ਜੰਮੂ-ਕਸ਼ਮੀਰ 'ਚ ਫੌਜ ਦਾ ਟਰੱਕ ਖੱਡ 'ਚ ਡਿੱਗਿਆ, 4 ਜਵਾਨਾਂ ਦੀ ਮੌਤ, 2 ਦੀ ਹਾਲਤ ਗੰਭੀਰ
ਜੰਮੂ-ਕਸ਼ਮੀਰ, 4 ਜਨਵਰੀ 2025 - ਜੰਮੂ-ਕਸ਼ਮੀਰ ਦੇ ਬਾਂਦੀਪੋਰਾ ਜ਼ਿਲ੍ਹੇ 'ਚ ਸ਼ਨੀਵਾਰ ਦੁਪਹਿਰ ਨੂੰ ਫੌਜ ਦਾ ਇਕ ਟਰੱਕ ਖਾਈ 'ਚ ਡਿੱਗ ਗਿਆ। ਇਸ ਹਾਦਸੇ 'ਚ 4 ਜਵਾਨਾਂ ਦੀ ਮੌਤ ਹੋ ਗਈ। ਜਦਕਿ 2 ਜਵਾਨ ਗੰਭੀਰ ਰੂਪ ਨਾਲ ਜ਼ਖਮੀ ਹੋਏ ਹਨ। ਉਨ੍ਹਾਂ ਨੂੰ ਨੇੜਲੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਟਰੱਕ ਵਿੱਚ 6 ਜਵਾਨ ਸਵਾਰ ਸਨ।
ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਜ਼ਿਲੇ ਦੇ ਐੱਸਕੇ ਪਾਇਨ ਇਲਾਕੇ 'ਚ ਵਾਪਰਿਆ। ਇੱਥੇ ਟਰੱਕ ਸੜਕ ਤੋਂ ਤਿਲਕ ਕੇ ਖੱਡ 'ਚ ਜਾ ਡਿੱਗਿਆ। ਫੌਜ ਨੇ ਇਸ ਘਟਨਾ 'ਤੇ ਬਿਆਨ ਜਾਰੀ ਕੀਤਾ ਹੈ। ਦੱਸਿਆ ਗਿਆ ਹੈ ਕਿ ਖਰਾਬ ਮੌਸਮ ਕਾਰਨ ਵਿਜ਼ੀਬਿਲਟੀ ਘੱਟ ਸੀ। ਇਸ ਕਾਰਨ ਟਰੱਕ ਸੜਕ ਤੋਂ ਤਿਲਕ ਕੇ ਟੋਏ ਵਿੱਚ ਜਾ ਡਿੱਗਿਆ।
LG ਮਨੋਜ ਸਿਨਹਾ ਨੇ ਬਾਂਦੀਪੋਰਾ ਹਾਦਸੇ 'ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਭਾਰਤੀ ਫੌਜ ਦੇ ਜਵਾਨਾਂ ਦੇ ਜਾਨੀ ਨੁਕਸਾਨ ਦਾ ਬਹੁਤ ਦੁੱਖ ਹੈ।