ਸ਼ੈਰੀ ਕਲਸੀ ਦੇ ਯਤਨਾਂ ਸਦਕਾ ਬਟਾਲਾ ਕਲੱਬ ਨੂੰ ਮਿਲੀ ਨਿਵੇਕਲੀ ਤੇ ਖੂਬਸੂਰਤ ਪਹਿਚਾਣ
- ਬਟਾਲਾ ਕਲੱਬ ਨੂੰ ਫੈਮਿਲੀ ਕਲੱਬ ਅਤੇ ਸ਼ਾਨਦਾਰ ਦਿੱਖ ਦੇਣ ਲਈ ਨਵੀਂ ਚੁਣੀ ਟੀਮ ਨੇ ਕੀਤੇ ਸ਼ਾਨਦਾਰ ਉਪਰਾਲੇ
ਰੋਹਿਤ ਗੁਪਤਾ
ਬਟਾਲਾ, 16 ਫਰਵਰੀ 2025 - ਬਟਾਲਾ ਦੇ ਨੌਜਵਾਨ ਵਿਧਾਇਕ ਅਤੇ ਕਾਰਜਕਾਰੀ ਪ੍ਰਧਾਨ ਆਮ ਆਦਮੀ ਪਾਰਟੀ ਪੰਜਾਬ, ਅਮਨਸ਼ੇਰ ਸਿੰਘ ਸ਼ੈਰੀ ਵਲੋਂ ਬਟਾਲਾ ਕਲੱਬ ਨੂੰ ਨਿਵਕੇਲੀ ਪਹਿਚਾਣ, ਨਵੀਂ ਦਿੱਖ ਅਤੇ ਨਵੀਂ ਰੂਪ-ਰੇਖਾ ਉਲੀਕਣ ਦੇ ਮੰਤਵ ਨਾਲ ਕੀਤੇ ਯਤਨਾਂ ਨੂੰ ਬੂਰ ਪਿਆ ਹੈ ਅਤੇ ਅੱਜ ਬਟਾਲਾ ਕਲੱਬ ਆਪਣੀ ਨਿਵੇਕਲੀ ਪਹਿਚਾਣ ਤੇ ਖੂਬਸੂਰਤੀ ਪੱਖੋਂ ਸਾਰਿਆਂ ਦੇ ਧਿਆਨ ਆਪਣੇ ਵੱਲ ਖਿੱਚਣ ਵਿੱਚ ਸਫਲ ਹੋਇਆ ਹੈ।
ਬਟਾਲਾ ਦੇ ਵਿਧਾਇਕ ਅਤੇ ਬਟਾਲਾ ਕਲੱਬ ਦੇ ਚੀਫ ਪੈਟਰਨ, ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ ਗੱਲਬਾਤ ਦੌਰਾਨ ਦੱਸਿਆ ਕਿ 12 ਦਸੰਬਰ 1935 ਨੂੰ ਹੌਂਦ ਵਿੱਚ ਆਇਆ ਬਟਾਲਾ ਕਲੱਬ, ਬਟਾਲਾ ਸ਼ਹਿਰ ਦੀ ਵਿਰਾਸਤ ਹੈ ਅਤੇ ਇਸ ਨੂੰ ਹੋਰ ਬਿਹਤਰ ਢੰਗ ਨਾਲ ਸੰਭਾਲਣ, ਨਵੀਂ ਤੇ ਸ਼ਾਨਦਾਰ ਦਿੱਖ ਦੇਣ ਅਤੇ ਨਵੀਂ ਰੂਪ ਰੇਖਾ ਉਲੀਕਣ ਲਈ ਨਵੀਂ ਟੀਮ ਦੀ ਚੋਣ ਕੀਤੀ ਗਈ ਸੀ, ਜੋ ਲਗਾਤਾਰ ਸ਼ਾਨਦਾਰ ਕੰਮ ਕਰ ਰਹੀ ਹੈ।
ਵਿਧਾਇਕ ਸ਼ੈਰੀ ਕਲਸੀ ਦੱਸਿਆ ਕਿ ਕਲੱਬ ਨੂੰ ਇੱਕ ਫੈਮਿਲੀ ਕਲੱਬ ਦੇ ਤੌਰ 'ਤੇ ਵਿਕਸਿਤ ਕੀਤਾ ਗਿਆ ਹੈ ਅਤੇ ਦੂਜੇ ਜ਼ਿਲਿ੍ਆਂ ਅਤੇ ਰਾਜਾਂ ਦੇ ਕਲੱਬਾਂ ਨਾਲ, ਬਟਾਲਾ ਕਲੱਬ ਨੂੰ ਐਫੀਲੇਟਿਡ ਕਰਵਾਉਣ ਦੀ ਪ੍ਰਕਿਰਿਆ ਚੱਲ ਰਹੀ ਹੈ।
ਇਸ ਮੌਕੇ ਗੱਲ ਕਰਦਿਆਂ ਯਸ਼ਪਾਲ ਚੌਹਾਨ ਸੀਨੀਅਰ ਵਾਈਸ ਪ੍ਰਧਾਨ ਬਟਾਲਾ ਕਲੱਬ ਅਤੇ ਰਾਜੀਵ ਵਿੱਗ ਜਨਰਲ ਸੈਕਰਟਰੀ ਬਟਾਲਾ ਕਲੱਬ ਨੇ ਦੱਸਿਆ ਕਿ ਵਿਧਾਇਕ ਸ਼ੈਰੀ ਕਲਸੀ ਦੀ ਅਗਵਾਈ ਹੇਠ ਉਨਾਂ ਦੀ ਪੂਰੀ ਟੀਮ ਬਟਾਲਾ ਕਲੱਬ ਨੂੰ ਨਵੀਂ ਦਿੱਖ ਦੇਣ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਵਿਧਾਇਕ ਸ਼ੈਰੀ ਕਲਸੀ ਵਲੋਂ 10 ਨਵੰਬਰ 2024 ਨੂੰ ਬਟਾਲਾ ਕਲੱਬ ਵਿਖੇ ਬਣਾਏ ਵੈਲਵਿਟ ਲੌਂਗ ਆਦਿ ਦਾ ਉਦਘਾਟਨ ਕੀਤਾ ਗਿਆ ਸੀ।
ਉਨਾਂ ਅੱਗੇ ਦੱਸਿਆ ਕਿ ਬਟਾਲਾ ਕਲੱਬ ਵਿਖੇ ਮਹਿਜ ਤਿੰਨ ਮਹੀਨਿਆਂ ਵਿੱਚ ਅਣਥੱਕ ਮਿਹਨਤ ਸਦਕਾ ਖੂਬਸੂਰਤ ਡਰਾਇੰਗ ਰੂਮ ਜਿਸ ਦੀ ਕਪੈਸਟੀ 25 ਮੈਂਬਰ, ਵੈਲਵਿਟ ਲੌਂਗ, ਜਿਸ ਦੀ ਕਪੈਸਟੀ 40 ਮੈਂਬਰ, ਫੈਮਿਲੀ ਹਾਲ ਜਿਸਦੀ ਕਪੈਸਟੀ 45 ਮੈਂਬਰ, ਨਿਊ ਸਨੈਕ ਰੂਮ ਜਿਸ ਦੀ ਕਪੈਸਟੀ 24 ਮੈਂਬਰ, ਮਿਨੀ ਸਨੈਕਸ ਰੂਮ ਜਿਸ ਦੀ ਕਪੈਸਟੀ 10 ਮੈਂਬਰ, ਓਲਡ ਸਨੈਕ ਰੂਮ ਜਿਸ ਦੀ ਕਪੈਸਟੀ 12 ਮੈਂਬਰ ਹੈ, ਨੂੰ ਨਵੀਂ ਦਿੱਖ ਦਿੱਤੀ ਗਈ ਹੈ। ਖੂਬਸੂਰਤ ਫਰਨੀਚਰ, ਦਰਵਾਜ਼ੇ, ਟੇਬਲ ਤੇ ਸ਼ਾਨਦਾਰ ਕੁਰਸੀਆਂ ਲਗਾਈਆਂ ਗਈਆਂ ਹਨ ਅਤੇ ਦਿਲਖਿੱਚਵਾਂ ਪੇਂਟ, ਬਟਾਲਾ ਕਲੱਬ ਨੂੰ ਚਾਰ ਚੰਨ ਲਗਾ ਰਿਹਾ ਹੈ। ਇਸ ਤੋਂ ਇਲਾਵਾ ਬੈਡਮਿੰਨਟਨ ਹਾਲ (ਡਬਲ ਕੋਰਟ), ਗਾਰਡਨ ਕੈਫੇ ਅਤੇ ਰਿਸ਼ੈਪਸ਼ਨ, ਐਂਟਰੀ ਗੇਟ ਅਤੇ ਬਟਾਲਾ ਕਲੱਬ ਦਾ ਦਫਤਰ ਸ਼ਾਮਿਲ ਹੈ ਨੂੰ ਨਵੀਂ ਦਿੱਖ, ਨਵੀਂ ਪਹਿਚਾਣ ਅਤੇ ਖੂਬਸਰਤ ਰੰਗਤ ਦਿੱਤੀ ਗਈ ਹੈ।
ਉਨਾਂ ਅੱਗੇ ਦੱਸਿਆ ਕਿ ਰਾਤ ਸਮੇਂ ਰੰਗ ਬਿਰੰਗੀਆਂ ਲੜੀਆਂ ਦੀ ਰੋਸ਼ਨੀ ਨਾਲ ਬਟਾਲਾ ਕਲੱਬ ਦੀ ਖੂਬਸੂਰਤੀ ਵਿੱਚ ਹੋਰ ਵਾਧਾ ਹੁੰਦਾ ਹੈ ਅਤੇ ਇਥੇ ਖਾਣ ਪੀਣ ਲਈ ਬਹੁਤ ਵਧੀਆਂ ਕੈਟਰਿੰਗ ਦਾ ਪ੍ਰਬੰਧ ਕੀਤਾ ਗਿਆ ਹੈ।
ਦੱਸਣਯੋਗ ਹੈ ਕਿ 28 ਅਗਸਤ 2024 ਨੂੰ ਹਾਊਸ ਦੀ ਸਰਬਸੰਮਤੀ ਨਾਲ ਯਸ਼ਪਾਲ ਚੌਹਾਨ ਨੂੰ ਸੀਨੀਅਰ ਵਾਈਸ ਪ੍ਰਧਾਨ, ਰਾਜੀਵ ਵਿੱਗ ਨੂੰ ਜਨਰਲ ਸੈਕਰਟਰੀ, ਹਰਵੰਤ ਮਹਾਜਨ ਨੂੰ ਸੈਕਰਟਰੀ ਅਤੇ ਪੁਨੀਤ ਬਾਂਸਲ ਨੂੰ ਵਿੱਤ ਸੈਕਰਟਰੀ ਸਮੇਤ ਮੈਂਬਰਾਂ ਦੀ ਚੋਣ ਕੀਤੀ ਗਈ ਸੀ।