ਅਥਲੈਟਿਕਸ ਮੀਟ ਦੌਰਾਨ ਪੌਲੀਟੈਕਨਿਕ ਕਾਲਜ ਬਠਿੰਡਾ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ
ਅਸ਼ੋਕ ਵਰਮਾ
ਬਠਿੰਡਾ, 11 ਮਾਰਚ 2025:ਪੰਜਾਬ ਟੈਕਨੀਕਲ ਇੰਸਟੀਟਿਊਸ਼ਨ ਸਪੋਰਟਸ (ਪੀ. ਟੀ. ਆਈ. ਐਸ.) ਵੱਲੋਂ ਸਰਕਾਰੀ ਪੋਲੀਟੈਕਨਿਕ ਕਾਲਜ ਬਟਾਲਾ ਵਿਖੇ ਦੋ ਰੋਜਾ ਰਾਜ ਪੱਧਰੀ ਇੰਟਰ ਪੋਲੀਟੈਕਨਿਕ ਐਥੇਲੇਟਿਕਸ ਮੀਟ ਦੌਰਾਨ ਪੌਲੀਟੈਕਨੀਕ ਕਾਲਜ਼ ਬਠਿੰਡਾ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਇਨ੍ਹਾਂ ਖੇਡ ਮੁਕਾਬਲਿਆਂ
ਵਿਚ ਪੰਜਾਬ ਦੇ ਵੱਖ-ਵੱਖ ਸਰਕਾਰੀ ਅਤੇ ਗੈਰ ਸਰਕਾਰੀ ਪੋਲੀਟੈਕਨਿਕ ਕਾਲਜਾਂ ਦੇ ਵਿਦਿਆਰਥੀਆਂ ਨੇ ਵੱਖ-ਵੱਖ ਟ੍ਰੈਕ ਅਤੇ ਫੀਲਡ ਮੁਕਾਬਲਿਆਂ ਵਿਚ ਭਾਗ ਲਿਆ ਸੀ I ਪੋਲੀਟੈਕਨਿਕ ਕਾਲਜ ਬਠਿੰਡਾ ਦੇ ਪ੍ਰਿੰਸੀਪਲ ਸ੍ਰੀਮਤੀ ਅਨੁਜਾ ਪਾਪਨੇਜਾ ਨੇ ਇਹ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕੇ ਇਸ ਦੋ ਰੋਜਾ ਰਾਜ ਪੱਧਰੀ ਐਥੇਲੇਟਿਕਸ ਮੀਟ ਵਿਚ ਸਰਕਾਰੀ ਪੋਲੀਟੈਕਨਿਕ ਕਾਲਜ ਬਠਿੰਡਾ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਵੱਖ-ਵੱਖ ਟ੍ਰੈਕ ਅਤੇ ਫੀਲਡ ਮੁਕਾਬਲਿਆਂ ਵਿੱਚ 05 ਮੈਡਲ ਜਿੱਤੇ ਅਤੇ ਕਾਲਜ ਦਾ ਨਾਮ ਰੋਸ਼ਨ ਕੀਤਾ I
ਉਹਨਾਂ ਅੱਗੇ ਦੱਸਿਆ ਕਿ ਕਾਲਜ ਦੇ ਵਿਦਿਆਰਥੀ ਕੇਸ਼ਵ ਸ਼ਰਮਾ ਨੇ ਸ਼ੋਰਟ ਪੁਟ ਅਤੇ ਡਿਸਕਸ ਥ੍ਰੋ ਵਿੱਚ ਭਾਗ ਲਿਆ ਅਤੇ ਮਨਜੋਤ ਸਿੰਘ ਨੇ 1500 ਮੀਟਰ ਰੇਸ ਵਿੱਚ ਭਾਗ ਲਿਆ ਅਤੇ ਦੋਨਾਂ ਵਿਦਿਆਰਥੀਆਂ ਨੇ ਰਾਜ ਭਰ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ I ਇਸ ਤੋਂ ਇਲਾਵਾ ਲੜਕੀਆਂ ਦੇ ਮੁਕਬਲਿਆਂ ਵਿਚ ਸੁਮਨ ਨੇ ਸ਼ੋਰਟਪੁਟ ਅਤੇ ਨੀਤੂ ਕੁਮਾਰੀ ਨੇ 100 ਮੀਟਰ ਰੇਸ ਵਿੱਚ ਭਾਗ ਲਿਆ ਅਤੇ ਦੋਨਾਂ ਵਿਦਿਆਰਥਣਾਂ ਨੇ ਰਾਜ ਭਰ ਵਿੱਚ ਤੀਜਾ ਸਥਾਨ ਹਾਸਲ ਕੀਤਾ I ਕਾਲਜ ਪ੍ਰਿੰਸੀਪਲ ਨੇ ਜੇਤੂ ਵਿਦਿਆਰਥੀਆਂ ਅਤੇ ਟੀਮ ਇੰਚਾਰਜਾਂ ਨੂੰ ਵਧਾਈ ਦਿੰਦੇ ਹੋਏ ਦੱਸਿਆ ਕੇ ਕਾਲਜ ਲਈ ਇਹ ਮਾਣ ਵਾਲੀ ਗੱਲ ਹੈ ਕਿ ਕਾਲਜ ਦੇ ਵਿਦਿਆਰਥੀਆਂ ਨੇ ਰਾਜ ਭਰ ਵਿਚ ਕਾਲਜ ਦਾ ਨਾਮ ਰੋਸ਼ਨ ਕੀਤਾ ਹੈ I ਉਹਨਾਂ ਵਿਦਿਆਰਥੀਆਂ ਨੂੰ ਵੀ ਵੱਧ ਤੋਂ ਵੱਧ ਖੇਡਾਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ ਅਤੇ ਨਸ਼ਿਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ I ਉਹਨਾਂ ਕਾਲਜ ਦੇ ਖੇਡ ਅਫ਼ਸਰ ਸ੍ਰੀ ਗੌਰਵ ਜਿੰਦਲ ਅਤੇ ਸਹਾਇਕ ਖੇਡ ਅਫ਼ਸਰ ਲਖਵਿੰਦਰ ਸਿੰਘ ਦਾ ਧੰਨਵਾਦ ਕੀਤਾ I