ਪੰਜਾਬ ਵਿਚ 'ਨਵੀਆਂ ਕਲਮਾਂ ਨਵੀਂ ਉਡਾਣ' ਮੁਹਿੰਮ ਨੂੰ ਸਾਰੇ ਜਿਲਿਆਂ 'ਚ ਜਥੇਬੰਦਕ ਢਾਂਚੇ ਦਾ ਦਿੱਤਾ ਰੂਪ
ਪੰਜਾਬ ਪੱਖੀ ਇਸ ਮੁਹਿੰਮ 'ਚ ਲਗਾਤਾਰਤਾ ਬਣਾਈ ਰੱਖਣ ਲਈ ਜਥੇਬੰਦਕ ਕਰਨਾ ਜਰੂਰੀ-ਸੁੱਖੀ ਬਾਠ
ਪੰਜਾਬ ਭਵਨ ਕੈਨੇਡਾ ਦੀ ਅਗਵਾਈ 'ਚ 26 ਟੀਮਾਂ ਦਾ ਗਠਨ
ਵਿਸ਼ਵ ਭਰ 'ਚ ਇਸ ਦੀ ਲਾਮਬੰਦੀ ਲਈ ਮੁਹਿੰਮ ਨੂੰ ਹਾਈਟੈਕ ਬਣਾਇਆ ਜਾਵੇਗਾ
ਸਰੀ : ਵਿਸ਼ਵ ਭਰ 'ਚ ਪੰਜਾਬੀ ਦੀਆਂ ਵੱਖ-ਵੱਖ ਵੰਨਗੀਆਂ ਦੇ ਪ੍ਰਚਾਰ ਤੇ ਪਸਾਰ ਨੂੰ ਲੈ ਕੇ ਲਾਮਬੰਦੀ 'ਚ ਲੱਗੇ ਕੈਨੇਡਾ ਦੇ ਉੱਘੇ ਕਾਰੋਬਾਰੀ ਅਤੇ ਪੰਜਾਬ ਭਵਨ ਕੈਨੇਡਾ ਦੇ ਮੁੱਖ ਸੰਚਾਲਕ ਸੁੱਖੀ ਬਾਠ ਨੇ ਕਿਹਾ ਕਿ ਨਵੀਂ ਪੀੜੀ ਨੂੰ ਮਾਂ ਬੋਲੀ ਪੰਜਾਬੀ ਅਤੇ ਸਾਹਿਤਕ ਰੁਚੀਆਂ ਨਾਲ ਜੋੜਨ ਲਈ ਲਗਾਤਾਰ ਯਤਨਾਂ ਦੀ ਲੋੜ ਹੈ ਅਤੇ ਇਹ ਤਾਂ ਹੀ ਸੰਭਵ ਹੋ ਸਕਦਾ ਜੇਕਰ ਇਸ ਮੁਹਿੰਮ ਨਾਲ ਆਪਣੀ ਮਾਂ ਬੋਲੀ ਤੇ ਵਿਰਸੇ ਸਬੰਧੀ ਚਿੰਤਾ ਰੱਖਣ ਵਾਲੇ ਵਰਗ ਨੂੰ ਜੋੜਿਆ ਜਾਵੇ ਤੇ ਉਨ੍ਹਾਂ ਦੀਆਂ ਸੇਵਾਵਾਂ ਤੇ ਸੁਝਾਵਾਂ ਨੂੰ ਵੀ ਇਸ ਮੁਹਿੰਮ ਦਾ ਹਿੱਸਾ ਬਣਾਇਆ ਜਾਵੇ | ਸ. ਬਾਠ ਲਹਿੰਦੇ ਅਤੇ ਚੜ੍ਹਦੇ ਪੰਜਾਬ ਵਿਚ ਪੰਜਾਬੀ ਦੀਆਂ ਬਾਲ ਸਾਹਿਤਕ ਕਾਨਫਰੰਸਾਂ ਸਮੇਤ ਦੋਵਾਂ ਦੇਸ਼ਾਂ ਦੇ ਬਾਲੜਿਆਂ ਦੀਆਂ ਰਚਨਾਵਾਂ ਨੂੰ ਕਿਤਾਬਾਂ 'ਚ ਪਰੋਣ ਤੇ ਇਸ ਮੁਹਿੰਮ ਨੂੰ ਪੰਜਾਬ ਭਵਨ ਕੈਨੇਡਾ ਦੀ ਅਗਵਾਈ 'ਚ ਜਥੇਬੰਦਕ ਢਾਂਚੇ ਦਾ ਰੂਪ ਦੇਣ ਦੇ ਵੱਡੇ ਯਤਨ ਕਰਕੇ ਵਾਪਸ ਪਰਤਣ ਉਪਰੰਤ ਕੈਨੇਡਾ 'ਚ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ | ਉਨ੍ਹਾਂ ਵਿਸਥਾਰ 'ਚ ਦੱਸਿਆ ਪੰਜਾਬ 'ਚ ਜਿਥੇ ਆਪਣੀ ਹੀ ਧਰਤੀ 'ਤੇ ਮਾਂ ਬੋਲੀ ਨੂੰ ਖ਼ਤਰੇ ਵਰਗੇ ਤੌਖਲੇ ਪ੍ਰਗਟਾਏ ਜਾ ਰਹੇ ਹਨ, ਉਹ ਜਮੀਨੀ ਸੱਚਾਈ ਤੋਂ ਦੂਰ ਹਨ, ਕਿਉਂਕਿ ਪੰਜਾਬ ਦੇ ਸਕੂਲਾਂ ਤੋਂ ਹਜ਼ਾਰਾਂ ਬੱਚਿਆਂ ਵਲੋਂ ਸਾਹਿਤਕ ਰਚਨਾਵਾਂ ਲਿਖਣਾ ਤੇ ਬਾਲ ਕਾਨਫਰੰਸ 'ਚ ਹਜ਼ਾਰਾਂ ਬੱਚਿਆਂ ਵਲੋਂ ਸਮੂਲੀਅਤ ਕਰਨਾ ਇਸ ਡਰ ਨੂੰ ਲੋਕ ਮਨਾਂ 'ਚੋਂ ਦੂਰ ਕਰਦਾ ਸੱਚ ਹੈ | ਉਨ੍ਹਾਂ ਦੱਸਿਆ ਕਿ ਇਸ ਸਮੇਂ 'ਨਵੀਆਂ ਕਲਮਾਂ, ਨਵੀਂ ਉਡਾਣ ਮੁਹਿੰਮ ਪੰਜਾਬ ਦੇ 23 ਜਿਲਿਆਂ ਤੋਂ ਵੀ ਅੱਗੇ ਵੱਧ ਚੁੱਕੀ ਤੇ ਇਸ ਸਮੇਂ ਇਸ ਮੁਹਿੰਮ ਨਾਲ ਰਾਜ 'ਚ ਕੁੱਲ 26 ਟੀਮਾਂ ਜੁੜ ਚੁੱਕੀਆਂ ਹਨ ਤੇ ਸਿੱਖਿਆ ਖੇਤਰ ਨਾਲ ਜੁੜਿਆ ਜਾਗਰੂਕ ਵਰਗ ਇਸ ਦਾ ਹਿੱਸਾ ਬਣ ਰਿਹਾ, ਜੋ ਲੋਕ ਪੱਖੀ ਤੇ ਪੰਜਾਬ ਪੱਖੀ ਭਾਵਨਾ ਰੱਖਦਾ | ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਲਹਿੰਦੇ ਪੰਜਾਬ ਵਿਚ ਵੀ ਇਸ ਮੁਹਿੰਮ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਬਾਬਾ ਨਜ਼ਮੀ ਵਰਗੀਆਂ ਸ਼ਖ਼ਸੀਅਤਾਂ ਇਸ ਦਾ ਹਿੱਸਾ ਬਣ ਚੁੱਕੀਆਂ | ਸ਼. ਬਾਠ ਨੇ ਦਾਅਵਾ ਕੀਤਾ ਕਿ ਇਸ ਮੁਹਿੰਮ ਨੂੰ ਵਿਸ਼ਵ ਭਰ 'ਚ ਲਿਜਾਇਆ ਜਾਵੇਗਾ ਤੇ ਇਸ ਮੁਹਿੰਮ ਨੂੰ ਹਾਈਟੈਕ ਸਿਸਟਮ ਨਾਲ ਵੀ ਜੋੜਿਆ ਜਾਵੇਗਾ ਤਾਂ ਵਿਦੇਸ਼ਾਂ 'ਚ ਬੈਠੇ ਬੱਚੇ ਆਨਲਾਈਨ ਇਸ ਦਾ ਹਿੱਸਾ ਬਣ ਸਕਣ |
ਗੁਰਵਿੰਦਰ ਸਿੰਘ ਕਾਂਗੜ ਸੀਨੀ. ਸਹਿ ਪ੍ਰੋਜੈਕਟ ਇੰਚਾਰਜ, ਗੁਰਵਿੰਦਰ ਸਿੰਘ ਸਿੱਧੂ ਜਨਰਲ ਸਕੱਤਰ, ਬਲਜੀਤ ਸ਼ਰਮਾ ਖਜਾਨਚੀ ਅਤੇ ਜ਼ਿਲ੍ਹਾ ਪ੍ਰਧਾਨਾਂ ਦੀ ਸੂਚੀ ਹੇਠ ਲਿਖੇ ਅਨੁਸਾਰ ਹੈ
ਬਰਨਾਲਾ - ਅੰਜਨਾਂ ਮੈਨਨ
ਬਠਿੰਡਾ 1 ਬਲਰਾਜ ਸਿੰਘ
ਮੋਗਾ - ਬਲਜੀਤ ਸੇਖਾ
ਮਾਲੇਰਕੋਟਲਾ - ਮਾਸਟਰ ਲਖਵਿੰਦਰ ਸਿੰਘ
ਸੰਗਰੂਰ - ਅਵਤਾਰ ਸਿੰਘ ਚੋਟੀਆਂ
ਗੁਰਦਾਸਪੁਰ - ਡਾ. ਸਤਿੰਦਰ ਕੌਰ ਕਾਹਲੋਂ
ਮੋਹਾਲੀ - ਡਾ. ਸੁਰਿੰਦਰ ਕੁਮਾਰ ਜਿੰਦਲ
ਫਰੀਦਕੋਟ - ਪ੍ਰੀਤ ਮੋਹਿੰਦਰ ਕੌਰ
ਪਠਾਨਕੋਟ - ਰਜੇਸ਼ਵਰ ਸਿੰਘ ਸਲਾਰੀਆ
ਸ੍ਰੀ ਮੁਕਤਸਰ ਸਾਹਿਬ - ਗੌਰਵਮੀਤ ਸਿੰਘ ਜੋਸਨ
ਮਾਨਸਾ - ਰਮਨੀਤ ਕੌਰ ਚਾਨੀ
ਨਵਾਂਸ਼ਹਿਰ - ਜਸਵੀਰ ਚੰਦ
ਜਲੰਧਰ - ਡਾ. ਵੀਨਾ ਅਰੋੜਾ
ਹੁਸ਼ਿਆਰਪੁਰ - ਮਾਸਟਰ ਨਿਤਿਨ ਸੁਮਨ
ਸ੍ਰੀ ਤਰਨ ਤਾਰਨ ਸਾਹਿਬ - ਡਾਕਟਰ ਨਿਰਮ ਜੋਸਨ
ਫਾਜ਼ਲਿਕਾ - ਸੋਨੀਆ ਬਜਾਜ
ਫਿਰੋਜ਼ਪੁਰ - ਡਾ. ਅਮਰ ਜੋਤੀ ਮਾਂਗਟ
ਲੁਧਿਆਣਾ - ਡਾ. ਸੁਖਪਾਲ ਸਮਰਾਲਾ
ਰੋਪੜ - ਗੁਰਿੰਦਰ ਸਿੰਘ ਕਲਸੀ
ਫਤਿਹਗੜ੍ਹ ਸਾਹਿਬ - ਰਸ਼ਪਾਲ ਸਿੰਘ ਰੈਸਲ
ਬਠਿੰਡਾ 2 ਮਨਜੀਤ ਸਿੰਘ
ਹਨੁਮਾਨਗੜ੍ਹ ਰਾਜੇੰਦਰ ਸਹੂ
ਸ੍ਰੀ ਅੰਮ੍ਰਿਤਸਰ ਸਾਹਿਬ - ਰਾਜਵਿੰਦਰ ਸੰਧੂ
ਸ੍ਰੀ ਗੰਗਾ ਨਗਰ - ਡਾ. ਨਵਦੀਪ ਕੌਰ
ਕਪੂਰਥਲਾ - ਸਾਹਿਬਾ ਜੀਟਨ ਕੌਰ
ਪਟਿਆਲਾ - ਕੁਲਬੀਰ ਸਿੰਘ