ਡੇਅਰੀ 'ਤੇ ਧੁੱਪ ਸੇਕ ਰਹੇ ਨੌਜਵਾਨ ਉਪਰ ਤਾਬੜ-ਤੋੜ ਕੀਤੀ ਫਾਇਰਿੰਗ
ਚੇਅਰਮੈਨ ਫਾਇਰਿੰਗ ਕੀਤੀ ਦੋ ਗੋਲੀਆਂ ਲੱਗੀਆਂ ਨੌਜਵਾਨ ਦੇ
ਰੋਹਿਤ ਗੁਪਤਾ
ਗੁਰਦਾਸਪੁਰ : ਸ੍ਰੀ ਹਰਿਗੋਬਿੰਦਪੁਰ ਸਾਹਿਬ ਦੇ ਨਜ਼ਦੀਕੀ ਪਿੰਡ ਮਚਰਾਏ ਵਿੱਚ ਦੇਰ ਸ਼ਾਮ ਦੇ ਲਗਭਗ ਛੇ ਵਜੇ ਦੁੱਧ ਦੀ ਡੇਅਰੀ ਤੇ ਨੌਜਵਾਨ ਗੁਰਸੇਵਕ ਸਿੰਘ ਪੁੱਤਰ ਨਿਰਮਲ ਸਿੰਘ ਅੱਗ ਸੇਕ ਰਿਹਾ ਸੀ ਕਿ ਤਿੰਨ ਵਿਅਕਤੀ ਮੋਟਰਸਾਈਕਲ ਤੇ ਆਏਂ ਅਤੇ ਗੁਰਸੇਵਕ ਸਿੰਘ ਉਪਰ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ।ਘਟਨਾ ਵਿੱਚ ਗੁਰਸੇਵਕ ਸਿੰਘ ਦੇ ਇੱਕ ਗੋਲੀ ਮੋਢੇ ਅਤੇ ਇੱਕ ਗੋਲੀ ਉਸ ਦੀ ਲੱਤ ਵਿੱਚ ਵੱਜੀ ਹੈ ਜਿਸ ਨੂੰ ਜਖਮੀ ਹਾਲਤ ਵਿੱਚ ਅਮ੍ਰਿਤਸਰ ਲਿਜਾਇਆ ਗਿਆ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਗੁਰਸੇਵਕ ਸਿੰਘ ਦੇ ਪਰਿਵਾਰ ਕੋਲੋਂ ਘਟਨਾ ਬਾਰੇ ਜਾਣਕਾਰੀ ਹਾਸਿਲ ਕਰ ਰਹੀ ਹੈ ਅਤੇ ਨੇੜੇ ਦੇ ਸੀਸੀ ਟੀਵੀ ਕੈਮਰੇ ਖੰਗਾਲਦੇ ਹੋਏ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਮੋਟਰਸਾਈਕਲ ਸਵਾਰ ਗੋਲੀਆਂ ਚਲਾ ਕੇ ਘੁਮਾਨ ਵੱਲ ਦੌੜੇ ਹਨ।