ਅਮਰੀਕਾ ਤੋਂ ਡਿਪੋਰਟ ਭਾਰਤੀਆਂ ਦੀ ਨਵੀਂ ਲਿਸਟ ਆਈ ਸਾਹਮਣੇ, ਅੱਜ ਦੇਰ ਰਾਤ ਨੂੰ ਹੋਣਗੇ ਲੈਂਡ
ਬਾਬੂਸ਼ਾਹੀ ਨੈੱਟਵਰਕ
ਚੰਡੀਗੜ੍ਹ, 16 ਫਰਵਰੀ 2025- ਅਮਰੀਕਾ ਤੋਂ ਡਿਪੋਰਟ ਭਾਰਤੀਆਂ ਦਾ ਤੀਜਾ ਜਹਾਜ਼ ਅੱਜ ਅੰਮ੍ਰਿਤਸਰ ਵਿਖੇ ਲੈਂਡ ਹੋਣ ਜਾ ਰਿਹਾ ਹੈ। ਡਿਪੋਰਟ ਭਾਰਤੀਆਂ ਦੀ ਲਿਸਟ ਵੀ ਸਾਹਮਣੇ ਆ ਗਈ ਹੈ। ਲਿਸਟ ਵਿੱਚ ਦੱਸਿਆ ਗਿਆ ਹੈ ਕਿ ਕਿਹੜੇ ਸੂਬੇ ਦੇ ਕਿੰਨੇ ਲੋਕ ਹਨ।
ਜਾਣਕਾਰੀ ਮੁਤਾਬਿਕ ਅੱਜ ਡਿਪੋਰਟ ਹੋਣ ਵਾਲੇ ਭਾਰਤੀਆਂ ਦੇ ਵਿੱਚ ਪੰਜਾਬ ਦੇ 31 ਲੋਕ ਹਨ, ਹਰਿਆਣਾ ਦੇ 44, ਗੁਜਰਾਤ ਦੇ 33, ਯੂਪੀ ਦੇ 2, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਦੇ 2 ਲੋਕ (ਕੁੱਲ 112) ਹਨ। ਇੱਥੇ ਦੱਸਣਾ ਬਣਦਾ ਹੈ ਕਿ ਲੰਘੀ ਰਾਤ ਵੀ 119 ਲੋਕ ਡਿਪੋਰਟ ਹੋ ਕੇ ਭਾਰਤ ਪਰਤੇ ਸਨ।
- ਪੰਜਾਬ - 31
- ਹਰਿਆਣਾ - 44
- ਗੁਜਰਾਤ - 33
- ਯੂਪੀ - 2
- ਹਿਮਾਚਲ ਪ੍ਰਦੇਸ਼ -1
- ਉੱਤਰਾਖੰਡ -1
- ਕੁੱਲ 112
ਇਸ ਤੋਂ ਪਹਿਲਾਂ 5 ਫਰਵਰੀ ਨੂੰ 104 ਭਾਰਤੀਆਂ ਨੂੰ ਡਿਪੋਰਟ ਕਰਕੇ ਵਤਨ ਵਾਪਸ ਭੇਜਿਆ ਗਿਆ ਸੀ। ਇਨ੍ਹਾਂ ਵਿੱਚ, ਬੱਚਿਆਂ ਨੂੰ ਛੱਡ ਕੇ, ਮਰਦਾਂ ਅਤੇ ਔਰਤਾਂ ਨੂੰ ਹੱਥਕੜੀਆਂ ਅਤੇ ਬੇੜੀਆਂ ਵਿੱਚ ਬੰਨ੍ਹ ਕੇ ਲਿਆਂਦਾ ਗਿਆ ਸੀ।