← ਪਿਛੇ ਪਰਤੋ
ਹਰਿਆਣਾ ਸਰਕਾਰ ਵੱਲੋਂ ਡਿਪੋਰਟ ਕੀਤੇ ਲੋਕਾਂ ਨੂੰ ਲਿਆਉਣ ਲਈ ਕੈਦੀਆਂ ਵਾਲੀ ਬੱਸ ਭੇਜਣਾ ਸ਼ਰਮਨਾਕ: ਕੁਲਦੀਪ ਸਿੰਘ ਧਾਲੀਵਾਲ, ਵੀਡੀਓ ਵੀ ਵੇਖੋ ਬਾਬੂਸ਼ਾਹੀ ਨੈਟਵਰਕ ਅੰਮ੍ਰਿਤਸਰ, 16 ਫਰਵਰੀ, 2025: ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅਮਰੀਕਾ ਤੋਂ ਡਿਪੋਰਟ ਕੀਤੇ ਲੋਕਾਂ ਨੂੰ ਲੈਣ ਲਈ ਹਰਿਆਣਾ ਸਰਕਾਰ ਵੱਲੋਂ ਕੈਦੀਆਂ ਵਾਲੀ ਬੱਸ ਭੇਜਣ ਦੀ ਨਿਖੇਧੀ ਕੀਤੀ ਹੈ। ਉਹਨਾਂ ਕਿਹਾ ਕਿ ਦੇਖੋ ਫਿਰ ਅਮਰੀਕਾ ਤੋਂ ਵਾਪਸ ਭੇਜੇ ਜਾ ਰਹੇ ਸੂਬੇ ਦੇ ਲੋਕਾਂ ਨੂੰ ਵਾਪਸ ਲਿਆਉਣ ਲਈ ਹਰਿਆਣਾ ਸਰਕਾਰ ਨੇ ਕੈਦੀਆਂ ਵਾਲੀ ਬੱਸ ਭੇਜੀ ਹੈ। ਕਿੰਨੀ ਸ਼ਰਮ ਦੀ ਗੱਲ ਹੈ ਕਿ ਭਾਜਪਾ ਸਰਕਾਰ ਆਪਣੇ ਦੇਸ਼ ਵਾਸੀਆਂ ਨਾਲ ਇੰਨਾ ਸ਼ਰਮਨਾਕ ਵਿਵਹਾਰ ਕਰ ਰਹੀ ਹੈ। ਵੇਖੋ ਵੀਡੀਓ:
Total Responses : 389