆਂ ਅਤੇ ਕਿਸੇ ਆਰਮੀ ਦੇ ਏਅਰਪੋਰਟ ਤੋਂ ਸਾਨੂੰ ਜਹਾਜ ਵਿੱਚ ਬਿਠਾ ਦਿੱਤਾ ਗਿਆ 13 ਦੀ ਰਾਤ ਨੂੰ ਸਾਡੀ 10 ਵਜੇ ਫਲਾਈਟ ਹੋਈ ਤੇ ਰਸਤੇ ਵਿੱਚ ਦੋ ਵਾਰ ਤੇਲ ਭਰਨ ਲਈ ਰੁਕਣ ਤੋਂ ਬਾਅਦ ਬੀਤੀ ਰਾਤ ਉਹਨਾਂ ਦਾ ਜਹਾਜ ਅੰਮ੍ਰਿਤਸਰ ਏਅਰਪੋਰਟ ਤੇ ਉਤਰਿਆ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਜਹਾਜ ਅੰਮ੍ਰਿਤਸਰ ਉਤਰਨ ਤੋਂ ਤਕਰੀਬਨ ਅੱਧਾ ਘੰਟਾ ਪਹਿਲਾਂ ਉਹਨਾਂ ਦੀਆਂ ਹੱਥ ਕੜੀਆਂ ਅਤੇ ਬੇੜੀਆਂ ਖੋਲ ਦਿੱਤੀਆਂ ਗਈਆਂ। ਅੰਮ੍ਰਿਤਸਰ ਏਅਰਪੋਰਟ ਤੇ ਉਤਰਨ ਤੋਂ ਬਾਅਦ ਉਹਨਾਂ ਨੂੰ ਥਾਣਾ ਮਹਿਤਾ ਚੌਂਕ ਦੀ ਪੁਲਿਸ ਤੇ ਹਵਾਲੇ ਕਰ ਦਿੱਤਾ ਗਿਆ ਅਤੇ ਪੁਲਿਸ ਵਾਲੇ ਉਹਨਾਂ ਨੂੰ ਆਪਣੇ ਨਾਲ ਥਾਣੇ ਵਿੱਚ ਲੈ ਗਏ ਜਿੱਥੋਂ ਅੱਜ ਸਵੇਰੇ ਤਕਰੀਬਨ ਸਾਡੇ ਕੁ ਚਾਰ ਵਜੇ ਦੋ ਪੁਲਿਸ ਮੁਲਾਜ਼ਮ ਉਸ ਨੂੰ ਨਾਲ ਲੈ ਕੇ ਉਹਨਾਂ ਦੇ ਘਰ ਆਏ ਅਤੇ ਲਿਖਾ ਪੜੀ ਕਰਨ ਤੋਂ ਬਾਅਦ ਉਸ ਨੂੰ ਉਸਦੇ ਪਰਿਵਾਰ ਦੇ ਸਪੁਰਦ ਕਰ ਦਿੱਤਾ।
ਉਸਦੇ ਮਾਤਾ ਪਿਤਾ ਨੇ ਰੋ ਰੋ ਕੇ ਦੱਸਿਆ ਕਿ ਬੜੀ ਮੁਸ਼ਕਿਲ ਨਾਲ ਅਸੀਂ ਇਨੇ ਪੈਸੇ ਇਕੱਠੇ ਕਰਕੇ ਉਸ ਨੂੰ ਅਮਰੀਕਾ ਭੇਜਿਆ ਸੀ ਪਰ ਜਿੱਥੇ ਇੱਕ ਪਾਸੇ ਉਹਨਾਂ ਨੂੰ ਇੰਨੀ ਵੱਡੀ ਰਕਮ ਖੁਰਦ ਬੁਰਦ ਹੋ ਜਾਣ ਦਾ ਬਹੁਤ ਦੁੱਖ ਹੈ ਉੱਥੇ ਸਿਰਫ ਇੱਕੋ ਹੀ ਗੱਲ ਦੀ ਤਸੱਲੀ ਹੈ ਕਿ ਉਹਨਾਂ ਦਾ ਬੇਟਾ ਰਾਜੀ ਖੁਸ਼ੀ ਆਪਣੇ ਘਰ ਵਾਪਸ ਆ ਗਿਆ ਹੈ ਉਹਨਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਅੱਗੇ ਤੋਂ ਕੋਈ ਅਜਿਹਾ ਵਰਤਾਰਾ ਨਾ ਹੋਵੇ ਸਰਕਾਰ ਨੂੰ ਚਾਹੀਦਾ ਹੈ ਕਿ ਪੰਜਾਬ ਵਿੱਚ ਹੀ ਰੁਜ਼ਗਾਰ ਦੇ ਵਸੀਲੇ ਪੈਦਾ ਕੀਤੇ ਜਾਣ ਤਾਂ ਜੋ ਨੌਜਵਾਨ ਇਨੀਆਂ ਵੱਡੀਆਂ ਰਕਮਾਂ ਖਰਚ ਕੇ ਅਤੇ ਇੰਨੀ ਖੱਜਲ ਖਰਾਬੀ ਤੋਂ ਬਾਅਦ ਆਪਣੇ ਘਰਾਂ ਨੂੰ ਵਾਪਸ ਪਰਤ ਕੇ ਬਰਬਾਦ ਨਾ ਹੋਣ। ਉਹਨਾਂ ਨੇ ਪੰਜਾਬ ਸਰਕਾਰ ਤੋਂ ਇਹ ਵੀ ਮੰਗ ਕੀਤੀ ਕਿ ਜਾਲ ਸਾਜ ਏਜੰਟਾਂ ਨੂੰ ਫੜ ਕੇ ਉਨਾ ਦੇ ਖਿਲਾਫ ਪਰਚੇ ਦਰਜ ਕੀਤੇ ਜਾਣ ਅਤੇ ਸਾਡੇ ਪੈਸੇ ਉਹਨਾਂ ਕੋਲੋਂ ਵਾਪਸ ਕਰਵਾਏ ਜਾਣ।