ਗੁਰਦਾਸਪੁਰੀਆ ਨੌਜਵਾਨ ਕਨੇਡੀਅਨ ਓਨਟਾਰੀਓ ਸੂਬੇ 'ਚ ਪੁਲਿਸ ਵਿੱਚ ਹੋਇਆ ਭਰਤੀ
ਰੋਹਿਤ ਗੁਪਤਾ
ਗੁਰਦਾਸਪੁਰ, 30 ਅਪ੍ਰੈਲ 2025- ਗੁਰਦਾਸਪੁਰ ਦਾ ਰਹਿਣ ਵਾਲੇ 24 ਸਾਲ ਦੇ ਨੌਜਵਾਨ ਹਰਮਿੰਦਰ ਸਿੰਘ ਹੈਰੀ ਨੇ ਆਪਣਾ ਵਰਦੀ ਪਾਉਣ ਦਾ ਸੁਪਨਾ ਕਨੇਡਾ ਦੇ ਓਨਟਾਰੀਓ ਸੂਬੇ 'ਚ ਪੁਲਿਸ ਵਿੱਚ ਭਰਤੀ ਹੋ ਕੇ ਪੂਰਾ ਕੀਤਾ ਹੈ । ਹਰਮਿੰਦਰ ਦੇ ਪਿਤਾ ਕਸ਼ਮੀਰ ਸਿੰਘ ਜੋ ਭਾਰਤੀ ਸੈਨਾ ਦੇ ਸਿੱਖ ਰੈਜੀਮੈਂਟ ਵਿੱਚੋਂ ਕੈਪਟਨ ਦੇ ਤੌਰ ਤੇ ਰਿਟਾਇਰ ਹੋਏ ਹਨ ਨੇ ਦੱਸਿਆ ਕਿ ਫੌਜ ਵਿੱਚ ਹੋਣ ਕਾਰਨ ਉਹਨਾਂ ਦੀ ਪੋਸਟਿੰਗ ਬਦਲਦੀ ਰਹਿੰਦੀ ਸੀ ਅਤੇ ਹਰਵਿੰਦਰ ਉਹਨ੍ਾਂ ਦੇ ਨਾਲ ਹੀ ਵੱਖ-ਵੱਖ ਸ਼ਹਿਰਾਂ ਵਿੱਚ ਰਿਹਾ । ਉਸ ਦੀ ਪੜ੍ਹਾਈ ਵੀ ਵੱਖ-ਵੱਖ ਸ਼ਹਿਰਾਂ ਵਿੱਚ ਹੋਈ ਪਰ ਉਹਨਾਂ ਨੂੰ ਵਰਦੀ ਵਿੱਚ ਵੇਖ ਕੇ ਹਰਵਿੰਦਰ ਹੈਰੀ ਨੇ ਵੀ ਵਰਦੀ ਪਾਉਣ ਦਾ ਸੁਪਨਾ ਸੰਜੋ ਲਿਆ ਸੀ।
ਚੰਡੀਗੜ੍ਹ ਵਿਖੇ ਬੀਟੈਕ ਕਰਨ ਤੋਂ ਬਾਅਦ ਉਸਨੇ ਫੌਜ ਅਤੇ ਏਅਰਫੋਰਸ ਵਿੱਚ ਭਰਤੀ ਹੋਣ ਦੀ ਤਿਆਰੀ ਵੀ ਸ਼ੁਰੂ ਕੀਤੀ ਪਰ ਉਸ ਦੀਆਂ ਦੋਨੋਂ ਵੱਡੀਆਂ ਭੈਣਾਂ ਕੈਨੇਡਾ ਚਲੀਆਂ ਗਈਆਂ ਤਾਂ ਉਹ ਮਾਯੂਸ ਜਿਹਾ ਹੋ ਗਿਆ ਤੇ ਭੈਣਾਂ ਦੇ ਪਿੱਛੇ ਪਿੱਛੇ ਕਨੇਡਾ ਚਲਾ ਗਿਆ । ਉੱਥੇ ਐਮਟੈਕ ਕਰਨ ਤੋਂ ਬਾਅਦ ਨੌਕਰੀਆਂ ਵੀ ਕੀਤੀਆਂ ਪਰ ਅਖੀਰ ਹੁਣ ਉਸਨੇ ਆਪਣਾ ਵਰਦੀ ਪਾਉਣ ਦਾ ਸੁਪਨਾ ਕਨੇਡਾ ਪੁਲਿਸ ਵਿੱਚ ਭਰਤੀ ਹੋ ਕੇ ਪੂਰਾ ਕੀਤਾ ਹੈ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਹੈਰੀ ਦੇ ਪੜਦਾਦਾ ਬੁੱਢਾ ਸਿੰਘ ਜੀ ਜਲਿਆਂ ਵਾਲਾ ਬਾਗ ਵਿੱਚ ਤੇਰਾ ਅਪ੍ਰੈਲ 1919 ਨੂੰ ਜਨਰਲ ਡਾਇਰ ਦੀਆਂ ਗੋਲੀਆਂ ਨਾਲ ਸ਼ਹੀਦ ਹੋਏ ਸਨ।