ਜਾਣਾ ਚਾਹੁੰਦਾ ਸੀ ਫੌਜ ਵਿੱਚ, ਪਰ ਅਗਨੀਵੀਰ ਵਾਲੀ ਚਾਰ ਸਾਲ ਦੀ ਨੌਕਰੀ ਨੇ ਤੋੜ ਦਿੱਤਾ ਦਿਲ, ਤਾਂ ਨਿਕਲ ਗਿਆ ਅਮਰੀਕਾ
- ਟਰਾਲਾ ਡਰਾਈਵਰ ਨੇ ਪੁੱਤ ਨੂੰ ਜਮੀਨ ਗਹਿਣਾ ਵੇਚ ਕੇ ਭੇਜਿਆ ਸੀ ਅਮਰੀਕਾ , ਮਿੱਟੀ ਹੋ ਗਿਆ ਸਾਰਾ ਪੈਸਾ
ਰਿਪੋਰਟਰ ਰੋਹਿਤ ਗੁਪਤਾ
ਗੁਰਦਾਸਪੁਰ, 16 ਫਰਵਰੀ 2025 - ਅਮਰੀਕਾ ਤੋਂ ਡਿਪੋਰਟ ਹੋ ਕੇ ਵਾਪਸ ਆਪਣੇ ਪਿੰਡ ਕਲਾਨੌਰ ਦੇ ਅਧੀਨ ਆਉਂਦੇ ਪਿੰਡ ਨੜਾਵਾਲੀ ਦੇ ਵਿੱਚ ਆਪਣੇ ਘਰ ਦੇ ਵਿੱਚ ਪਹੁੰਚੇ ਲਵਪ੍ਰੀਤ ਸਿੰਘ ਨੇ ਭਰੇ ਮਨ ਦੇ ਨਾਲ ਕਿਹਾ ਕਿ 50 ਲੱਖ ਰੁਪਿਆ ਲਗਾ ਕੇ ਉਹ ਵਿਦੇਸ਼ ਗਿਆ ਸੀ ਪਰ ਉਸਨੂੰ ਇਹ ਨਹੀਂ ਸੀ ਪਤਾ ਕਿ ਅਮਰੀਕਾ ਵੱਲੋਂ ਕੁਝ ਦਿਨਾਂ ਵਿੱਚ ਹੀ ਉਸ ਨੂੰ ਡਿਪੋਰਟ ਕਰ ਦਿੱਤਾ ਜਾਵੇਗਾ ਤੇ ਸਾਰੇ ਪੈਸੇ ਫੂਕ ਫਾਕ ਕੇ ਉਸ ਨੂੰ ਵਾਪਸ ਆਪਣੇ ਘਰ ਪਰਤਣਾ ਪਵੇਗਾ।ਉਥੋਂ ਦੇ ਹਾਲਾਤ ਬਿਆਨ ਕਰਦਿਆਂ ਹੋਇਆ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਡੰਕੀ ਦਾ ਰਸਤਾ ਬੇਹਦ ਹੀ ਮਾੜਾ ਹੈ ਅਤੇ ਇਸ ਰਸਤੇ ਕਈ ਜਾਨਾਂ ਵੀ ਚਲੀਆਂ ਗਈਆਂ ਹਨ। ਉਸਦੇ ਦਾ ਜੀ ਫੌਜੀ ਹਨ ਅਤੇ ਉਸ ਦਾ ਇੱਕ ਚਚੇਰਾ ਭਰਾ ਵੀ ਫੌਜੀ ਹੈ ਅਤੇ ਉਹ ਵੀ ਫੌਜ ਵਿੱਚ ਜਾਣ ਦੀ ਇੱਛਾ ਰੱਖਦਾ ਸੀ ਪਰ ਅਗਨੀ ਵੀਰ ਯੋਜਨਾ ਨੇ ਉਸ ਦਾ ਦਿਲ ਤੋੜ ਦਿੱਤਾ ਕਿਉਂਕਿ ਉਹ ਸਿਰਫ ਚਾਰ ਸਾਲ ਨੌਕਰੀ ਨਹੀਂ ਕਰਨਾ ਚਾਹੁੰਦਾ ਸੀ।
ਲਵਪ੍ਰੀਤ ਸਿੰਘ ਨੇ ਦੱਸਿਆ ਕਿ 70 ਲੱਖ ਰੁਪਏ ਦੇ ਵਿੱਚ ਉਹਨਾਂ ਦੀ ਏਜੰਟ ਦੇ ਨਾਲ ਗੱਲ ਤੈਅ ਹੋਈ ਸੀ ਪਰ ਉਸ ਨੂੰ ਇਹ ਨਹੀਂ ਪਤਾ ਸੀ ਕਿ ਫਿਰ ਵੀ ਉਹ ਡੰਕੀ ਰਾਹੀ ਉਸਨੂੰ ਅਮਰੀਕਾ ਭੇਜੇਗਾ।
ਇਸ ਲਈ ਉਸਨੇ ਵਿਦੇਸ਼ ਜਾਣ ਦਾ ਫੈਸਲਾ ਕੀਤਾ ਸੀ। ਲਵਪ੍ਰੀਤ ਸਿੰਘ ਦੀ ਮਾਤਾ ਨੇ ਭਰੇ ਮਨ ਦੇ ਨਾਲ ਦੱਸਿਆ ਕਿ ਉਸ ਨੇ ਆਪਣੀ ਜਮੀਨ ਅਤੇ ਗਹਿਣਾ ਵੇਚ ਕੇ ਬੜੀ ਮੁਸ਼ਕਿਲ ਦੇ ਨਾਲ ਆਪਣੇ ਬੱਚੇ ਨੂੰ ਬਾਹਰ ਭੇਜਿਆ ਸੀ ਅਤੇ ਉਸ ਦੇ ਪਿਤਾ ਡਰਾਈਵਿੰਗ ਦਾ ਕੰਮ ਕਰਦੇ ਹਨ ਅਤੇ ਸਭ ਕੁਝ ਵੇਚ ਵੱਟ ਕੇ ਉਸ ਨੂੰ ਬਾਹਰ ਭੇਜਿਆ ਸੀ ਪਰ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਸਰਕਾਰ ਵੱਲੋਂ ਉਹਨਾਂ ਨੂੰ ਵਾਪਸ ਭੇਜ ਦਿੱਤਾ ਜਾਵੇਗਾ। ਉਹਨਾਂ ਨੇ ਸਰਕਾਰ ਤੋਂ ਇਹ ਮੰਗ ਕੀਤੀ ਹੈ ਕਿ ਏਜੰਟ ਖਿਲਾਫ ਕਾਰਵਾਈ ਕੀਤੀ ਜਾਏ ਤੇ ਉਹਨਾਂ ਦਾ ਪੈਸਾ ਜੋ ਕਿ ਲਗਭਗ 50 ਲੱਖ ਰੁਪਏ ਦੇ ਕਰੀਬ ਹੈ। ਉਹਨਾਂ ਨੂੰ ਵਾਪਸ ਦਵਾਇਆ ਜਾਵੇ।