ਚਲਾਨ ਦੀ ਬਣਦੀ ਰਕਮ ਤੁਰੰਤ ਰਿਜਨਲ ਟਰਾਸਪੋਰਟ ਦਫਤਰ ਫਰੀਦਕੋਟ ਵਿਖੇ ਜਮਾਂ ਕਰਵਾਈ ਜਾਵੇ : ਜਸਵਿੰਦਰ ਸਿੰਘ ਕੰਬੋਜ
ਫਰੀਦਕੋਟ, 26 ਮਾਰਚ (ਮਨਜੀਤ ਸਿੰਘ ਢੱਲਾ)- ਰਿਜਨਲ ਟਰਾਸਪੋਰਟ ਅਫਸਰ ਫਰੀਦਕੋਟ ਸ਼੍ਰੀ ਜਸਵਿੰਦਰ ਸਿੰਘ ਕੰਬੋਜ ਨੇ ਦੱਸਿਆ ਕਿ ਪੰਜਾਬ ਰਾਜ ਵਿੱਚ ਮੋਟਰ ਵਹੀਕਲ ਐਕਟ 1988 ਦੀ ਉਲੰਘਨਾ ਕਰਨ ਵਾਲੇ ਵਹੀਕਲਾਂ ਦੇ ਚਲਾਨ ਕੀਤੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਸੈਟਰਲ ਮੋਟਰ ਵਹੀਕਲ ਰੂਲਜ 1989 ਦੇ ਅਧੀਨ ਸ਼ੈਕਸ਼ਨ 167 ਦੇ ਤਹਿਤ 90 ਦਿਨਾਂ ਦੇ ਅੰਦਰ ਅੰਦਰ ਚਲਾਨ ਦਾ ਭੁਗਤਾਨ ਨਾ ਕਰਨ ਦੀ ਸੂਰਤ ਵਿੱਚ ਵਿਭਾਗ ਵੱਲੋ ਸਬੰਧਿਤ ਵਹੀਕਲਾਂ ਨੂੰ ਬਲੈਕ ਲਿਸਟ ਕਰ ਦਿੱਤਾ ਜਾਵੇਗਾ।
ਉਨ੍ਹਾਂ ਅੱਗੇ ਦੱਸਿਆ ਕਿ ਵਹੀਕਲ ਬਲੈਕ ਲਿਸਟ ਹੋਣ ਕਾਰਨ ਸਬੰਧਤ ਵਹੀਕਲ ਮਾਲਕ ਕਿਸੇ ਵੀ ਤਰਾਂ ਦੀ ਸਰਕਾਰੀ ਸੇਵਾ ਜਿਵੇ ਕਿ ਬੀਮਾ ਪ੍ਰਦੂਸ਼ਨ ਰਜਿਸ਼ਟੇਸ਼ਨ ਆਦਿ ਦਾ ਲਾਭ ਨਹੀ ਲੈ ਸਕਦਾ।
ਉਨ੍ਹਾਂ ਜਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਚਲਾਨ ਦੀ ਬਣਦੀ ਰਕਮ ਤੁਰੰਤ ਰਿਜਨਲ ਟਰਾਸਪੋਰਟ ਦਫਤਰ ਫਰੀਦਕੋਟ ਵਿਖੇ ਜਮਾਂ ਕਰਵਾਉਣ।