ਗੁਜਰਾਤ ਦੇ ਪੋਰਬੰਦਰ 'ਚ ਹੈਲੀਕਾਪਟਰ ਹਾਦਸਾ, 3 ਦੀ ਮੌਤ
ਹਾਦਸਾ ਰੁਟੀਨ ਸਿਖਲਾਈ ਦੌਰਾਨ ਵਾਪਰਿਆ
ਗੁਜਰਾਤ : ਗੁਜਰਾਤ ਦੇ ਪੋਰਬੰਦਰ ਵਿੱਚ ਭਾਰਤੀ ਤੱਟ ਰੱਖਿਅਕ ਦਾ ਇੱਕ ਹੈਲੀਕਾਪਟਰ ਕਰੈਸ਼ ਹੋ ਗਿਆ ਹੈ। ਇਹ ਹੈਲੀਕਾਪਟਰ ਰੁਟੀਨ ਟ੍ਰੇਨਿੰਗ ਦੌਰਾਨ ਗੁਜਰਾਤ ਦੇ ਪੋਰਬੰਦਰ ਵਿੱਚ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿੱਚ ਤਿੰਨ ਲੋਕਾਂ ਦੀ ਮੌਤ ਹੋਣ ਦੀ ਖਬਰ ਹੈ। ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਹੈਲੀਕਾਪਟਰ ਕਰੈਸ਼ ਹੋਇਆ ਅਤੇ ਫਿਰ ਜ਼ਬਰਦਸਤ ਧਮਾਕਾ ਹੋਇਆ। ਨਿਊਜ਼ ਏਜੰਸੀ ਅਨੁਸਾਰ, ਭਾਰਤੀ ਤੱਟ ਰੱਖਿਅਕ ਦਾ ਐਡਵਾਂਸਡ ਲਾਈਟ ਹੈਲੀਕਾਪਟਰ (ਏਐਲਐਚ) ਧਰੁਵ ਐਤਵਾਰ ਨੂੰ ਗੁਜਰਾਤ ਦੇ ਪੋਰਬੰਦਰ ਵਿੱਚ ਇੱਕ ਰੁਟੀਨ ਸਿਖਲਾਈ ਉਡਾਣ ਦੌਰਾਨ ਹਾਦਸਾਗ੍ਰਸਤ ਹੋ ਗਿਆ। ਇਹ ਘਟਨਾ ਪੋਰਬੰਦਰ ਵਿੱਚ ਕੋਸਟ ਗਾਰਡ ਏਅਰ ਫੋਰਸ ਦੇ ਏਅਰ ਐਨਕਲੇਵ ਵਿੱਚ ਵਾਪਰੀ। ਦੱਸ ਦੇਈਏ ਕਿ 4 ਮਹੀਨੇ ਪਹਿਲਾਂ 2 ਸਤੰਬਰ ਨੂੰ ਵੀ ਹੈਲੀਕਾਪਟਰ ਕਰੈਸ਼ ਹੋ ਗਿਆ ਸੀ।