ਅਕਾਲੀ ਦਲ 1920 ਨੇ ਜਥੇਦਾਰ ਹਰਪ੍ਰੀਤ ਸਿੰਘ ਨੂੰ ਫਾਰਗ ਦਾ ਫੈਸਲਾ ਸਿਆਸਤ ਤੋਂ ਪ੍ਰੇਰਿਤ ਦੱਸਿਆ
- ਬਾਦਲ ਦਲ ਆਪਣੇ ਆਪ ਨੂੰ ਸਿੰਘ ਸਾਹਿਬਾਨਾਂ ਤੋਂ ਵੀ ਉੱਪਰ ਸਮਝਣ ਲੱਗੇ - ਰਵੀਇੰਦਰ ਸਿੰਘ
- ਬਾਦਲ ਦਲ ਨੇ ਸਿੱਖ ਸੰਸਥਾਵਾਂ ਨੂੰ ਪਰਿਵਾਰਵਾਦ ਤੱਕ ਸੀਮਤ ਕੀਤਾ - ਰਵੀਇੰਦਰ ਸਿੰਘ
- ਸਿੱਖ ਕੌਮ ਨੂੰ ਜਾਗਣ ਦੀ ਕੀਤੀ ਅਪੀਲ
ਚੰਡੀਗੜ੍ਹ 11 ਫ਼ਰਵਰੀ 2025 - ਅਕਾਲੀ ਦਲ 1920 ਦੇ ਪ੍ਰਧਾਨ ਰਵੀਇੰਦਰ ਸਿੰਘ ਸਾਬਕਾ ਸਪੀਕਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸੇਵਾਵਾਂ ਤੋਂ ਫਾਰਗ ਕਰਨ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਿਆ।ਉਨਾ ਕਿਹਾ ਕਿ ਬਾਦਲ ਦਲ ਜੁੰਡਲੀ ਦੀਆਂ
ਵਧੀਕੀਆਂ ਲਗਾਤਾਰ ਵੱਧ ਰਹੀਆਂ ਹਨ।
ਗਿਆਨੀ ਹਰਪ੍ਰੀਤ ਸਿੰਘ ਵੱਖ-ਵੱਖ ਸਿੱਖ ਮੁੱਦਿਆਂ ਉੱਪਰ ਆਪਣੀਆਂ ਬੇਬਾਕ ਟਿੱਪਣੀਆਂ ਕਾਰਨ ਵੀ ਸਿੱਖ ਗਲਿਆਰਿਆਂ ਵਿੱਚ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਹਨ ਖਾਸਕਰ ਕੇ ਬਾਦਲਾਂ ਖਿਲਾਫ ਖੁੱਲ ਕੇ ਬੋਲਦੇ ਹਨ, ਜਦਕਿ ਸਿੱਖ ਸਿਆਸਤ ਉੱਪਰ ਖੁੱਲ੍ਹ ਕੇ ਬੋਲਣ ਕਾਰਨ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਆਗੂ ਉਨ੍ਹਾਂ ਨੂੰ ਨਿਸ਼ਾਨਾ ਬਣਾਉਂਦੇ ਰਹਿੰਦੇ ਹਨ। ਰਵੀਇੰਦਰ ਸਿੰਘ ਨੇ ਸਪੱਸ਼ਟ ਕੀਤਾ ਕਿ ਬਾਦਲ ਦਲ ਉਹ ਸਮਾਂ ਵੀ ਯਾਦ ਕਰਨ ਜਦ ਉਨ੍ਹਾਂ ਨੇ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ 'ਸਰਮਾਏਦਾਰਾਂ' ਦੀ ਪਾਰਟੀ ਵੀ ਕਹਿ ਦਿੱਤਾ ਸੀ,ਇਹ ਬਾਦਲਾਂ ਨੂੰ ਲਾਹਨਤਾਂ ਪਾਈਆਂ ਸਨ।
ਸਾਬਕਾ ਸਪੀਕਰ ਨੇ ਸਪੱਸ਼ਟ ਕੀਤਾ ਕਿ ਅੱਜ ਵੀ ਸਮਾਂ ਹੈ ਕਿ ਸਿੱਖ ਕੌਮ ਦੀ ਸਿਰਮੌਰ ਸੰਸਥਾਵਾਂ ਸ਼੍ਰੋਮਣੀ ਅਕਾਲੀ ਦਲ, ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਕਾਲ ਤਖ਼ਤ ਸਾਹਿਬ ਇਨਾਂ ਲੋਟੂ ਜਮਾਤ ਤੋਂ ਬਚਾਅ ਲਿਆ ਜਾਵੇ। ਉਨਾਂ ਅੱਗੇ ਕਿਹਾ ਕਿ ਅਕਾਲੀ ਦਲ ਉਦੋਂ ਹੋਂਦ ਵਿੱਚ ਆਇਆ ਜਦੋਂ ਸਿੱਖਾਂ ਦੀ ਨੁਮਾਇੰਦਗੀ ਕਰਨ ਦਾ ਦਾਅਵਾ ਕਰਨ ਵਾਲੀਆਂ ਸੰਸਥਾਵਾਂ ਤੇ ਜਥੇਬੰਦੀਆਂ ਅਤੇ ਰਾਜੇ-ਰਜਵਾੜੇ ਅੰਗਰੇਜ਼-ਪੱਖੀ ਸਨ ਜਦੋਂਕਿ ਅਕਾਲੀ ਦਲ ਲਗਾਤਾਰ ਬਸਤੀਵਾਦ ਦਾ ਵਿਰੋਧ ਕਰਨ ਵਾਲੀ ਪਾਰਟੀ ਬਣ ਕੇ ਉੱਭਰਿਆ।
ਇਸ ਤਰ੍ਹਾਂ ਪਾਰਟੀ ਆਧੁਨਿਕ ਸਿਆਸੀ ਢਾਂਚੇ ਵਿੱਚ ਸਿੱਖਾਂ ਦੀ ਨੁਮਾਇੰਦਗੀ ਕਰਨ ਵਾਲੀ ਪਹਿਲੀ ਤੇ ਪ੍ਰਮੁੱਖ ਪਾਰਟੀ ਬਣੀ ਪਰ ਬਾਦਲ ਦਲ ਨੇ ਨਿੱਜੀ ਸਿਆਸਤ ਹੇਠ ਅਕਾਲੀ ਦਲ ਨੂੰ ਪਰਿਵਾਰਵਾਦ ਤੱਕ ਸੀਮਤ ਕੀਤਾ।