← ਪਿਛੇ ਪਰਤੋ
ਅੰਮ੍ਰਿਤਸਰ ਵਿੱਚ ਹੋ ਰਹੀ ਬਾਰਿਸ਼ ਦੌਰਾਨ ਤਿੰਨ ਮੰਜ਼ਿਲਾ ਬਿਲਡਿੰਗ ਨੂੰ ਲੱਗੀ ਅੱਗ ਗੁਰਪ੍ਰੀਤ ਸਿੰਘ ਅੰਮ੍ਰਿਤਸਰ , 20 ਫਰਵਰੀ 2025 : ਅੰਮ੍ਰਿਤਸਰ ਦੇ ਕੋਰਟ ਰੋਡ ਰੇਲਵੇ ਸਟੇਸ਼ਨ ਦੇ ਕੋਲ ਅੱਜ ਤੜਕਸਾਰ 4 ਤੋਂ 5 ਵਜੇ ਦੇ ਵਿੱਚ ਇੱਕ ਪਲਾਈਵੁੱਡ ਦੀ ਮਾਰਕੀਟ ਵਿੱਚ ਅੱਗ ਲੱਗ ਗਈ । ਇਹ ਦੁਕਾਨ ਤਿੰਨ ਮੰਜ਼ਲਾ ਸੀ ਤੇ ਅੱਗ ਲੱਗਣ ਦੇ ਨਾਲ ਇਸ ਨੇ ਬਾਕੀ ਦੁਕਾਨਾਂ ਨੂੰ ਵੀ ਆਪਣੀ ਚਪੇਟ ਵਿੱਚ ਲੈ ਲਿਆ । ਦੱਸਿਆ ਜਾ ਰਿਹਾ ਹੈ ਕਿ ਇਹ ਪਲਾਈਵੁਡ ਦੀ ਮਾਰਕੀਟ ਸੀ ਇਥੇ ਸਾਰਾ ਲੱਕੜ ਦਾ ਕੰਮ ਹੁੰਦਾ ਸੀ ਜਿਸਦੇ ਕਾਰਨ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ । ਕਾਫੀ ਜੱਦੋ ਜਹਿਦ ਕਰਕੇ ਅਸੀਂ ਅੱਗ ਤੇ ਕਾਬੂ ਪਾਇਆ ਹੈ । ਇਸ ਮੌਕੇ ਦੁਕਾਨ ਦੇ ਮਾਲਕ ਨੇ ਦੱਸਿਆ ਕਿ ਸਾਨੂੰ ਸਵੇਰੇ ਪਤਾ ਲੱਗਾ ਕਿ ਸਾਡੀ ਮਾਰਕੀਟ ਨੂੰ ਅੱਗ ਲੱਗ ਗਈ ਹੈ ।
Total Responses : 509