ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 56ਵੇਂ ਦਿਨ ਵੀ ਜਾਰੀ
ਖਨੌਰੀ, 20 ਜਨਵਰੀ 2025- ਸਰਕਾਰ ਵੱਲੋਂ ਮੰਨੀਆ ਗਈਆ ਮੰਗਾਂ ਅਤੇ ਕੀਤੇ ਗਏ ਵਾਅਦਿਆਂ ਨੂੰ ਲਾਗੂ ਕਰਵਾਉਣ ਲਈ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 56ਵੇਂ ਦਿਨ ਵੀ ਖਨੌਰੀ ਕਿਸਾਨ ਮੋਰਚੇ ਉੱਪਰ ਜਾਰੀ ਰਿਹਾ। ਕਿਸਾਨ ਆਗੂਆਂ ਨੇ ਕਿਹਾ ਕਿ 26 ਜਨਵਰੀ ਸੋਮਵਾਰ ਨੂੰ ਦੁਪਹਿਰ 12 ਵਜੇ ਤੋਂ ਲੈ ਕੇ 1.30 ਵਜੇ ਤੱਕ ਪੂਰੇ ਦੇਸ਼ ਦੇ ਕਿਸਾਨਾਂ ਵੱਲੋਂ ਕਾਰਪੋਰੇਟ ਘਰਾਣਿਆਂ ਦੇ ਅਦਾਰੇ ਅਤੇ bjp ਆਗੂਆਂ ਦੇ ਦਰਾ (ਦਰਵਾਜੇ) ਅੱਗੇ ਟ੍ਰੈਕਟਰ ਖੜ੍ਹੇ ਕਰਕੇ ਪ੍ਰਦਰਸ਼ਨ ਕੀਤੇ ਜਾਣਗੇ, ਕਿਸਾਨ ਆਗੂਆਂ ਦੱਸਿਆ ਕਿ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਕਿਸਾਨ ਮਜ਼ਦੂਰ ਮੋਰਚੇ ਵੱਲੋ ਦੇਸ਼ ਭਰ ਵਿੱਚ ਜਿਨਾਂ 5 ਪੁਆਇੰਟਾ ਉੱਪਰ ਟਰੈਕਟਰ ਖੜੇ ਕਰਕੇ ਪ੍ਰਦਰਸ਼ਨ ਕੀਤਾ ਜਾਵੇਗਾ ਉਹਨਾਂ ਵਿੱਚ ਨੰਬਰ 1 ਸਾਈਲੋਂਜ, ਨੰਬਰ 2 ਕਾਰਪੋਰੇਟ ਘਰਾਣਿਆਂ ਦੇ ਮੌਲ, ਨੰਬਰ 3 ਟੋਲ ਪਲਾਜੇ, ਨੰਬਰ 4 ਬੀਜੇਪੀ ਦੇ ਦਫਤਰ, ਬੀਜੇਪੀ ਦੇ ਮੰਤਰੀਆ,ਐਮ.ਐਲ ਏ ਐਮ.ਪੀ ਜਾਂ ਉਹਨਾਂ ਦੇ ਜਿਲ੍ਹਾ ਪ੍ਰਧਾਨਾ ਦੇ ਘਰਾਂ ਦੇ ਬਾਹਰ ਅਤੇ ਨੰਬਰ 5 ਜੇਕਰ ਇਹਨਾਂ ਚਾਰ ਪੁਆਇੰਟ ਨਜਦੀਕ ਨਹੀਂ ਪੈਂਦੀ ਤਾਂ ਦੇਸ਼ ਭਰ ਦੇ ਕਿਸਾਨ ਆਪਣੇ ਨਜ਼ਦੀਕ ਲੱਗਦੇ ਸਟੇਟ ਹਾਈਵੇ, ਨੈਸ਼ਨਲ ਹਾਈਵੇ ਦੇ ਉੱਪਰ ਟਰੈਕਟਰ ਖੜੇ ਕਰਕੇ 12 ਵਜੇ ਤੋਂ ਲੈ ਕੇ 1.30 ਵਜੇ ਤੱਕ MSP ਗਾਰੰਟੀ ਕਾਨੂੰਨ, ਸਵਾਮੀਨਾਥਨ ਕਮਿਸ਼ਨ ਦੇ C²+50 ਫਾਰਮੂਲੇ ਅਨੁਸਾਰ ਫਸਲਾਂ ਭਾਅ,ਕਿਸਾਨਾਂ ਅਤੇ ਮਜ਼ਦੂਰਾਂ ਦੀ ਕੁੱਲ ਕਰਜ ਮੁਕਤੀ,ਮਨਰੇਗਾ ਸਹਿਤ 12 ਮੰਗਾਂ ਨੂੰ ਲੈ ਕੇ ਦਿੱਲੀ ਕੂਚ ਸਮੇਂ 13,14 ਅਤੇ 21 ਫਰਵਰੀ ਨੂੰ ਕੇਂਦਰ ਦੀ ਮੋਦੀ ਸਰਕਾਰ ਦੇ ਇਸ਼ਾਰੇ ਉੱਪਰ ਹਰਿਆਣਾ ਦੀ ਸਰਕਾਰ ਵੱਲੋਂ ਨਿਹੱਥੇ ਕਿਸਾਨਾਂ ਉੱਪਰ ਕੀਤੇ ਗਏ ਜ਼ੁਲਮ ਵਿੱਚ ਸ਼ਹੀਦ ਹੋਏ ਸ਼ੁਭਕਰਨ ਸਿੰਘ ਦੇ ਕਾਤਲਾਂ ਉੱਪਰ ਕਾਰਵਾਈ ਕਰਨ ਅਣਗਿਣਤ ਕਿਸਾਨਾਂ ਉੱਪਰ ਤਸ਼ੱਦਦ ਢਾਹ ਕੇ ਉਹਨਾਂ ਨੂੰ ਗੰਭੀਰ ਜਖਮੀ ਕਰਨ ਵਾਲੇ ਦੋਸ਼ੀ ਅਧਿਕਾਰੀਆਂ ਉੱਪਰ ਕਾਰਵਾਈ ਅਤੇ ਸਰਕਾਰੀ ਤਸ਼ੱਦਦ ਦਾ ਸ਼ਿਕਾਰ ਹੋਏ ਕਿਸਾਨਾਂ ਲਈ ਮੁਆਵਜੇ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕੀਤੇ ਜਾਣਗੇ ਅਤੇ ਇਹ ਉਹ ਹੀ ਮੰਗਾਂ ਹਨ ਜਿਨਾਂ ਨੂੰ ਲਾਗੂ ਕਰਵਾਉਣ ਲਈ 13 ਫਰਵਰੀ 2024 ਤੋਂ ਖਨੌਰੀ, ਸ਼ੰਬੂ ਅਤੇ ਰਤਨਪੁਰਾ ਦੇ ਬਾਰਡਰਾਂ ਉੱਪਰ ਮੋਰਚੇ ਅਤੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਵੱਲੋਂ 26 ਨਵੰਬਰ 2024 ਤੋਂ ਆਪਣੀ ਜ਼ਿੰਦਗੀ ਦਾਅ ਉੱਪਰ ਲਗਾ ਕੇ ਅੰਦੋਲਨ ਲੜਿਆ ਜਾ ਰਿਹਾ ਹੈ। ਕਿਸਾਨ ਆਗੂਆਂ ਦੱਸਿਆ ਕਿ 56 ਦਿਨ ਤੋਂ ਮਰਨ ਵਰਤ ਉੱਪਰ ਬੈਠੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਵੱਲੋਂ 121 ਕਿਸਾਨਾਂ ਦੋਨਾਂ ਫੋਰਮਾਂ ਵੱਲੋਂ ਦਿੱਤੇ ਗਏ ਹੁਕਮ ਤੂੰ ਵਾਦ ਸਿਰਫ ਮੈਡੀਕਲ ਸਹੂਲਤ ਹੀ ਲਈ ਜਾ ਰਹੀ ਹੈ ਅਤੇ ਉਹਨਾਂ ਦਾ ਮਰਨ ਵਰਤ ਮੰਗਾਂ ਲਾਗੂ ਹੋਣ ਤੱਕ ਉਸੇ ਤਰ੍ਹਾਂ ਜਾਰੀ ਰਹੇਗਾ। ਜਗਜੀਤ ਸਿੰਘ ਡੱਲੇਵਾਲ ਦੀ ਨਾਜ਼ੁਕ ਸਿਹਤ ਨੂੰ ਦੇਖਦੇ ਹੋਏ ਕਿਸਾਨਾਂ ਵੱਲੋਂ ਉਹਨਾਂ ਲਈ ਅਸਥਾਈ ਤੌਰ ਤੇ ਇੱਕ ਕਮਰਾ ਤਿਆਰ ਕੀਤਾ ਜਾ ਰਿਹਾ ਹੈ ਤਾਂ ਜੋ ਉਹਨਾਂ ਨੂੰ ਟਰਾਲੀ ਤੋਂ ਬਾਹਰ ਧੁੱਪ ਵਿੱਚ ਲਿਆਂਦਾ ਜਾ ਸਕੇ। ਦੋਨਾਂ ਫੋਰਮਾਂ skm ਗੈਰ ਰਾਜਨੀਤਕ ਅਤੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਸਰਕਾਰ ਅਤੇ ਸਰਕਾਰੀ ਤੰਤਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਉਹ ਮੋਰਚੇ ਹਿਮਾਇਤ ਕਰ ਰਹੇ ਸਾਡੇ ਕਲਾਕਾਰ ਵੀਰਾ ਨੂੰ ਤੰਗ ਪਰੇਸ਼ਾਨ ਕਰਨਾ ਬੰਦ ਕਰੇ ਉਹ ਸਾਡੇ ਕਿਸਾਨ ਅਤੇ ਮਜ਼ਦੂਰਾ ਦੇ ਬੱਚੇ ਅਤੇ ਸਾਡੇ ਭਰਾ ਹਨ ਉਹਨਾਂ ਉੱਪਰ ਸਰਕਾਰ ਵੱਲੋਂ ਜੇਕਰ ਕਿਸੇ ਵੀ ਤਰ੍ਹਾਂ ਦੀ ਸਖਤੀ ਕਰਨ ਦੀ ਜਾਂ ਤਸ਼ੱਦਦ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਨੂੰ ਦੋਨਾਂ ਫੋਰਮਾਂ ਵੱਲੋਂ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਮੋਰਚੇ ਨੂੰ ਉਹਨਾਂ ਦੇ ਹੱਕ ਵਿੱਚ ਖੜਦੇ ਹੋਏ ਕੋਈ ਸਖਤ ਫੈਸਲਾ ਲੈਣ ਲਈ ਮਜਬੂਰ ਹੋਣਾ ਪਵੇਗਾ।