ਡੰਗਰਾਂ ਦੇ ਦੁੱਧ ਵੇਚ ਕੇ ਹੁੰਦਾ ਸੀ ਪਰਿਵਾਰ ਦਾ ਗੁਜ਼ਾਰਾ ਕਿਸਾਨ ਦੀਆਂ ਰਾਤ ਤਿੰਨ ਮੱਝਾਂ ਖੋਲ ਕੇ ਲੈ ਗਏ ਚੋਰ
ਪੀੜਤ ਪਰਿਵਾਰ ਪੁਲੀਸ ਪ੍ਰਸ਼ਾਸਨ ਤੋਂ ਮਦਦ ਦੀ ਗੁਹਾਰ ਲਗਾਈ
ਰੋਹਿਤ ਗੁਪਤਾ
ਗੁਰਦਾਸਪੁਰ , 22 ਫਰਵਰੀ 2025 :
ਇਤਿਹਾਸਿਕ ਕਸਬਾ ਧਿਆਨਪੁਰ ਨਾਲ ਲੱਗਦੇ ਪਿੰਡ ਸੰਘੇੜਾ ਵਿਚ ਬੀਤੀ ਰਾਤ ਇੱਕ ਕਿਸਾਨ ਦੀਆਂ ਤਿੰਨ ਮੱਝਾਂ ਚੋਰੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਗੁਰਵਿੰਦਰ ਸਿੰਘ ਸੰਘੇੜਾ ਨੇ ਕਿਹਾ ਕਿ ਹਰ ਰੋਜ਼ ਦੀ ਤਰ੍ਹਾਂ ਬੀਤੀ ਦੇਰ ਸ਼ਾਮ ਮੱਝਾਂ ਦੀਆਂ ਧਾਰਾਂ ਕੱਢਕੇ ਆਪਣੇ ਘਰ ਚਲੇਂ ਗਏ ਘਰ ਸਨ ਤੇ ਜਦੋਂ ਉਹ ਤੜਕਸਾਰ ਸਵੇਰੇ ਆਪਣੇ ਡੇਰੇ ਗਏ ਤਾਂ ਉਥੋਂ ਉਹਨਾਂ ਦੀਆਂ ਤਿੰਨ ਮੱਝਾਂ ਗਾਇਬ ਸਨ।ਉਨ੍ਹਾਂ ਵੱਲੋਂ ਨੇ ਆਸ ਪਾਸ ਮੱਝਾਂ ਦੀ ਭਾਲ ਕੀਤਾ ਗਈ,ਇਸ ਨੂੰ ਲੈ ਕੇ ਉਹਨਾਂ ਜਦੋਂ ਆਪਣੇ ਤੌਰ ਤੇ ਪਿੰਡ ਵਿੱਚ ਲੱਗੇ ਸੀਸੀਟੀਵੀ ਕੈਮਰੇ ਦੇਖੇ ਤਾਂ ਪਤਾ ਚੱਲਿਆ ਬੀਤੇ 18 ਫਰਵਰੀ ਦੀ ਰਾਤ ਇਕ ਅਣ-ਪਛਾਤੀ ਗੱਡੀ ਸੀਸੀਟੀਵੀ ਕੈਮਰਿਆਂ ਚ ਦਿਖਾਈ ਦਿੱਤੀ ਜੋ ਪਿੰਡ ਵਿੱਚ ਬਾਰ-ਬਾਰ ਗੇੜੇ ਮਾਰ ਰਹੀ ਸੀ।
ਮੱਝਾਂ ਚੋਰੀ ਨੂੰ ਲੈ ਕੇ ਉਹਨਾਂ ਵੱਲੋਂ ਪੁਲਿਸ ਥਾਣਾ ਕਿਲਾ ਲਾਲ ਸਿੰਘ ਵਿਖੇ ਲਿਖਤੀ ਤੌਰ ਤੇ ਸੂਚਿਤ ਵੀ ਕੀਤਾ ਗਿਆ ਹੈ। ਕਿਸਾਨ ਗੁਰਵਿੰਦਰ ਸਿੰਘ ਨੇ ਪੁਲਿਸ ਤੋਂ ਮੰਗ ਕੀਤੀ ਕਿ ਉਹਨਾਂ ਦੀਆਂ ਮੱਝਾਂ ਚੋਰੀ ਹੋਣ ਨਾਲ ਕਰੀਬ 3 ਲੱਖ ਨੁਕਸਾਨ ਹੋਇਆ ਹੈ ਤੇ ਆਪਣੇ ਘਰ ਦਾ ਗੁਜ਼ਾਰਾ ਵੀ ਆਪਣੇ ਪਸ਼ੂਆਂ ਦਾ ਦੁੱਧ ਵੇਚਕੇ ਕਰਦੇ ਹਨ ਇਸਦੇ ਨਾਲ ਪੀੜਤ ਕਿਸਾਨ ਨੇ ਪੰਜਾਬ ਸਰਕਾਰ ਤੋਂ ਯੋਗ ਮੁਆਵਜਾ ਦੇਣ ਦੀ ਮੰਗ ਕੀਤੀ ਗਈ।