ਪ੍ਰਿਅੰਕਾ ਗਾਂਧੀ ਖਿਲਾਫ ਭਾਜਪਾ ਆਗੂ ਵੱਲੋਂ ਕੀਤੀਆਂ ਵਿਵਾਦਤ ਟਿੱਪਣੀਆਂ ਭਾਜਪਾ ਦੀ ਔਰਤਾਂ ਪ੍ਰਤੀ ਘਟੀਆ ਮਾਨਸਿਕਤਾ ਦਾ ਪ੍ਰਗਟਾਵਾ : ਸੁਖਜਿੰਦਰ ਸਿੰਘ ਰੰਧਾਵਾ
ਗੁਰਦਾਸਪੁਰ : ਸੁਖਜਿੰਦਰ ਸਿੰਘ ਰੰਧਾਵਾ ਮੈਂਬਰ ਪਾਰਲੀਮੈਂਟ ਲੋਕ ਸਭਾ ਹਲਕਾ ਗੁਰਦਾਸਪੁਰ ਅਤੇ ਜਨਰਲ ਸਕੱਤਰ ਇੰਚਾਰਜ ਰਾਜਸਥਾਨ ਕਾਂਗਰਸ ਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਨੇ ਭਾਜਪਾ ਆਗੂ ਰਮੇਸ਼ ਬਿਧੂੜੀ ਵੱਲੋਂ ਪ੍ਰਿਅੰਕਾ ਗਾਂਧੀ ਮੈਂਬਰ ਪਾਰਲੀਮੈਂਟ ਅਤੇ ਜਨਰਲ ਸਕੱਤਰ ਆਲ ਇੰਡੀਆ ਕਾਂਗਰਸ ਕਮੇਟੀ ਦੇ ਖਿਲਾਫ ਕੀਤੀਆਂ ਵਿਵਾਦਤ ਟਿਪਣੀਆਂ ਦੀ ਪੂਰਜੋਰ ਨਿੰਦਾ ਕਰਦੇ ਹੋਏ ਇਸ ਨੂੰ ਭਾਜਪਾ ਦੀ ਔਰਤਾਂ ਪ੍ਰਤੀ ਘਟੀਆ ਸੋਚ ਦਾ ਪ੍ਰਗਟਾਵਾ ਦੱਸਿਆ ।
ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਮਾਜ ਵਿੱਚ ਔਰਤਾਂ ਨੁੰ ਉਚ ਦਰਜਾ ਦਿੰਦੇ ਕਿਹਾ ਹੈ, ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ '' ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਹੈ ਭਾਜਪਾ ਆਗੂ ਨੇ ਪ੍ਰਿਯੰਕਾ ਗਾਂਧੀ ਖਿਲਾਫ ਘਟੀਆ ਬਿਆਨ ਦੇ ਕਿ ਭਾਜਪਾ ਦੀ ਔਰਤਾਂ ਪ੍ਰਤੀ ਘਟੀਆ ਸੋਚ ਅਤੇ ਘਟੀਆ ਮਾਨਸਿਕਤਾ ਨੂੰ ਜ਼ਾਹਿਰ ਕਰਦਾ ਹੈ ਭਾਜਪਾ ਵਾਲਿਆਂ ਨੂੰ ਇਹੋ ਜਿਹੇ ਬਿਆਨ ਦੇਣ ਤੇ ਸ਼ਰਮ ਆਉਣੀ ਚਾਹੀਦੀ ਹੈ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਭਾਜਪਾ ਹਾਈਕਮਾਨ ਰਮੇਸ਼ ਬਿਧੂੜੀ ਨੂੰ ਤਰੁੰਤ ਪਾਰਟੀ ਵਿਚੋਂ ਕੱਢ ਕਿ ਉਸ ਤੇ ਸਖ਼ਤ ਕਾਰਵਾਈ ਕਰੇ ਤਾਂ ਜੋ ਔਰਤਾਂ ਦਾ ਮਾਣ ਸਨਮਾਨ ਬਹਾਲ ਹੋ ਸੱਕੇ ਮੀਡੀਆ ਨਾਲ ਇਹ ਜਾਣਕਾਰੀ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਦੇ ਕਰੀਬੀ ਸਾਥੀ ਕਿਸ਼ਨ ਚੰਦਰ ਮਹਾਜ਼ਨ ਨੇ ਸਾਂਝੀ ਕੀਤੀ।