Breaking: ਪੰਜਾਬ ਵਿਜੀਲੈਂਸ ਦੇ ਚੀਫ਼ ਡਾਇਰੈਕਟਰ ਸਮੇਤ ਦੋ ADGP ਬਦਲੇ- SPS Parmar ਬਣੇ ਨਵੇਂ ਵਿਜਿਲੈਂਸ ਮੁਖੀ
ਚੰਡੀਗੜ੍ਹ, 26 ਮਾਰਚ 2025- ਪੰਜਾਬ ਸਰਕਾਰ ਨੇ ਵਿਜੀਲੈਂਸ ਦੇ ਚੀਫ਼ ਡਾਇਰੈਕਟਰ ਸਮੇਤ ਦੋ ਏਡੀਜੀਪੀ ਬਦਲੇ ਹਨ। ਸਰਕਾਰ ਦੇ ਗ੍ਰਹਿ ਮਾਮਲਿਆਂ ਵਿਭਾਗ (ਹੋਮ-1 ਸ਼ਾਖਾ) ਨੇ ਦੋ ਸੀਨੀਅਰ ਪੁਲਿਸ ਅਫ਼ਸਰਾਂ ਦੀਆਂ ਬਦਲੀਆਂ ਅਤੇ ਨਵੀਆਂ ਤਾਇਨਾਤੀਆਂ ਦੇ ਆਦੇਸ਼ ਜਾਰੀ ਕੀਤੇ ਹਨ।
ਜਾਣਕਾਰੀ ਅਨੁਸਾਰ, ਆਈਪੀਐਸ ਸੁਰਿੰਦਰ ਪਾਲ ਸਿੰਘ ਪਰਮਾਰ, ਜੋ ਪਹਿਲਾਂ ਏਡੀਜੀਪੀ, ਲਾਅ ਐਂਡ ਆਰਡਰ ਪੰਜਾਬ ਤਾਇਨਾਤ ਸਨ, ਨੂੰ ਹੁਣ ਮੁੱਖ ਡਾਇਰੈਕਟਰ ਵਿਜੀਲੈਂਸ ਬਿਊਰੋ ਪੰਜਾਬ ਵਜੋਂ ਤਾਇਨਾਤ ਕੀਤਾ ਗਿਆ ਹੈ। ਉਹ ਜੀ. ਨਾਗੇਸ਼ਵਰ ਰਾਓ ਦੀ ਜਗ੍ਹਾ ਲੈਣਗੇ।
ਇਸ ਦੇ ਨਾਲ ਹੀ ਆਈਪੀਐਸ ਜੀ. ਨਾਗੇਸ਼ਵਰ ਰਾਓ, ਜੋ ਪਹਿਲਾਂ ਮੁੱਖ ਡਾਇਰੈਕਟਰ ਵਿਜੀਲੈਂਸ ਬਿਊਰੋ ਪੰਜਾਬ ਵਜੋਂ ਤਾਇਨਾਤ ਸਨ, ਦਾ ਤਬਾਦਲਾ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਨੂੰ ਹੁਣ sidhansu ਕੁਮਾਰ ਸ੍ਰੀਵਾਸਤਵ ਦੀ ਥਾਂ ADGP Provisioning ਲਾਇਆ ਗਿਆ ਹੈ .