ਧੁੰਦ ਅਤੇ ਠੰਡ ਦਾ ਕਹਿਰ
ਧੁੰਦ ਨੇ ਬਟਾਲਾ ਚ ਕਰਵਾਈ ਬੱਲੇ ਬੱਲੇ,,, ਬਸ 2 ਮੀਟਰ ਤਕ ਹੀ ਦੇ ਰਹਾ ਦਿਖਾਈ
ਰੋਹਿਤ ਗੁਪਤਾ
ਗੁਰਦਾਸਪੁਰ : ਬਟਾਲਾ ਸ਼ਹਿਰ ਵਿੱਚ ਠੰਡ ਦੇ ਮੌਸਮ ਦੀ ਸ਼ੁਰੂਆਤ ਤੋਂ ਬਾਅਦ ਅੱਜ ਠੰਡ ਅਤੇ ਧੁੰਦ ਨੇ ਕਰਵਾਈ ਬੱਲੇ ਬੱਲੇ ,,,ਧੁੰਦ ਦੇ ਨਾਲ ਨਾਲ ਠੰਡ ਨੇ ਵੀ ਜੋਰ ਫੜਿਆ ਹੈ ਅੱਜ ਬਟਾਲਾ ਦੇ ਆਸ ਪਾਸ ਗਹਿਰੀ ਧੁੰਦ ਛਾਈ ਹੋਈ ਹੈ ਅਗਰ ਵਾਹਨਾਂ ਦੀ ਗੱਲ ਕੀਤੀ ਜਾਵੇ ਤੇ ਬਹੁਤ ਧੀਮੀ ਗਤੀ ਨਾਲ ਵਾਹਨ ਚਲ ਰਹੇ ਨੇ ਵਾਹਨ ਚਾਲਕਾਂ ਨੇ ਕਿਹਾ ਕੀ 2 ਮੀਟਰ ਤੱਕ ਹੀ ਨਜਰ ਆ ਰਹਾ ਹੈ ਉਸਤੋਂ ਅੱਗੇ ਬਿਲਕੁਲ ਨਜਰ ਨਹੀਂ ਆ ਰਿਹਾ ਅਗਰ ਕਿਸੇ ਨੂੰ ਕੋਈ ਜਰੂਰੀ ਕੰਮ ਹੈ ਤਦ ਹੀ ਘਰੋਂ ਨਿਕਲੋ ਖਾਸ ਕਰ ਬੱਚੇ ਅਤੇ ਬਜ਼ੁਰਗਾਂ ਨੂੰ ਇਸ ਮੋਸਮ ਵਿੱਚ ਘਰੋਂ ਨਹੀਂ ਨਿਕਲਣਾ ਚਾਹੀਦਾ।