PPCB ਨੇ ਚਾਈਨਾ ਡੋਰ ਦੀ ਵਿਕਰੀ, ਸਟੋਰੇਜ ਜਾਂ ਵਰਤੋਂ ਦੀ ਰਿਪੋਰਟ ਕਰਨ ਵਾਲੇ ਨੂੰ ਨਕਦ ਇਨਾਮ ਦੇਣ ਦਾ ਕੀਤਾ ਐਲਾਨ
ਹਰਵਿੰਦਰ ਕੌਰ
ਚੰਡੀਗੜ੍ਹ, 5 ਜਨਵਰੀ, 2025: ਮਕਰ ਸੰਕ੍ਰਾਂਤੀ ਦੇ ਆਗਾਮੀ ਤਿਉਹਾਰ ਦੇ ਮੱਦੇਨਜ਼ਰ ਜਿੱਥੇ ਚਾਈਨਾ ਡੋਰ ਦੀ ਵਿਕਰੀ ਅਤੇ ਵਰਤੋਂ ਵਧਦੀ ਹੈ, ਉਥੇ ਹੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀਪੀਸੀਬੀ) ਨੇ ਵਿਕਰੀ, ਸਟੋਰੇਜ, ਸਪਲਾਈ ਦੀ ਸੂਚਨਾ ਦੇਣ ਵਾਲੇ ਨੂੰ 25,000 ਰੁਪਏ ਦਾ ਨਕਦ ਇਨਾਮ ਦੇਣ ਦਾ ਐਲਾਨ ਕੀਤਾ ਹੈ।
ਖ਼ਤਰਨਾਕ ਸਿੰਥੈਟਿਕ ਪਲਾਸਟਿਕ ਪਤੰਗ ਦੀ ਡੋਰ ਦੀ ਵਿਕਰੀ, ਖਰੀਦ ਅਤੇ ਵਰਤੋਂ, ਜਿਸਨੂੰ ਆਮ ਤੌਰ 'ਤੇ ਚਾਈਨਾ-ਡੋਰ ਕਿਹਾ ਜਾਂਦਾ ਹੈ, ਪੰਜਾਬ ਵਿੱਚ ਮਨਾਹੀ ਹੈ; ਹਾਲਾਂਕਿ, ਇਸ ਦਾ ਸੂਬੇ ਭਰ ਵਿੱਚ ਗੁਪਤ ਵਪਾਰ ਜਾਰੀ ਹੈ।
ਜੇਕਰ ਕੋਈ ਵਿਅਕਤੀ ਚਾਈਨਾ ਡੋਰ ਵੇਚਦਾ/ ਸਟੋਰ ਕਰਦਾ/ ਸਪਲਾਈ ਕਰਦਾ/ ਆਯਾਤ ਕਰਦਾ/ ਵਰਤਦਾ ਪਾਇਆ ਜਾਂਦਾ ਹੈ ਤਾਂ ਇਸ ਸਬੰਧੀ ਜਾਣਕਾਰੀ ਟੋਲ-ਫ੍ਰੀ ਨੰਬਰ 1800-1802810 ਜਾਰੀ ਕੀਤਾ ਗਿਆ ਹੈ। PPCB ਵੱਲੋਂ ਸੂਚਨਾ ਦੇਣ ਵਾਲੇ ਨੂੰ 25,000/- ਰੁਪਏ ਤੱਕ ਦਾ ਇਨਾਮ ਦਿੱਤਾ ਜਾਵੇਗਾ। ਉਹਨਾਂ ਸੂਚਨਾ ਦੇਣ ਦੇ ਨਾਮ ਗੁਪਤ ਰੱਖੇ ਜਾਣਗੇ, ਕਿਸੇ ਵੀ ਸਪਸ਼ਟੀਕਰਨ ਲਈ, ਈਮੇਲ ਨਾਲ ਸੰਪਰਕਕੀਤਾ ਜਾ ਸਕਦਾ ਹੈ, id_eehq2.2@gmail.com,”।
ਪੀਪੀਸੀਬੀ ਨੇ ਵਸਨੀਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਪਤੰਗ ਉਡਾਉਣ ਲਈ ਪਾਬੰਦੀਸ਼ੁਦਾ ਚਾਈਨੀਜ਼ ਡੋਰ/ਨਾਈਲੋਨ/ਸਿੰਥੈਟਿਕ ਧਾਗੇ ਦੀ ਵਰਤੋਂ ਨਾ ਕਰਨ ਅਤੇ ਇਸ ਦੀ ਵਿਕਰੀ ਅਤੇ ਖਰੀਦ 'ਤੇ ਰੋਕ ਲਗਾਉਣ ਲਈ ਸਰਕਾਰ ਦੀ ਮਦਦ ਕਰਨ।