ਫ਼ਰੀਦਕੋਟ ਜ਼ਿਲੇ ਦੇ ਰਾਜ ਪੱਧਰ ਤੇ ਖੇਡਾਂ ’ਚ ਸਾਲ 2024-25 ਦੌਰਾਨ ਜਿੱਤੇ 86 ਤਗਮੇ : ਨੀਲਮ ਰਾਣੀ
ਰਾਜ ਪੱਧਰ ਤੇ 19 ਸੋਨ, 24 ਸਿਲਵਰ ਅਤੇ 43 ਕਾਂਸੀ ਦੇ ਤਗਮੇ ਜਿੱਤ ਦੇ ਸਿਰਜਿਆ ਇਤਿਹਾਸ
ਨੈਸ਼ਨਲ ਪੱਧਰ ਤੇ 20 ਖਿਡਾਰੀਆਂ ’ਚ 5 ਨੇ ਤਗਮੇ ਜਿੱਤਣ ਦਾ ਮਾਣ ਹਾਸਲ ਕੀਤਾ
ਫ਼ਰੀਦਕੋਟ, 20 ਜਨਵਰੀ ( ਪਰਵਿੰਦਰ ਸਿੰਘ ਕੰਧਾਰੀ )-ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਨੀਲਮ ਰਾਣੀ, ਉਪ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਪ੍ਰਦੀਪ ਦਿਓੜਾ, ਜ਼ਿਲਾ ਖੇਡ ਕੋਆਰਡੀਨੇਟਰ, ਸਿੱਖਿਆ ਵਿਭਾਗ ਫ਼ਰੀਦਕੋਟ ਕੇਵਲ ਕੌਰ ਨੇ ਸਾਂਝੇ ਰੂਪ ’ਚ ਦੱਸਿਆ ਕਿ 68ਵੀਆਂ ਪੰਜਾਬ ਰਾਜ ਅੰਤਰ ਜ਼ਿਲਾ ਸਕੂਲਾਂ ਖੇਡਾਂ ’ਚ 2024-25 ਦੌਰਾਨ ਜ਼ਿਲੇ ਦੇ ਖਿਡਾਰੀ/ਖਿਡਾਰਣਾਂ ਨੇ ਆਪੋ-ਆਪਣੇ ਪਿ੍ਰੰਸੀਪਲ, ਮੁੱਖ ਅਧਿਆਪਕ, ਇੰਚਾਰਜ਼ ਸਾਹਿਬਾਨ ਦੀ ਅਗਵਾਈ ਹੇਠ ਆਪਣੇ ਅਧਿਆਪਕ/ਲੈਕਚਰਾਰ ਸਾਹਿਬਾਨ ਦੀ ਯੋਗ ਹੇਠ ਸ਼ਾਨਦਾਰ ਪ੍ਰਦਰਸ਼ਨ ਕਰਕੇ ਜ਼ਿਲੇ ਦਾ ਨਾਮ ਰਾਜ ਪੱਧਰ ਤੇ ਰੌਸ਼ਨ ਕੀਤਾ ਹੈ। ਉਨ੍ਹਾਂ ਦੱਸਿਆ ਇਨ੍ਹਾਂ ਖੇਡਾਂ ’ਚ ਰਾਜ ਪੱਧਰ ਤੇ ਫ਼ਰੀਦਕੋਟ ਨੇ ਕੁੱਲ 86 ਤਗਮੇ ਜਿੱਤੇ ਹਨ। ਉਨ੍ਹਾਂ ਦੱਸਿਆ ਕਿ ਨੈਸ਼ਨਲ ਪੱਧਰ ਤੇ ਹੁਣ ਤੱਕ 20 ਖਿਡਾਰੀਆਂ ਨੇ ਭਾਗ ਲਿਆ ਹੈ, ਜਿਨ੍ਹਾਂ ’ਚੋਂ ਤਾਈਕਵਾਂਡੋ ਲੜਕੇ ਅੰਡਰ-17, ਤਾਈਕਵਾਂਡੋ ਅੰਡਰ-14 ਲੜਕੀਆਂ,ਤਾਈਕਵਾਂਡੋ ਲੜਕੇ-14 ’ਚ ਸੋਨ ਤਗਮੇ ਅਤੇ ਕੁਰੈਸ਼ ਅਤੇ ਨੈਟਬਾਲ ਲੜਕਿਆਂ ਅੰਡਰ-19 ’ਚ ਚਾਂਦੀ ਦੇ ਤਗਮੇ ਜਿੱਤ ਹਨ, ਇਸ ਤਰ੍ਹਾਂ ਫ਼ਰੀਦਕੋਟ ਦੇ ਪੰਜ ਖਿਡਾਰੀਆਂ ਨੇ ਨੈਸ਼ਨਲ ਪੱਧਰ ਤੇ ਵੀ ਤਗਮੇ ਜਿੱਤ ਕੇ ਫ਼ਰੀਦਕੋਟ ਦਾ ਨਾਮ ਨੈਸ਼ਨਲ ਪੱਧਰ ਤੇ ਰੌਸ਼ਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲੇ ਦੇ ਖਿਡਾਰੀਆਂ ਨੇ ਰਾਜ ਪੱਧਰ ਤੇ 19 ਸੋਨੇ ਦੇ, 24 ਸਿਲਵਰ ਦੇ ਅਤੇ 43 ਕਾਂਸੀ ਦੇ ਤਗਮੇ ਜਿੱਤੇ ਹਨ। ਉਨ੍ਹਾਂ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੈਂਡਬਾਲ ਅੰਡਰ-14, ਕਿ੍ਰਕਟ ਅੰਡਰ-19, ਕਬੱਡੀ ਸਰਕਲ ਸਟਾਈਲ ਲੜਕੀਆਂ-17, ਕਬੱਡੀ ਸਰਕਲ ਸਟਾਈਲ ਲੜਕੇ ਅੰਡਰ-17, ਕੁਸ਼ਤੀ ਫ਼ਰੀ ਸਟਾਈਲ ਲੜਕੇ ਅੰਡਰ-14,ਅੰਡਰ-17, ਅੰਡਰ-19, ਤਾਈਕਵਾਂਡੇ ਲੜਕੀਆਂ ਅੰਡਰ-17, ਕੁਰੈੇਸ਼ ਲੜਕੀਆਂ ਅੰਡਰ-19, ਵੁਸ਼ੂ ਲੜਕੇ ਅੰਡਰ-19, ਕਿੱਕ ਬਾਕਸਿੰਗ ਲੜਕੇ ਅੰਡਰ-19, ਪਾਵਰ ਲਿਫ਼ਟਿੰਗ ਲੜਕੀਆਂ-1, ਤੈਰਾਕੀ ਲੜਕੀਆਂ-14, ਤੈਰਾਕੀ ਅੰਡਰ ਲੜਕੇ ਅੰਡਰ-14,ਐਥਲੈਟਿਕਸ ਲੜਕੇ ਅੰਡਰ-19, ਤਾਈਕਵਾਂਡੇ ਲੜਕੇ ਅੰਡਰ-19 ਖੇਡਾਂ ’ਚ ਫ਼ਰੀਦਕੋਟ ਨੇ ਪਹਿਲਾ ਸਥਾਨ ਪਾਪਤ ਕਰਕੇ ਸੋਨ ਤਗਮੇ ਜਿੱਤੇ। ਇਸ ਤਰ੍ਹਾਂ ਵਾਲੀਵਾਲ ਲੜਕੀਆਂ-17, ਸੈਪਕ ਟਾਕਰਾ ਲੜਕੀਆਂ ਅੰਡਰ-19, ਚੈੱਸ ਲੜਕੀਆਂ ਅੰਡਰ-19, ਕਬੱਡੀ ਨੈਸ਼ਨਲ ਸਟਾਇਲ ਲੜਕੀਆਂ ਅੰਡਰ14, ਕੁਸ਼ਤੀ ਫ਼ਰੀ ਸਟਾਇਲ ਲੜਕੀਆਂ ਅੰਡਰ-14, ਕੁਸ਼ਤੀ ਫ਼ਰੀ ਸਟਇਲ ਲੜਕੀਆਂ ਅੰਡਰ-19, ਕੁਸ਼ਤੀ ਫ਼ਰੀ ਸਟਾਇਲ ਲੜਕੇ ਅੰਡਰ-19, ਤਾਈਕਵਾਂਡੋ ਲੜਕੇ ਅੰਡਰ-19,ਤਾਈਕਵਾਂਡੋ ਲੜਕੀਆਂ ਅੰਡਰ-19, ਕੁਰੈਸ਼ ਲੜਕੇ ਅੰਡਰ-14, ਕੁਰੈਸ਼ ਲੜਕੀਆਂ ਅੰਡਰ-14, ਜੂਡੇ ਲੜਕੇ-ਲੜਕੀਆਂ ਅੰਡਰ-19, ਵੁਸ਼ੂ ਲੜਕੀਆਂ ਅੰਡਰ-19, ਕਿੱਕ ਬਾਕਸਿੰਗ ਲੜਕੀਆਂ ਅੰਡਰ-17, ਕਿੱਕ ਬਾਕਸਿੰਗ ਲੜਕੀਆਂ ਅੰਡਰ-19, ਮੁਕਾਬਲਿਆਂ ’ਚ ਫ਼ਰੀਦਕੋਟ ਨੇ ਦੂਜਾ ਸਥਾਨ ਹਾਸਲ ਕੀਤਾ। ਸੈਪਕ ਟਾਕਰਾ ਲੜਕੇ ਅੰਡਰ-19, ਕੁਸ਼ਤੀ ਫ਼ਰੀ ਸਟਾਂਇਲ ਲੜਕੀਆਂ ਅੰਡਰ-19, ਕੁਸ਼ਤੀ ਫ਼ਰੀ ਸਟਾਇਲ ਲੜਕੇ ਅੰਡਰ-14, ਰਗਬੀ ਲੜਕੇ ਅੰਡਰ-14, ਅੰਡਰ-19, ਲੜਕੀਆਂ ਅੰਡਰ-17, ਅੰਡਰ-19, ਗੱਤਕਾ ਲੜਕੇ ਅੰਡਰ-14, ਕੁਸ਼ਤੀ ਫ਼ਰੀ ਸਟਾਇਲ ਲੜਕੇ ਅੰਡਰ-14, ਲੜਕਿਆਂ ਅੰਡਰ-19, ਅੰਡਰ-17 ਲੜਕੇ, ਲੜਕੀਆਂ ਅੰਡਰ-19, ਲੜਕੀਆਂ ਅੰਡਰ-14 ,ਤਾਈਕਵਾਂਡੋ ਲੜਕੇ ਅੰਡਰ-17, ਲੜਕੀਆਂ ਅੰਡਰ-14, ਕੁਰੈਸ਼ ਲੜਕੇ ਅੰਡਰ-19, ਲੜਕੀਆਂ ਅੰਡਰ-19, ਲੜਕੀਆਂ ਅੰਡਰ-17, ਲੜਕੀਆਂ ਅੰਡਰ-14, ਲੜਕੇ ਅੰਡਰ-14, ਜੂਡੇ ਲੜਕੇ ਅੰਡਰ-14, ਕਰਾਟੇ ਲੜਕੀਆਂ ਅੰਡਰ-17, ਸਾਈਕਲਿੰਗ ਟਰੈਕ ਲੜਕੀਆਂ ਅੰਡਰ-14, ਐਥਲੈਟਿਕ ਲੜਕੇ ਅੰਡਰ-14, ਪਾਵਰ ਲਿਫ਼ਟਿੰਗ ਲੜਕੇ ਅੰਡਰ-19, ਜੂਡੇ ਲੜਕੇ/ਲੜਕੀਆਂ ਅੰਡਰ-19, ਤੈਰਾਕੀ ਲੜਕੇ,ਐਥਲੈਟਿਕਸ ਲੜਕੇ ਅੰਡਰ-19 ਖੇਡਾਂ ’ਚ ਫ਼ਰੀਦਕੋਟ ਜ਼ਿਲੇ ਦੇ ਖਿਡਾਰੀ ਤੀਜੇ ਸਥਾਨ ਤੇ ਰਹੇ। ਇਸ ਦੇ ਨਾਲ ਹੀ ਕੁਸ਼ਤੀ ਫ਼ਰੀ ਸਟਾਇਲ ਲੜਕੀਆਂ ਅੰਡਰ-19, ਕੁਸ਼ਤੀ ਫ਼ਰੀ ਸਟਾਇਲ ਲੜਕੇ ਅੰਡਰ-14 ’ਚ ਫ਼ਰੀਦਕੋਟ ਜ਼ਿਲੇ ਨੇ ਓਵਰ ਆਲ ਪੁਜ਼ੀਸ਼ਨ ਹਾਸਲ ਕਰਨ ਦਾ ਮਾਣ ਵੀ ਹਾਸਲ ਕੀਤਾ ਹੈ। ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਨੀਲਮ ਰਾਣੀ, ਉਪ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਪ੍ਰਦੀਪ ਦਿਓੜਾ, ਜ਼ਿਲਾ ਖੇਡ ਕੋਆਰਡੀਨੇਟਰ, ਸਿੱਖਿਆ ਵਿਭਾਗ ਫ਼ਰੀਦਕੋਟ ਕੇਵਲ ਕੌਰ ਨੇ ਖਿਡਾਰੀਆਂ ਨੂੰ ਤਿਆਰੀ ਕਰਾਉਣ ਵਾਲੇ ਸਮੂਹ ਅਧਿਆਪਕਾਂ, ਲੈਕਚਰਾਰ ਸਾਹਿਬਾਨ ਦਾ ਧੰਨਵਾਦ ਕਰਦਿਆਂ ਸਭ ਨੂੰ ਵਧਾਈ ਦਿੱਤੀ। ਉਨ੍ਹਾਂ ਕਿ ਰਾਜ ਪੱਧਰ ਤੇ ਜੇਤੂ ਖਿਡਾਰੀਆਂ ਨੂੰ ਅੱਗੇ ਨੈਸ਼ਨਲ ਪੱਧਰ ਦੀਆਂ ਖੇਡਾਂ ਲਈ ਵੀ ਹੋਰ ਸੁਹਿਦਰਤਾ ਨਾਲ ਤਿਆਰੀ ਜਾਵੇ।