ਗੁਰਦੁਆਰੇ ਨੂੰ ਜਾਣ ਵਾਲੇ ਰਸਤੇ ਵਿਚ ਮੀਟ ਮੱਛੀ ਮੁਰਗੇ ਆਂਡਿਆਂ ਦੀਆਂ ਦੁਕਾਨਾਂ ਖੁਲਣ ਕਾਰਨ ਲੋਕ ਪ੍ਰੇਸ਼ਾਨ
ਗੁਰਦੁਆਰਾ ਕਮੇਟੀ ਵੱਲੋਂ ਲਿਖਤੀ ਤੌਰ ਤੇ ਦਿਤੇ ਜਾਣ ਤੇ ਅੱਡਾ ਟਾਂਗਰਾ ਅਤੇ ਪਿੰਡ ਛੱਜਲਵੱਡੀ ਦੀਆਂ ਪੰਚਾਇਤਾਂ ਵੱਲੋਂ ਮਤੇ ਪਾ ਕੇ ਸਰਕਾਰੀ ਜਗਾ ਵਿਚ ਬਣਾਈਆਂ ਦੁਕਾਨਾਂ ਬੰਦ ਕਰਵਾਏ ਜਾਣ ਲਈ ਉਚ ਅਧਿਕਾਰੀਆਂ ਨੂੰ ਸ਼ਿਕਾਇਤ ਭੇਜੀ
ਬਿਆਸ– ਬਲਰਾਜ ਸਿੰਘ ਰਾਜਾ
ਕਸਬਾ ਟਾਂਗਰਾ ਦੇ ਬੱਸ ਅੱਡੇ ਅਤੇ ਗੁਰਦੁਆਰੇ ਕਲਗੀਧਰ ਸਿੰਘ ਸਭਾ ਨੂੰ ਜਾਣ ਵਾਲੇ ਰਸਤੇ ਵਿਚ ਮੀਟ ਮੱਛੀ ਮੁਰਗੇ ਆਡਿਆਂ ਦੀਆਂ ਦੁਕਾਨਾਂ ਖੁਲਣ ਕਾਰਣ ਗੰਦੀ ਬਦਬੂ ਆਉਣ ਕਾਰਣ ਲੋਕ ਬਹੁਤ ਪ੍ਰੇਸ਼ਾਨ ਹੋ ਰਹੇ ਹਨ।ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਤੇ ਆਸ ਪਾਸ ਦੇ ਪਿੰਡਾਂ ਵੱਲੋਂ ਸ਼ਿਕਾਇਤ ਕਰਨ ਤੇ ਅੱਡਾ ਟਾਂਗਰਾ ਦੀ ਪੰਚਾਇਤ ਸਰਪੰਚ ਰਣਜੀਤ ਕੌਰ ਅਤੇ ਪਿੰਡ ਛੱਜਲਵੱਡੀ ਦੀ ਪੰਚਾਇਤ ਸਰਪੰਚ ਹਰਪ੍ਰੀਤ ਕੌਰ ਵੱਲੋਂ ਲਿਖਤੀ ਤੌਰ ਤੇ ਇਹਨਾਂ ਮੀਟ ਮੱਛੀ ਮਰਗੇ ਆਡਿਆਂ ਦੀਆਂ ਦੁਕਾਨਾਂ ਨੂੰ ਬੰਦ ਕਰਵਾਉਣ ਲਈ ਉਚ ਅਧਿਕਾਰੀਆਂ ਨੂੰ ਸ਼ਿਕਾਇਤ ਭੇਜੀ ਹੈ।ਪਤਰਕਾਰ ਨੂੰ ਮਤਿਆਂ ਦੀਆਂ ਕਾਪੀਆਂ ਦੇ ਕੇ ਜਾਣਕਾਰੀ ਦਿੰਦਿਆਂ ਗੁਰਦੇਵ ਸਿੰਘ ਦੇਬੀ,ਤਰਸੇਮ ਸਿੰਘ ਸਾਬਕਾ ਸਰਪੰਚ,ਸਰਪੰਚ ਰਣਜੀਤ ਕੌਰ ਟਾਂਗਰਾ,ਸੁਰਿੰਦਰ ਸਿੰਘ,ਸਤਨਾਮ ਸਿੰਘ,ਹਰਮਿੰਦਰ ਕੌਰ,ਮਨਜਿੰਦਰਪ੍ਰੀਤ,ਅਮਰਜੀਤ ਕੌਰ ਸਾਰੇ ਮੈਂਬਰ ਪੰਚਾਇਤ,ਪਿੰਡ ਛੱਜਲਵੱਡੀ ਗ੍ਰਾਮ ਪੰਚਾਇਤ ਸਰਪੰਚ ਹਰਪ੍ਰੀਤ ਕੌਰ,ਬਲਵਿੰਦਰ ਸਿੰਘ,ਕੁਲਵੰਤ ਸਿੰਘ,ਦਲਬੀਰ ਸਿੰਘ,ਜਗਜੀਤ ਸਿੰਘ ਸਾਰੇ ਮੈਂਬਰ ਪੰਚਾਇਤ ਨੇ ਦੱਸਿਆ ਕਿ ਬੱਸ ਅੱਡਾ ਟਾਂਗਰਾ ਦੇ ਨਜਦੀਕ ਪਿੰਡ ਛੱਜਲਵੱਡੀ ਨੂੰ ਜਾਣ ਵਾਲੇ ਰਸਤੇ ਦੇ ਉਪਰ ਦੁਕਾਨਾਂ ਦੇ ਨਾਲ ਮੀਟ ਮੱਛੀ ਮੁਰਗੇ ਆਡਿਆਂ ਦੀਆਂ ਦੁਕਾਨਾਂ ਹੋਣ ਕਰਕੇ ਇਥੋਂ ਇੰਨੀ ਬਦਬੂ ਆਉਂਦੀ ਹੈ ਕਿ ਲੰਘਣਾਂ ਮੁਸ਼ਕਲ ਹੋ ਜਾਂਦਾ ਹੈ।ਇਸ ਬਸ ਅੱਡੇ ਤੋਂ ਰੋਜਾਨਾਂ 15-20 ਦੇ ਲਗਭਗ ਪਿੰਡਾਂ ਦੇ ਲੋਕ ਆਉਣ ਜਾਣ ਲਈ ਖੜੇ ਹੁੰਦੇ ਹਨ।ਇਸੇ ਰਸਤੇ ਰਾਹੀਂ ਸਵੇਰ ਸ਼ਾਮ ਗੁਰਦੁਆਰਾ ਕਲਗੀਧਰ ਸਿੰਘ ਸਭਾ ਅੱਡਾ ਟਾਂਗਰਾ ਵਿਖੇ ਮੱਥਾ ਟੇਕਣ ਜਾਂਦੇ ਹਨ।ਇਹ ਦੁਕਾਨਾਂ ਵਾਲੇ ਸ਼ਾਮ ਨੂੰ ਰਹਿੰਦ ਖੂੰਦ ਸਮਾਨ ਪਾਣੀ ਵਿਚ ਧੋ ਕੇ ਸੜਕ ਵਿਚ ਰੋੜ ਦਿੰਦੇ ਹਨ।ਇਥੋਂ ਆ ਰਹੀ ਬਦਬੂ ਕਾਰਣ ਲੋਕ ਬਹੁਤ ਦੁਖੀ ਹਨ।ਇਹ ਦੁਕਾਨਾਂ ਸਰਕਾਰੀ ਸੜਕ ਦੀ ਜਗਾ ਵਿਚ ਬਣਾਈਆਂ ਗਈਆਂ ਹਨ ਇੰਹਨਾਂ ਨੂੰ ਤੁਰੰਤ ਇਥੋਂ ਹਟਾਇਆ ਜਾਣਾਂ ਚਾਹੀਦਾ ਹੈ।ਕੁਝ ਥੋੜਾ ਸਮਾਂ ਪਹਿਲਾਂ ਸੜਕ ਅਤੇ ਨਹਿਰੀ ਵਿਭਾਗ ਵੱਲੋਂ ਇੰਨਾਂ ਅਣਅਧਿਕਾਰਤ ਬਣਾਈਆਂ ਗਈਆਂ ਦੁਕਾਨਾਂ ਨੂੰ ਢਾਹੁਣ ਲਈ ਨੋਟਿਸ ਵੀ ਦਿਤੇ ਗਏ ਸਨ।