ਵਿਗਿਆਨਕ ਸੋਚ ਵਿਕਸਿਤ ਕਰਨ ਦੇ ਆਸ਼ੇ ਨਾਲ ਸਰਕਾਰੀ ਪੌਲੀਟੈਕਨਿਕ ਦੇ ਵਿਦਿਆਰਥੀਆਂ ਦਾ ਟੂਰ ਸਾਇੰਸ ਸਿਟੀ ਗਿਆ
ਰੋਹਿਤ ਗੁਪਤਾ
ਬਟਾਲਾ, 6 ਅਪ੍ਰੈਲ 2025 - ਵਿਦਿਆਰਥੀਆਂ ਨੂੰ ਵਿਗਿਆਨ ਨਾਲ ਅਮਲੀ ਤੌਰ 'ਤੇ ਜੋੜਨ ਅਤੇ ਵਿਗਿਆਨਕ ਸੋਚ ਵਿਕਸਿਤ ਕਰਨ ਦੇ ਆਸ਼ੇ ਨਾਲ ਸਰਕਾਰੀ ਪੌਲੀਟੈਕਨਿਕ ਕਾਲਜ ਬਟਾਲਾ ਦੇ ਈ.ਸੀ.ਈ ਵਿਭਾਗ ਦੇ ਵਿਦਿਆਰਥੀਆਂ ਦਾ ਵਿਦਿਅਕ ਟੂਰ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਕਪੂਰਥਲਾ ਵਿਖੇ ਗਿਆ।
ਟੂਰ ਦੀ ਵਾਪਸੀ ਉਪਰੰਤ ਵਿਭਾਗ ਦੇ ਇੰਚਾਰਜ ਜਗਦੀਪ ਸਿੰਘ ਨੇ ਦੱਸਿਆ ਕਿ ਕਾਲਜ ਦੇ ਪ੍ਰਿੰਸੀਪਲ ਦਵਿੰਦਰ ਸਿੰਘ ਭੱਟੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਗਏ ਵਿਦਿਆਰਥੀਆਂ ਦੇ ਇਸ ਵਿਦਿਅਕ ਟੂਰ ਨੂੰ 3ਡੀ, ਲੇਜ਼ਰ ਸ਼ੋਅ, ਫਲਾਈਟ, ਅਰਥਕੁਇਕ ਸਿਮੂਲੇਟਰ, ਡਾਇਨਾਸੁਰ ਪਾਰਕ, ਵਰਚੁਅਲ ਈਕੋ ਸਿਸਟਮ ਅਤੇ ਗਣਿਤ, ਸਾਇੰਸ, ਖੇਡ, ਪੰਛੀ ਗੈਲਰੀ ਆਦਿ ਵਿਜ਼ਿਟ ਕਰਵਾਇਆ ਗਿਆ। ਜਿਥੇ ਸਾਕਾਰ ਰੂਪ ਵਿੱਚ ਪ੍ਰਦਰਸ਼ਿਤ ਕੀਤੇ ਗਏ ਉਪਰੋਤਕ ਵਿਗਿਆਨ ਸੰਕਲਪਾਂ ਨੂੰ ਵਿਦਿਆਰਥੀਆਂ ਨੇ ਬੜੀ ਰੀਝ ਨਾਲ ਵੇਖਿਆ। ਪ੍ਰਬੰਧਕਾਂ ਵੱਲੋਂ ਵਿਦਿਆਰਥੀਆਂ ਨੂੰ ਆਦਿ ਮਨੁੱਖ ਤੋਂ ਲੈ ਕੇ ਹੁਣ ਤੱਕ ਹੋਈਆਂ ਖੋਜਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ।
ਉਨਾਂ ਦੱਸਿਆ ਕਿ ਵਿਦਿਆਰਥੀਆਂ ਨੇ ਡਾਇਨਾਸੁਰ ਪਾਰਕ ਵਿੱਚ ਗਹਿਰੀ ਦਿਲਚਸਪੀ ਲਈ। ਇਸ ਮੌਕੇ ਈ.ਸੀ.ਈ ਵਿਭਾਗ ਦੇ ਲੈਕਚਰਾਰ ਸਾਹਿਬ ਸਿੰਘ, ਰਜਿੰਦਰ ਕੁਮਾਰ, ਰੋਹਿਤ ਵਾਡਰਾ, ਤੇਜ ਪ੍ਰਤਾਪ ਸਿੰਘ ਕਾਹਲੋਂ, ਸਤਿੰਦਰ ਕੌਰ ਜੇ ਤੁਹਾਡੀ ਆਦ ਵੀ ਹਾਜ਼ਰ ਸਨ।