ਬਣ ਗਿਆ ਨਵਾਂ ਰੇਲਵੇ ਸਟੇਸ਼ਨ, ਲੋਕ ਕੇਂਦਰ ਸਰਕਾਰ ਦਾ ਧੰਨਵਾਦ ਕਰਦੇ ਨਹੀਂ ਥੱਕ ਰਹੇ
ਰੋਹਿਤ ਗੁਪਤਾ
ਗੁਰਦਾਸਪੁਰ
ਰੇਲਵੇ ਸਟੇਸ਼ਨ ਧਾਰੀਵਾਲ ਦੀ ਨਵੀਂ ਇਮਾਰਤ ਕੇਂਦਰ ਸਰਕਾਰ ਵੱਲੋਂ ਭੇਜੀ ਗਈ ਵਿਸ਼ੇਸ਼ ਗਰਾਂਟ ਤੇ ਪੰਜਾਬ ਤੋਂ ਰਾਜਸਭਾ ਮੈਂਬਰ ਤੇ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਬਿੱਟੂ ਦੇ ਯਤਨਾ ਸਦਕਾ ਬਿਲਕੁਲ ਤਿਆਰ ਹੋ ਗਈ ਹੈ। ਨਵੀਂ ਤਿਆਰ ਹੋਈ ਬਿਲਡਿੰਗ ਆਧੁਨਿਕ ਸੁਵਿਧਾਵਾਂ ਤੇ ਟੈਕਨੋਲਜੀ ਦੇ ਨਾਲ ਲੈਸ ਹੈ। ਗੋਰਤਲਬ ਹੈ ਕਿ ਸ਼ਹਿਰ ਧਾਰੀਵਾਲ ਦੇ ਰੇਲਵੇ ਸਟੇਸ਼ਨ ਦੀ ਇਮਾਰਤ ਬਹੁਤ ਹੀ ਪੁਰਾਣੀ ਹੋ ਚੁੱਕੀ ਸੀ ਸ਼ੈਡ ਵੀ ਨਾ ਹੋਣ ਕਰਕੇ ਅਕਸਰ ਹੀ ਬਰਸਾਤ ਦੇ ਦਿਨਾਂ ਵਿੱਚ ਲੋਕਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ ਹੁਣ ਜਦੋਂ ਨਵਾਂ ਰੇਲਵੇ ਸਟੇਸ਼ਨ ਬਣ ਗਿਆ ਹੈ ਤੇ ਆਮ ਯਾਤਰੀ ਤੇ ਲੋਕ ਵੀ ਕੇਂਦਰ ਸਰਕਾਰ ਦਾ ਧੰਨਵਾਦ ਕਰ ਰਹੇ ਹਨ।
ਉੱਥੇ ਹੀ ਅੱਜ ਟਿਕਟ ਬੁੱਕ ਕਰਾਉਣ ਪਹੁੰਚੇ ਸਾਬਕਾ ਸੈਨਿਕ ਤੇ ਬੀਜੇਪੀ ਮੰਡਲ ਤਿੱਬੜ ਦੇ ਉੱਪ ਪ੍ਰਧਾਨ ਯੁਵਾ ਨੇਤਾ ਗੋਪਾਲ ਸ਼ਰਮਾ ਗੋਪੀ ਨੇ ਕਿਹਾ ਕਿ ਉਹ ਅੱਜ ਧਾਰੀਵਾਲ ਰੇਲਵੇ ਸਟੇਸ਼ਨ ਦੀ ਨਵੀਂ ਇਮਾਰਤ ਦੇਖ ਕੇ ਬੇਹਦ ਖੁਸ਼ ਹਨ ਅਤੇ ਉਹ ਕੇਂਦਰੀਏ ਰੇਲ ਰਾਜ ਮੰਤਰੀ ਰਵਨੀਤ ਬਿੱਟੂ ਦਾ ਧੰਨਵਾਦ ਕਰਦੇ ਹਨ ਜਿਨਾਂ ਦੇ ਯਤਨਾਂ ਸਦਕਾ ਧਾਰੀਵਾਲ ਦੇ ਨਾਲ ਨਾਲ ਪੰਜਾਬ ਦੇ ਕਈ ਰੇਲਵੇ ਸਟੇਸ਼ਨਾਂ ਦੀ ਨੁਹਾਰ ਬਦਲ ਗਈ ਹੈ ।ਗੋਪਾਲ ਸ਼ਰਮਾ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਲੋਕ ਵੀ ਨਵੇਂ ਰੇਲਵੇ ਸਟੇਸ਼ਨ ਤੇ ਸਾਫ ਸਫਾਈ ਦਾ ਧਿਆਨ ਰੱਖਣ ਅਤੇ ਖਾਣ ਪੀਣ ਵਾਲੀਆਂ ਬਚੀਆਂ ਚੀਜ਼ਾਂ ਅਤੇ ਫਾਲਤੂ ਸਮਾਨ ਇਧਰ ਉਧਰ ਸੁੱਟਣ ਦੀ ਬਜਾਏ ਡਸਟਬਿਨ ਵਿੱਚ ਹੀ ਪਾਉਣ।
ਉੱਥੇ ਹੀ ਇੱਕ ਹੋਰ ਨੌਜਵਾਨ ਜੋ ਕਿ ਕਿਸੇ ਕੰਮ ਲਈ ਅੰਮ੍ਰਿਤਸਰ ਜਾ ਰਿਹਾ ਸੀ ਨੇ ਗੱਲਬਾਤ ਦੌਰਾਨ ਕਿਹਾ ਕਿ ਨਵੀਂ ਇਮਾਰਤ ਤਾਂ ਬਹੁਤ ਵਧੀਆ ਹੈ ਖਾਸ ਤੌਰ ਤੇ ਯਾਤਰੀਆਂ ਦੇ ਲਈ ਜੋ ਨਵੀਂ ਸ਼ੈਡ ਬਣਾਈ ਗਈ ਹੈ ਉਸ ਦੇ ਲਈ ਉਸਦੇ ਲਈ ਕੇਂਦਰ ਸਰਕਾਰ ਦਾ ਧੰਨਵਾਦ ਕਰਦੇ ਹਨ। ਇਸ ਸਬੰਧ ਵਿੱਚ ਰੇਲਵੇ ਸਟੇਸ਼ਨ ਧਾਰੀਵਾਲ ਦੇ ਸਟੇਸ਼ਨ ਮਾਸਟਰ ਸੁਰਿੰਦਰ ਪਾਲ ਨਾਲ ਗੱਲ ਕੀਤੀ ਗਈ ਤਾਂ ਸਟੇਸ਼ਨ ਮਾਸਟਰ ਨੇ ਦੱਸਿਆ ਕਿ ਹੁਣ ਧਾਰੀਵਾਲ ਦਾ ਰੇਲਵੇ ਸਟੇਸ਼ਨ ਵੀ ਦੇਸ਼ ਦੇ ਦੂਜੇ ਰੇਲਵੇ ਸਟੇਸ਼ਨਾਂ ਵਾਂਗੂੰ ਆਧੁਨਿਕ ਸੁਵਿਧਾਵਾਂ ਨਾਲ ਲੈਸ ਹੈ ।12 ਦੇ ਕਰੀਬ ਰੈਗੂਲਰ ਗੱਡੀਆਂ ਇੱਥੇ ਰੋਜ਼ਾਨਾ ਆ ਜਾ ਰਹੀਆਂ ਹਨ ਜਦੋਂ ਅਸੀਂ ਉਹਨਾਂ ਨੂੰ ਪੁੱਛਿਆ ਕਿ ਯਾਤਰੀਆਂ ਦੇ ਲਈ ਹਲੇ ਬਾਥਰੂਮ ਦੀ ਕਮੀ ਹੈ ਤਾਂ ਉਹਨਾਂ ਨੇ ਕਿਹਾ ਕਿ ਸਟੇਸ਼ਨ ਦਾ ਕੰਮ ਹਜੇ ਮੁਕੰਮਲ ਨਹੀਂ ਹੋਇਆ ਕਈ ਤਰ੍ਹਾਂ ਦੀਆਂ ਯਾਤਰੀਆਂ ਦੀਆਂ ਸੁਵਿਧਾਵਾਂ ਜਿਸ ਤਰਾਂ ਟੋਇਲਟ ਤੇ ਕੁਝ ਹੋਰ ਵੀ ਚੀਜ਼ਾਂ ਦਾ ਕੰਮ ਲਗਾਤਾਰ ਜਾਰੀ ਹੈ।