ਮੈਡੀਕਲ ਪ੍ਰੈਕਟੀਸ਼ਨਰਾਂ ਵੱਲੋਂ ਸੰਘਰਸ਼ ਦੀ ਚਿਤਾਵਨੀ
ਪ੍ਰਮੋਦ ਭਾਰਤੀ
ਨਵਾਂ ਸ਼ਹਿਰ 4 ਜਨਵਰੀ,2025
ਮੈਡੀਕਲ ਪ੍ਰੈਕਟੀਸ਼ਨ ਐਸੋਸੀਏਸ਼ਨ ਪੰਜਾਬ ਰਜਿ 295 ਦੀ ਮਹੀਨਾਵਾਰ ਬਲਾਕ ਬਹਿਰਾਮ ਦੀ ਮੀਟਿੰਗ ਡਾ ਰਜੇਸ਼ ਕੁਮਾਰ ਕੁਮਾਰ ਸ਼ਰਮਾ ਦੀ ਪ੍ਰਧਾਨਗੀ ਹੇਠ ਸੰਤ ਬਾਬਾ ਜੀਵਾ ਦਾਸ ਜੀ ਦੇ ਤਪਸਤਾਨ ਪਿੰਡ ਸੰਧਵਾਂ ਵਿਖੇ ਹੋਈ। ਜਿਸ ਵਿੱਚ ਵੱਖ ਵੱਖ ਮੁੱਦਿਆਂ ‘ਤੇ ਵਿਚਾਰਾਂ ਕੀਤੀਆਂ ਗਈਆਂ। ਉਨ੍ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਚੋਣਾਂ ਵੇਲੇ ਕੀਤੇ ਵਾਅਦੇ ਪੂਰੇ ਕਰਨ ਦੀ ਮੰਗ ਕੀਤੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਪਿਛੇਲੇ ਲੰਮੇ ਸਮੇਂ ਤੋਂ ਬੰਦ ਪਈ ਮੈਡੀਕਲ ਪ੍ਰੈਕਟੀਸ਼ਨਰ ਦੀ ਰਜਿਸਟਰੇਸ਼ਨ ਨਾ ਖੋਲ੍ਹੀ ਤਾਂ ਉਹ ਤਿੱਖਾ ਸੰਘਰਸ਼ ਵਿੱਢਣ ਲਈ ਮਜ਼ਬੂਰ ਹੋਣਗੇ। ਇਸ ਮੌਕੇ ਸੰਦੀਪ ਜੋਸ਼ੀ ਨੇ ਬੋਲਦੇ ਹੋਏ ਕਿਹਾ ਕਿ
ਸਾਥੀਆਂ ਨੂੰ ਜਥੇਬੰਦੀ ਨਾਲ ਜੁੜੇ ਰਹਿਣ ਦੀ ਅਪੀਲ ਵੀ ਕੀਤੀ ਅਤੇ ਨਾਲ਼ ਹੀ ਨਸ਼ਾ ਰਹਿਤ ਪ੍ਰੈਕਟਿਸ ਕਰਨ ਦੀ ਹਦਾਇਤ ਵੀ ਕੀਤੀ। ਐਸੋਸੀਏਸ਼ਨ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹਨਾਂ ਨੂੰ ਪ੍ਰੈਕਟਿਸ ਕਰਨ ਲਈ ਸਰਕਾਰ ਪਾਸੋਂ ਸਰਟੀਫਿਕੇਟ ਜਾਰੀ ਕੀਤੇ ਜਾਣ ਤਾਂ ਕਿ ਸਾਡੇ ਡਾਕਟਰ ਸਾਥੀ ਖੁੱਲ੍ਹ ਕੇ ਲੋਕਾਂ ਦੀ ਸੇਵਾ ਕਰ ਸਕੀਏ।
ਮੀਟਿੰਗ ਹਾਜ਼ਰ ਹੋਏ ਡਾ ਹਰਭਜਨ ਸਿੰਘ ਸੰਧੂ ਵੱਲੋ ਸਾਥੀਆਂ ਨੂੰ ਸੰਤ ਬਾਬਾ ਜੀਵਾ ਦਾਸ ਜੀ ਦੇ ਤਪ ਅਸਥਾਨ ਤੇ 19-1-2025 ਨੂੰ ਹੋਣ ਵਾਲੇ ਸਾਲਾਨਾ ਜੋੜ ਮੇਲੇ ਤੇ ਪਹੁੰਚਣ ਲਈ ਸੱਦਾ ਦਿੱਤਾ। ਮੌਕੇ ਤੇ
, ਡਾ. ਜਸਵਿੰਦਰ ਸਿੰਘ, ਡਾ. ਮੰਗਲ ਹਿਓਂ, ਡਾ. ਜਸਵਿੰਦਰ ਰਾਮ, ਡਾ. ਮੁਖਤਿਆਰ, ਡਾ. ਅਮਰਜੀਤ ਸਿੰਘ, ਡਾ. ਅਮਰਜੀਤ ਕੁਮਾਰ, ਡਾ. ਅਵਤਾਰ ਰਾਮ, ਡਾ. ਪਰਮਜੀਤ ਸਿੰਘ, ਡਾ. ਰਾਜਨ ਕੁਮਾਰ, ਡਾ. ਗੁਰਮੁੱਖ ਸਿੰਘ, ਡਾ. ਪਵਿੱਤਰ ਰਾਮ, ਡਾ. ਸਤਨਾਮ ਪੱਬੀ, ਡਾ. ਮੈਡਮ ਸੁਨੀਤਾ ਰਾਣੀ, ਡਾ.ਕੁਲਦੀਪ ਸਿੰਘ ਅਤੇ ਡਾ. ਕਰਨੈਲ ਸਿੰਘ ਹਾਜ਼ਰ ਹੋਏ।