ਇਮੀਗ੍ਰੇਸ਼ਨ ਸੈਂਟਰ ਦੇ ਮਾਲਕ ਕੋਲੋਂ ਲਾਂਰੈਂਸ ਬਿਸ਼ਨੋਈ ਦੇ ਨਾਂ ਤੇ 75 ਲੱਖ ਰੁਪਏ ਫਿਰੌਤੀ ਮੰਗਣ ਵਾਲਾ ਆ ਗਿਆ ਕਾਬੂ
ਰੋਹਿਤ ਗੁਪਤਾ
ਗੁਰਦਾਸਪੁਰ : ਵਿਦੇਸ਼ੀ ਨੰਬਰ ਤੋਂ ਇਮੀਗ੍ਰੇਸ਼ਨ ਸੈਂਟਰ ਦੇ ਮਾਲਕ ਨੂੰ ਕਾਲ ਕਰਕੇ ਆਪਣੇ ਆਪ ਨੂੰ ਲਾਰਂਸ ਬਿਸ਼ਨੋਈ ਗਰੁੱਪ ਦਾ ਬੰਦਾ ਦੱਸ ਕੇ 75 ਲੱਖ ਰੁਪਏ ਫਿਰੋਤੀ ਮੰਗਣ ਵਾਲਾ ਨੌਜਵਾਨ ਪੁਲਿਸ ਵੱਲੋਂ ਲਗਭਗ 10 ਦਿਨਾਂ ਵਿੱਚ ਟਰੇਸ ਕਰਕੇ ਗਿਰਫਤਾਰ ਕਰ ਲਿਆ ਗਿਆ ਹੈ। ਇਸ ਨੌਜਵਾਨ ਨੇ ਫੋਨ ਤੇ ਆਪਣਾ ਨਾਮ ਯਾਸੀਨ ਅਖਤਰ ਦੱਸਿਆ ਸੀ ਅਤੇ ਇਮੀਗਰੇਸ਼ਨ ਸੈਂਟਰ ਦੇ ਮਾਲਕ ਸੰਦੀਪ ਸਿੰਘ ਕੰਗ ਨੂੰ ਧਮਕੀ ਦਿੱਤੀ ਸੀ ਕਿ ਜੇਕਰ ਇਹ ਪੈਸੇ ਨਾ ਦਿੱਤੇ ਗਏ ਤਾਂ ਉਸ ਨੂੰ ਅਤੇ ਉਸ ਦੇ ਭਰਾ ਹਰਮਨਪ੍ਰੀਤ ਸਿੰਘ ਕੰਗ ਨੂੰ ਜਾਨੋ ਮਾਰ ਦਿੱਤਾ ਜਾਵੇਗਾ। ਥਾਣਾ ਤਿਬੜ ਦੀ ਪੁਲਿਸ ਵੱਲੋਂ ਜਾਲ ਵਿਛਾ ਕੇ ਫਿਰੋਤੀ ਦੇ 2 ਲੱਖ ਰੁਪਏ ਸਮੇਤ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ
ਇੱਥੇ ਵੀ ਦੱਸਣਾ ਬਣਦਾ ਹੈ ਕਿ ਇਮੀਗ੍ਰੇਸ਼ਨ ਸੈਂਟਰ ਦੇ ਮਾਲਕ ਦਾ ਪਰਿਵਾਰ ਐਨਆਰਆਈ ਅਤੇ ਇੱਥੇ ਆ ਕੇ ਆਪਣਾ ਬਿਜਨਸ ਚਲਾ ਰਿਹਾ ਹੈ ਅਤੇ ਉਸਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਸੀ ਕਿ ਜੇਕਰ ਅਜਿਹੀਆਂ ਧਮਕੀਆਂ ਮਿਲਦੀਆਂ ਰਹੀਆਂ ਤਾਂ ਉਹਨਾਂ ਨੂੰ ਮੁੜ ਤੋਂ ਆਸਟਰੇਲੀਆ ਵਾਪਸ ਜਾ ਕੇ ਵੱਸਣਾ ਪਵੇਗਾ।
ਥਾਣਾ ਤਿਬੜ ਦੇ ਐਸਐਚ ਓ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਸੰਦੀਪ ਸਿੰਘ ਕੰਗ ਵਾਸੀ ਪਿੰਡ ਭੰਗਵਾ ਜੋ ਆਪਣੇ ਵੱਡੇ ਭਰਾ ਹਰਮਨਪ੍ਰੀਤ ਸਿੰਘ ਕੰਗ ਨਾਲ ਇਮੀਗਰੇਸ਼ਨ ਸਲਾਹਕਾਰ ਵਜੇ ਕੰਮ ਕਰਦੇ ਹਨ ਨੇ 9 ਦਸੰਬਰ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਬੀਤੀ ਰਾਤ ਕਰੀਬ ਸਵਾ ਨੌਂ ਬਜੇ ਤੇ ਉਸਦੇ ਫੋਨ ਤੇ ਵਿਦੇਸ਼ੀ ਨੰਬਰ ਤੋਂ ਫੋਨ ਆਇਆ ਜਿਸ ਨੇ ਮੈਨੂੰ ਖੁਦ ਨੂੰ ਲਾਰੰਸ ਬਿਸਨੋਈ ਗਰੁੱਪ ਦਾ ਬੰਦਾ ਦੱਸਿਆ ਅਤੇ ਆਪਣੇ ਨਾਮ ਯਾਸੀਨ ਅਖਤਰ ਦੱਸਿਆ।ਫੋਨ ਕਰਤਾ ਨੇ ਉਸਨੂੰ ਧਮਕੀ ਦਿੰਦੇ ਹੋਏ 75 ਲੱਖ ਦੀ ਵਿਰੋਤੀ ਮੰਗੀ ਅਤੇ ਨਾ ਦੇਣ ਦੀ ਸੂਰਤ ਵਿਚ ਉਸਨੂੰ ਅਤੇ ਉਸਦੇ ਭਰਾ ਹਰਮਨਜੀਤ ਸਿੰਘ ਨੂੰ ਜਾਨੋ ਮਾਰਨ ਧਮਕੀ ਦਿੱਤੀ।