ਦਿੱਲੀ ਚੋਣਾਂ ਵਿੱਚ ਪੰਜ ਸਿੱਖ ਉਮੀਦਵਾਰਾਂ ਨੇ ਜਿੱਤ ਪ੍ਰਾਪਤ ਕੀਤੀ
ਨਵੀਂ ਦਿੱਲੀ, 8 ਫਰਵਰੀ, 2025: ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਪੰਜ ਸਿੱਖ ਉਮੀਦਵਾਰਾਂ ਨੇ ਜਿੱਤ ਦਰਜ ਕੀਤੀ ਹੈ, ਜਿਨ੍ਹਾਂ ਵਿੱਚੋਂ ਤਿੰਨ ਭਾਜਪਾ ਦੇ ਅਤੇ ਦੋ 'ਆਪ' ਦੇ ਹਨ।
ਤਰਵਿੰਦਰ ਸਿੰਘ ਮਾਰਵਾਹ - ਭਾਜਪਾ
ਦਿੱਲੀ ਵਿਧਾਨ ਸਭਾ ਚੋਣ ਵਿੱਚ ਸਭ ਤੋਂ ਵੱਡਾ ਉਲਟਫੇਰ ਕਰਦਿਆਂ ਤਿੰਨ ਵਾਰ ਵਿਧਾਇਕ ਅਤੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਭਾਜਪਾ ਦੇ ਤਰਵਿੰਦਰ ਸਿੰਘ ਮਾਰਵਾਹ ਨੇ 675 ਵੋਟਾਂ ਨਾਲ ਹਰਾਇਆ।
ਮਨਜਿੰਦਰ ਸਿੰਘ ਸਿਰਸਾ-ਭਾਜਪਾ
ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਮਨਜਿੰਦਰ ਸਿੰਘ ਸਿਰਸਾ ਨੇ ਸ਼ਨੀਵਾਰ ਨੂੰ ਦਿੱਲੀ ਚੋਣਾਂ ਵਿੱਚ ਰਾਜੌਰੀ ਗਾਰਡਨ ਸੀਟ ਜਿੱਤੀ। ਸਿਰਸਾ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਧਨਵਤੀ ਚੰਦੇਲਾ ਨੂੰ 18,000 ਤੋਂ ਵੱਧ ਵੋਟਾਂ ਦੇ ਫਰਕ ਨਾਲ ਹਰਾਇਆ।
ਅਰਵਿੰਦਰ ਸਿੰਘ ਲਵਲੀ-ਭਾਜਪਾ
ਭਾਜਪਾ ਦੇ ਅਰਵਿੰਦਰ ਸਿੰਘ ਲਵਲੀ ਨੇ ਮਹੱਤਵਪੂਰਨ ਗਾਂਧੀ ਨਗਰ ਵਿਧਾਨ ਸਭਾ ਸੀਟ ਜਿੱਤੀ, 'ਆਪ' ਦੇ ਨਵੀਨ ਚੌਧਰੀ ਨੂੰ 12,748 ਵੋਟਾਂ ਨਾਲ ਹਰਾਇਆ।
ਜਰਨੈਲ ਸਿੰਘ-ਆਪ
'ਆਪ' ਉਮੀਦਵਾਰ ਜਰਨੈਲ ਸਿੰਘ ਨੇ ਭਾਜਪਾ ਦੀ ਸ਼ਵੇਤਾ ਸੈਣੀ ਨੂੰ ਤਿਲਕ ਨਗਰ ਵਿਧਾਨ ਸਭਾ ਸੀਟ ਤੋਂ 11656 ਦੇ ਵੋਟਾਂ ਦੇ ਫਰਕ ਨਾਲ ਹਰਾਇਆ।
ਪੁਨਰਦੀਪ ਸਿੰਘ ਸਾਹਨੀ - ਆਪ
'ਪੁਨਰਦੀਪ ਸਿੰਘ ਸਾਹਨੀ (ਸਾਬੀ) ਨੇ ਚਾਂਦਨੀ ਚੌਕ ਵਿਧਾਨ ਸਭਾ ਸੀਟ 16572 ਵੋਟਾਂ ਨਾਲ ਜਿੱਤੀ।