ਇੰਸਟੀਚਿਊਟ ਆਫ ਹੋਟਲ ਮੈਨੇਜਮੈਂਟ ਵਿਖੇ ਫੂਡ ਅਤੇ ਕਲਚਰਲ ਹੈਰੀਟੇਜ ਮੇਲਾ 15 ਤੇ 16 ਫਰਵਰੀ ਨੂੰ
ਅਸ਼ੋਕ ਵਰਮਾ
ਬਠਿੰਡਾ, 10 ਫਰਵਰੀ 2025 : ਸਟੇਟ ਇੰਸਟੀਚਿਊਟ ਆਫ਼ ਹੋਟਲ ਮੈਨੇਜਮੈਂਟ ਦੇ ਪ੍ਰਿੰਸੀਪਲ ਮਿਸ ਰਾਜਨੀਤ ਕੋਹਲੀ ਨੇ ਦੱਸਿਆ ਕਿ ਨੌਜਵਾਨ ਉਦਮੀਆਂ ਦੁਆਰਾ ਫੂਡ ਅਤੇ ਕਲਚਰਲ ਹੈਰੀਟੇਜ ਮੇਲਾ 15 ਤੇ 16 ਫਰਵਰੀ ਨੂੰ ਕਰਵਾਇਆ ਜਾਵੇਗਾ।ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਰਾਜਨੀਤ ਕੋਹਲੀ ਨੇ ਅੱਗੇ ਦੱਸਿਆ ਮੇਲਾ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਸਥਾਨਕ ਪਿੰਡ ਜੈਪਾਲ ਗੜ੍ਹ, ਨੇੜੇ ਸਟੇਡੀਅਮ ਵਿਖੇ ਸਵੇਰੇ 10 ਤੋਂ ਸ਼ਾਮ 8 ਵਜੇ ਤੱਕ ਹੋਵੇਗਾ।ਉਹਨਾਂ ਜ਼ਿਲ੍ਹਾ ਵਾਸੀਆਂ ਨੂੰ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਇਸ ਮੇਲੇ ਵਿੱਚ ਵੱਧ ਤੋਂ ਵੱਧ ਪਹੁੰਚ ਕੇ ਭੋਜਨ ਅਤੇ ਸੱਭਿਆਚਾਰ ਦਾ ਆਨੰਦ ਮਾਣੋ।