ਆਈ ਟੀ ਆਈ ਲਾਲੜੂ ਵਿਖੇ ਪ੍ਰਧਾਨ ਮੰਤਰੀ ਨੈਸ਼ਨਲ ਅਪ੍ਰੈਂਟਿਸ਼ਿਪ ਮੇਲਾ ਭਲਕੇ 10 ਫਰਵਰੀ ਨੂੰ
ਮਲਕੀਤ ਸਿੰਘ ਮਲਕਪੁਰ
ਲਾਲੜੂ 8 ਫ਼ਰਵਰੀ 2025: ਸਥਾਨਕ ਆਈਟੀਆਈ ਵਿਖੇ 10 ਫਰਵਰੀ ਨੂੰ ਆਈ ਟੀ ਆਈ ਪਾਸ ਸਿਖਿਆਰਥੀਆਂ ਨੂੰ ਰੁਜ਼ਗਾਰ ਮੁੱਹਈਆ ਕਰਵਾਉਣ ਲਈ ਪ੍ਰਧਾਨ ਮੰਤਰੀ ਨੈਸ਼ਨਲ ਅਪ੍ਰੈਂਟਿਸ਼ਿਪ ਮੇਲਾ ਲਗਾਇਆ ਜਾਵੇਗਾ, ਜਿਸ ਵਿੱਚ ਫਿਟਰ, ਵੈਲਡਰ, ਰੈਫ਼ ਅਤੇ ਏ ਸੀ ਟੈੱਕ, ਇਲੈਕਟਰੀਸੀਅਨ, ਇਲੈਕਟ੍ਰੋਨਿਕ ਮਕੈਨਿਕ, ਟਰਨਰ, ਅਤੇ ਆਟੋ ਬਾਡੀ ਪੇਂਟਿੰਗ ਟ੍ਰੇਡ ਨਾਲ ਸਬੰਧਤ ਪਾਸ ਸਿਖਿਆਰਥੀਆਂ ਭਾਗ ਲੈ ਸਕਦੇ ਹਨ। ਇਸ ਮੌਕੇ ਇਲਾਕੇ ਦੀਆਂ ਨਾਮੀ ਕੰਪਨੀਆਂ ਜਿਵੇਂ ਕਿ ਸਟੀਲ ਸਟ੍ਰਿਪਸ ਵ੍ਹੀਲਜ, ਪਨੇਸੀਆ ਬਾਇਓਟੈਕ, ਹੈਲਾ ਇੰਡੀਆ ਲਾਈਟਿੰਗ, ਐਸ ਸੀ ਐੱਲ ਵੱਲੋ ਸਿਖਿਆਰਥੀਆਂ ਦੀ ਚੋਣ ਕੀਤੀ ਜਾਵੇਗੀ। ਸੰਸਥਾ ਦੇ ਪ੍ਰਿੰਸੀਪਲ ਹਰਬਿੰਦਰ ਸਿੰਘ ਨੇ ਵੱਧ ਤੋਂ ਵੱਧ ਸਿਖਿਆਰਥੀਆਂ ਨੂੰ ਇਸ ਮੇਲੇ ਵਿੱਚ ਭਾਗ ਲੈਣ ਦੀ ਅਪੀਲ ਕੀਤੀ।