ਰਈਆ : ਵਿਅਕਤੀ ਦਾ ਭੇਦ ਭਰੇ ਹਾਲਾਤਾਂ ਵਿੱਚ ਕਤਲ
ਅਣਪਛਾਤੇ ਵਿਅਕਤੀਆਂ ਨੇ ਦੇਰ ਰਾਤ ਕੀਤਾ ਕਾਤਲਾਨਾ ਹਮਲਾ
ਰਈਆ, 8 ਫਰਵਰੀ (ਬਲਰਾਜ ਸਿੰਘ ਰਾਜਾ) : ਬੀਤੀ ਰਾਤ ਕਸਬਾ ਰਈਆ ਵਿਚ ਦੁਬਈ ਤੋ ਪਰਤੇ ਇਕ ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕੀਤੇ ਜਾਣ ਸਬੰਧੀ ਪਤਾ ਲੱਗਾ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਕਸ਼ਮੀਰ ਸਿੰਘ ਸ਼ੀਰਾ ਪੱਤੀ ਛੀਨੇ ਮਾਨ ਰਈਆ ਕਰੀਬ ਦੋ ਮਹੀਨੇ ਪਹਿਲਾਂ ਦੁਬਈ ਤੋਂ ਵਾਪਸ ਆਇਆ ਸੀ ਬੀਤੀ ਸਾਮ ਕਰੀਬ 6 ਵਜੇ ਘਰੋ ਗਿਆ ਪਰ ਵਾਪਸ ਨਹੀਂ ਆਇਆ। ਜਿਸ ਸਬੰਧੀ ਉਸ ਦੇ ਲੜਕੇ ਸਾਜਨ ਸਿੰਘ ਨੇ ਕਾਫ਼ੀ ਭਾਲ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਸ ਵਕਤ ਪੁਲੀਸ ਨੇ ਫ਼ੋਨ ਕਰਕੇ ਦੱਸਿਆ ਕਿ ਕਿਸੇ ਵਿਅਕਤੀ ਦੀ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਲਾਸ ਰੇਲਵੇ ਟਰੈਕ ਨੇੜੇ ਪੁਲ ਕੋਲ ਸੁੱਟੀ ਹੋਈ ਹੈ । ਉਸ ਵਲੋ ਦੇਖਣ ਤੇ ਮ੍ਰਿਤਕ ਦੀ ਸ਼ਨਾਖ਼ਤ ਕਸ਼ਮੀਰ ਸਿੰਘ ਸੀਰਾ ਵਜੋਂ ਹੋਈ ਹੈ ਰੇਲਵੇ ਪੁਲੀਸ ਨੇ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜੇ ਵਿੱਚ ਲੈ ਕਿ ਜਾਚ ਸ਼ੁਰੂ ਕਰ ਦਿੱਤੀ ਹੈ।