ਅਮਰੀਕਾ ਦੇ ਪੈਨਸਿਲਵੇਨੀਆ ਦੇ ਹਸਪਤਾਲ ਵਿੱਚ ਗੋਲੀਬਾਰੀ
ਅਮਰੀਕਾ : ਸੈਂਟਰਲ ਪੈਨਸਿਲਵੇਨੀਆ ਦੇ ਇੱਕ ਹਸਪਤਾਲ ਵਿੱਚ ਕਈ ਗੋਲੀਆਂ ਚਲਾਈਆਂ ਗਈਆਂ, ਜਿਸ ਵਿੱਚ ਪੁਲਿਸ ਨਾਲ ਮੁਕਾਬਲੇ ਵਿੱਚ ਬੰਦੂਕਧਾਰੀ ਦੇ ਮਾਰੇ ਜਾਣ ਦੀ ਖ਼ਬਰ ਹੈ। ਇਹ ਘਟਨਾ ਯੂਪੀਐਮਸੀ ਮੈਮੋਰੀਅਲ ਹਸਪਤਾਲ ਵਿੱਚ ਵਾਪਰੀ ਅਤੇ ਕੁਝ ਲੋਕ ਜ਼ਖਮੀ ਹੋਣ ਦੀ ਖ਼ਬਰ ਹੈ।
ਪੈਨਸਿਲਵੇਨੀਆ ਦੇ ਗਵਰਨਰ, ਜੋਸ਼ ਸ਼ਾਪੀਰੋ ਨੇ ਕਿਹਾ, "ਮੈਨੂੰ ਯੌਰਕ ਕਾਉਂਟੀ ਦੇ ਯੂਪੀਐਮਸੀ ਮੈਮੋਰੀਅਲ ਹਸਪਤਾਲ ਵਿੱਚ ਹੋਈ ਦੁਖਦਾਈ ਗੋਲੀਬਾਰੀ ਬਾਰੇ ਜਾਣਕਾਰੀ ਦਿੱਤੀ ਗਈ ਹੈ ਅਤੇ ਮੈਂ ਘਟਨਾ ਸਥਾਨ 'ਤੇ ਜਾ ਰਿਹਾ ਹਾਂ। ਹਸਪਤਾਲ ਹੁਣ ਸੁਰੱਖਿਅਤ ਹੈ ਅਤੇ ਪੁਲਿਸ ਦੇ ਮੈਂਬਰ ਸਾਡੇ ਸਥਾਨਕ ਅਤੇ ਸੰਘੀ ਭਾਈਵਾਲਾਂ ਦੇ ਨਾਲ ਮਿਲ ਕੇ ਜ਼ਮੀਨ 'ਤੇ ਕਾਰਵਾਈ ਕਰ ਰਹੇ ਹਨ।"