ਰੁੱਤ ਇਮਤਿਹਾਨ ਦੀ ਆਈ
ਵਿਜੈ ਗਰਗ
ਅਕਸਰ ਦੇਖਿਆ ਜਾਂਦਾ ਹੈ ਕਿ ਜਦੋਂ ਇਮਤਿਹਾਨ ਸ਼ੁਰੂ ਹੋਣ ਵਾਲੇ ਹੁੰਦੇ ਹਨ ਤਾਂ ਵਿਦਿਆਰਥੀਆਂ ਨੂੰ ਸਿਲੇਬਸ ਪੂਰਾ ਤਿਆਰ ਕਰਨ 'ਚ ਬਹੁਤ ਸਮੱਸਿਆ ਆਉਂਦੀ ਹੈ। ਇਹ ਸਮੱਸਿਆ ਖ਼ਾਸ ਕਰਕੇ ਉਨ੍ਹਾਂ ਬੱਚਿਆਂ ਨੂੰ ਆਉਂਦੀ ਹੈ, ਜਿਹੜੇ ਸਾਰਾ ਸਾਲ ਕੁਝ ਨਹੀ ਪੜ੍ਹਦੇ। ਫਿਰ ਉਹ ਇੰਟਰਨੈੱਟ ਤੋਂ ਅਜਿਹੇ ਸਵਾਲਾਂ ਦੇ ਉੱਤਰ ਲੱਭਦੇ ਹਨ ਕਿ ਇਕ ਜਾਂ ਦੋ ਮਹੀਨਿਆਂ 'ਚ ਪੇਪਰਾਂ ਦੀ ਤਿਆਰੀ ਕਿਵੇਂ ਕਰੀਏ। ਕਈ ਬੱਚੇ ਤਾਂ ਅਜਿਹੇ ਹੁੰਦੇ ਹਨ, ਜੋ ਉਸ ਸਮੇਂ ਪੜ੍ਹਾਈ ਸ਼ੁਰੂ ਕਰਦੇ ਹਨ ਜਦੋਂ ਉਨ੍ਹਾਂ ਨੂੰ | ਲੱਗਣ ਲਗਦਾ ਹੈ ਕਿ ਹੁਣ ਤਾਂ ਪੜ੍ਹਨ ਤੋਂ ਬਿਨਾਂ ਕੋਈ ਚਾਰਾ ਨਹੀਂ। ਇਹ ਗੱਲ ਬਿਲਕੁਲ ਗ਼ਲਤ ਹੈ ਕਿਉਂਕਿ ਇੰਨਾ ਜ਼ਿਆਦਾ ਸਿਲੇਬਸ ਹੋਣ ਕਰਕੇ ਇਸ ਨੂੰ ਕੁਝ ਦਿਨਾਂ ਵਿਚ ਪੂਰਾ ਨਹੀਂ ਕੀਤਾ ਜਾ ਸਕਦਾ। ਇਸ ਲਈ ਸਾਰਾ ਸਾਲ ਜੋ ਵੀ ਕਲਾਸ 'ਚ ਕਰਵਾਇਆ ਜਾਂਦਾ ਹੈ, ਉਸ ਦੀ ਤਿਆਰੀ ਕਰਦੇ ਰਹਿਣਾ ਚਾਹੀਦਾ ਹੈ ਤਾਂ ਜੋ ਪੇਪਰਾਂ 'ਚ ਕੋਈ ਪਰੇਸ਼ਾਨੀ ਨਾ ਆਵੇ।
ਕਦੇ ਇਹ ਨਾ ਸੋਚੋ ਕਿ ਪੇਪਰਾਂ ਦੇ ਨੇੜੇ ਪੜ੍ਹ ਲਵਾਂਗੇ। ਵੈਸੇ ਨਵਾਂ ਸਾਲ ਵਿਦਿਆਰਥੀਆਂ ਲਈ ਇਕ ਅਲਾਰਮ ਦੀ ਤਰ੍ਹਾਂ ਕੰਮ ਕਰਦਾ ਹੈ ਕਿ ਬੱਚਿਓ ਜਾਗ ਜਾਓ, ਹੁਣ ਤੁਹਾਡੇ ਇਮਤਿਹਾਨ ਨੇੜੇ ਆ ਗਏ ਹਨ। ਜਾਣਦੇ ਹਾਂ ਉਨ੍ਹਾਂ ਤਰੀਕਿਆਂ ਬਾਰੇ, ਜਿਨ੍ਹਾਂ ਨਾਲ ਤੁਸੀਂ ਘੱਟ ਸਮੇਂ ਵਿਚ ਜ਼ਿਆਦਾ ਪੜ੍ਹਾਈ ਕਰ ਸਕਦੇ ਹੋ।
ਸਮਾਂ ਸਾਰਨੀ ਬਣਾ ਕੇ ਪੜ੍ਹੋ : ਸਭ ਤੋਂ ਮਹੱਤਵਪੂਰਨ ਗੱਲ ਜੋ ਧਿਆਨ 'ਚ ਰੱਖਣ ਵਾਲੀ ਹੁੰਦੀ ਹੈ, ਉਹ ਹੈ ਸਮਾਂ ਸਾਰਨੀ। ਸਮਾਂ ਸਾਰਨੀ ਸੌਖਾ ਰਸਤਾ ਹੈ, ਜੋ ਤੁਹਾਨੂੰ ਪੜ੍ਹਨ ਲਈ ਸਮੇਂ ਦੀ ਸਹੀ ਵਰਤੋਂ ਕਰਨ 'ਚ ਸਹਾਇਤਾ ਕਰਦਾ ਹੈ। ਇੱਥੇ ਇਹ ਜ਼ਰੂਰੀ ਹੈ ਕਿ ਹਰ ਵਿਦਿਆਰਥੀ ਨੂੰ ਆਪਣੀ ਨਿੱਜੀ ਸਮਾਂ ਸਰਾਨੀ ਬਣਾ ਲੈਣੀ ਚਾਹੀਦੀ ਹੈ। ਹੋ ਸਕੇ ਤਾਂ ਇਸ ਨੂੰ ਆਪਣੇ ਕਮਰੇ ਵਿਚ ਦੀਵਾਰ ਉਤੇ ਚਿਪਕਾ ਲੈਣਾ ਚਾਹੀਦਾ ਹੈ। ਸਮਾਂ ਸਾਰਨੀ ਅਜਿਹੀ ਹੋਵੇ, ਜਿਸ 'ਚ ਤੁਹਾਡੀਆਂ ਨਿੱਜੀ ਜ਼ਿੰਮੇਵਾਰੀਆ ਨੂੰ ਵੀ ਜਗ੍ਹਾ ਮਿਲ ਸਕੇ ਤੇ ਤੁਹਾਨੂੰ ਇਸ ਅਨੁਸਾਰ ਕੰਮ ਕਰਨ ਵਿਚ ਕੋਈ ਪਰੇਸ਼ਾਨੀ ਨਾ ਆਵੇ। ਜੋ ਕੁਝ ਵੀ ਤੁਸੀ ਰੋਜ਼ਾਨਾ ਜ਼ਿੰਦਗੀ ਵਿਚ ਕਰਦੇ ਹੋ। ਉਸ ਨੂੰ ਧਿਆਨ ਵਿਚ ਰੱਖ ਕੇ ਸਮਾਂ ਸਾਰਨੀ ਤਿਆਰ ਕਰੋ।
ਸਵੇਰ ਦਾ ਸਮਾਂ ਹੈ ਉਚਿਤ : ਵੱਖ-ਵੱਖ ਵਿਸ਼ਿਆਂ ਨਾਲ ਸਬੰਧਤ ਜੋ ਵੀ ਸਮੱਗਰੀ ਤੁਹਾਡੇ ਕੋਲ ਮੁਹੱਈਆ ਹੈ, ਉਸ ਨੂੰ ਇਕ ਥਾਂ ’ਤੇ ਇਕੱਠੀ ਕਰ ਕੇ ਰੱਖ ਲਉਂ। ਇਸ ਤੋਂ ਬਾਅਦ ਤੁਸੀਂ ਅਜਿਹੇ ਸਮੇਂ ਦੀ ਚੋਣ ਕਰਨੀ ਹੈ, ਜਦੋਂ ਤੁਸੀਂ ਸਿਰਫ਼ ਪੜ੍ਹਾਈ 'ਤੇ ਹੀ ਆਪਣਾ ਧਿਆਨ ਕੇਂਦਰਿਤ ਕਰ ਸਕੋ। ਵੈਸੇ ਤਾਂ ਸਵੇਰ ਦਾ ਸਮਾਂ ਪੜ੍ਹਨ ਲਈ ਸਭ ਤੋਂ ਉਚਿਤ ਹੈ ਕਿਉਂਕਿ ਉਸ ਸਮੇਂ ਪੜ੍ਹਿਆ ਹੋਇਆ ਜਲਦੀ ਯਾਦ ਹੋ ਜਾਂਦਾ ਹੈ ਪਰ ਜੋ ਵੀ ਸਮਾਂ ਤੁਹਾਨੂੰ ਸਹੀ ਤੇ ਢੁੱਕਵਾਂ ਲਗਦਾ ਹੈ, ਉਸੇ ਨੂੰ ਪਹਿਲ ਦਿਉ।
ਸੋਸ਼ਲ ਮੀਡੀਆ ਤੋਂ ਬਣਾ ਕੇ ਰੱਖੋ ਦੂਰੀ : ਕੁਝ ਵਿਦਿਆਰਥੀ ਅਜਿਹੇ ਹੁੰਦੇ ਹਨ, ਜਿਨ੍ਹਾਂ ਦਾ ਪੜ੍ਹਾਈ ਵਿਚ ਜ਼ਰਾ ਵੀ ਮਨ ਨਹੀਂ ਲਗਦਾ। ਅੱਜ-ਕੱਲ੍ਹ ਦੇ ਸਮੇਂ ਵਿਚ ਇਸ ਦਾ ਕਾਰਨ ਸੋਸ਼ਲ ਵੈੱਬਸਾਈਟਾਂ, ਮੋਬਾਈਲ 'ਤੇ ਵੀਡੀਓਜ਼ ਦੇਖਣਾ, ਆਨਲਾਈਨ ਗੇਮਾਂ ਆਦਿ ਵੀ ਹੋ ਸਕਦੀਆਂ ਹਨ। ਇਸ ਲਈ ਪੜ੍ਹਾਈ ਲਈ ਅਨੁਕੂਲ ਵਾਤਾਵਰਨ ਬਣਾਉਣਾ ਜ਼ਰੂਰੀ ਹੈ। ਅਜਿਹੇ `ਚ ਜ਼ਰੂਰੀ ਹੈ ਕਿ ਕੁਝ ਸਮੇਂ ਲਈ ਇਨ੍ਹਾਂ ਸੋਸ਼ਲ ਸਾਈਟਾਂ ਤੋਂ ਦੂਰੀ ਬਣਾ ਕੇ ਸ਼ਾਂਤਮਈ ਮਾਹੌਲ ਵਿਚ ਪੜ੍ਹਨਾ ਚਾਹੀਦਾ ਹੈ | ਪਰਿਵਾਰ ਵਾਲਿਆਂ ਨੂੰ ਵੀ ਚਾਹੀਦਾ ਹੈ ਕਿ ਜੇ ਬੱਚਾ ਪੜ੍ਹ ਰਿਹਾ ਹੈ ਤਾਂ ਵਾਰ-ਵਾਰ ਉਸ ਦੇ ਕਮਰੇ ਵਿਚ ਨਾ ਜਾਣ।
ਪੜ੍ਹਨ ਦੌਰਾਨ ਕੁਝ ਮਿੰਟ ਕਰੋ ਆਰਾਮ : ਪੜ੍ਹਨ ਸਮੇਂ ਵਿਚਾਲੇ ਬ੍ਰੇਕ ਵੀ ਜ਼ਰੂਰੀ ਹੈ ਕਿਉਂਕਿ ਤੁਸੀਂ ਕੋਈ ਰੋਬੋਟ ਨਹੀਂ ਹੋ ਕਿ ਕਈ ਘੰਟੇ ਬਿਨਾਂ ਆਰਾਮ ਤੋਂ ਪੜ੍ਹਦੇ ਰਹੋ। ਮਾਹਿਰਾਂ ਦੀ ਮੰਨੀਏ ਤਾਂ 45 ਮਿੰਟ ਪੜ੍ਹਨ ਤੋਂ ਬਾਅਦ 10- 15 ਮਿੰਟ ਦੀ ਬ੍ਰੇਕ ਜ਼ਰੂਰੀ ਹੈ। ਜੇ ਵਾਰ-ਵਾਰ ਪੜ੍ਹਨ 'ਤੇ ਵੀ ਤੁਹਾਨੂੰ ਕੁਝ ਗੱਲਾਂ ਸਮਝ ਨਹੀਂ ਆ ਰਹੀਆਂ ਤਾਂ ਆਪਣੇ ਅਧਿਆਪਕ ਜਾਂ ਸਹਿਪਾਠੀ ਦੀ ਮਦਦ ਲੈ ਸਕਦੇ ਹੋ। ਪੜ੍ਹਨ ਸਮੇਂ ਇਹ ਨਾ ਸੋਚੋ ਕਿ ਇਹ ਵਿਸ਼ਾ ਬਹੁਤ ਔਖਾ ਹੈ, ਮੈਂ ਇਸ ਨੂੰ ਨਹੀਂ ਪੜ੍ਹ ਸਕਾਂਗਾ ਤਾਂ ਉਸ ਨੂੰ ਛੱਡ ਦਿਉ ਸਗੋਂ ਚੰਗੇ ਨੰਬਰ ਲੈਣ ਲਈ ਮਨ ਲਗਾ ਕੇ ਪੜ੍ਹੋ।
ਖ਼ੁਦ ਨੂੰ ਕਰੋ ਸਵਾਲ : ਕੋਈ ਵੀ ਪਾਠ ਰਟਣ ਦੀ ਬਜਾਏ ਉਸ ਨੂੰ ਸਮਝਣ ਦਾ ਯਤਨ ਕਰੋ, ਤਾਂ ਜੋ ਉਹ ਤੁਹਾਡੇ ਦਿਮਾਗ਼ ਵਿੱਚੋਂ ਨਾ ਨਿਕਲੇ। ਕਦੇ ਵੀ ਪੈ ਕੇ ਨਾ ਪੜ੍ਹੋ ਕਿਉਂਕਿ ਇਸ ਤਰ੍ਹਾਂ ਤੁਸੀਂ ਪੜ੍ਹੋਗੇ ਘੱਟ ਤੇ ਸੌਂਵੋਗੇ " ਜ਼ਿਆਦਾ। ਅਖ਼ੀਰਲੇ ਦਿਨਾਂ ਵਿਚ ਨਵਾਂ ਪੜ੍ਹਨ ਦੀ ਬਜਾਏ ਦੁਹਰਾਈ 'ਤੇ ਧਿਆਨ ਦਿਉ। ਜੇ ਕੋਈ ਮਹੱਤਵਪੂਰਨ ਜਾਣਕਾਰੀ ਮਿਲਦੀ ਹੈ ਤਾਂ ਉਸ ਨੂੰ ਆਪਣੀ ਕਾਪੀ ਵਿਚ ਲਿਖ ਕੇ ਅੰਡਰਲਾਈਨ ਕਰੋ | ਵੱਖ- ਵੱਖ ਮਾਡਲ ਟੈਸਟ ਪੇਪਰਾਂ ਨੂੰ ਹੱਲ ਕਰੋ। ਖ਼ੁਦ ਨੂੰ ਸਵਾਲ ਕਰੋ ਕਿ ਜਿਸ ਟੀਚੇ ਨੂੰ ਤੁਸੀਂ ਪ੍ਰਾਪਤ ਕਰਨਾ ਚਾਹੁੰਦੇ ਹੋ, ਓਨੀ ਮਿਹਨਤ ਤੁਸੀਂ ਕਰ ਰਹੇ ਹੋ। ਜੇ ਨਹੀਂ ਤਾ ਅਜਿਹਾ ਕਿਉਂ ?
ਸਿਹਤ ਦਾ ਰੱਖ ਖ਼ਿਆਲ : ਪੇਪਰਾਂ ਦੌਰਾਨ ਆਪਣੀ ਸਿਹਤ ਦਾ ਵੀ ਖ਼ਾਸ ਖਿਆਲ ਰੱਖ। ਕਿਸੇ ਤਰ੍ਹਾਂ ਦੇ ਤਣਾਅ ਤੋਂ ਦੂਰ ਰਹੋ। 7-8 ਘੰਟੇ ਦੀ ਨੀਂਦ ਬਹੁਤ ਜ਼ਰੂਰੀ ਹੈ ਕਿਉਂਕਿ ਥੱਕੇ ਹੋਏ ਸਰੀਰ ਨਾਲ ਪੜ੍ਹਾਈ ਵਿਚ ਵੀ ਮਨ ਨਹੀਂ ਲਗਦਾ। ਇਮਤਿਹਾਨ ਵਿਚ ਔਖੇ ਪ੍ਰਸ਼ਨਾਂ ਉਤੇ ਸਮਾਂ ਖ਼ਰਾਬ ਨਾ ਕਰੋ। ਜੋ ਪ੍ਰੇਸ਼ਨ ਤੁਹਾਨੂੰ ਚੰਗੀ ਤਰ੍ਹਾਂ ਆਉਂਦੇ ਹਨ, ਉਨ੍ਹਾਂ ਨੂੰ ਪਹਿਲਾਂ ਕਰੋ। ਮਾਨਸਿਕ ਤੌਰ 'ਤੇ ਵੀ ਖ਼ੁਦ ਨੂੰ ਤਿਆਰ ਰੱਖੋ ਕਿ ਜੇ ਪੇਪਰ ਵਿਚ ਕੁਝ ਸਿਲੇਬਸ ਤੋਂ ਬਾਹਰੋਂ ਆ ਜਾਵੇ ਜਾਂ ਫਿਰ ਪੜ੍ਹਿਆ ਹੋਇਆ ਯਾਦ ਨਾ ਆਵੇ ਤਾਂ ਤੁਸੀਂ ਘਬਰਾਉਣ ਦੀ ਬਜਾਏ ਕਿਸ ਤਰ੍ਹਾਂ ਹੱਲ ਕਰਨਾ ਹੈ।
ਔਖੇ ਵਿਸ਼ੇ ਨੂੰ ਦਿਉ ਵੱਧ ਸਮਾਂ : ਸਕੂਲ 'ਚ ਤਾਂ ਹਰ ਵਿਸ਼ੇ ਲਈ ਬਰਾਬਰ ਸਮਾਂ ਮਿਲਦਾ ਹੈ, ਚਾਹੇ ਤੁਹਾਨੂੰ ਸੌਖਾ ਲੱਗੇ ਜਾਂ ਔਖਾ ਪਰ ਘਰ 'ਚ ਤੁਸੀ ਉਸ ਵਿਸ਼ੇ ਨੂੰ ਵੱਧ ਸਮਾਂ ਦੇ ਸਕਦੇ ਹੋ, ਜਿਸ 'ਚ ਤੁਹਾਨੂੰ ਲਗਦਾ ਹੈ ਕਿ ਇਸ ਵਿਚ ਤੁਹਾਨੂੰ ਜ਼ਿਆਦਾ ਮਿਹਨਤ ਦੀ ਜ਼ਰੂਰਤ ਹੈ। ਕਈ ਵਾਰ ਵੇਖਣ 'ਚ ਆਉਂਦਾ ਹੈ, ਜਦੋਂ ਇਮਤਿਹਾਨ ਨਜ਼ਦੀਕ ਆ ਰਹੇ ਹੁੰਦੇ ਹਨ ਤਾਂ ਕਈ ਬੱਚੇ ਖਾਣਾ-ਪੀਣਾ…
-
ਵਿਜੈ ਗਰਗ, ਸੇਵਾਮੁਕਤ ਪ੍ਰਿੰਸੀਪਲ ਐਜੂਕੇਸ਼ਨਲ ਕਲਮਨਇਸਟ ਗਲੀ ਕੌਰ ਚੰਦ ਐਮ ਐਚ ਆਰ ਮਲੋਟ ਪੰਜਾਬ
vkmalout@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.