ਕਬੱਡੀ ਟੂਰਨਾਮੈਂਟ ਵਿੱਚ ਸਭ ਤੋਂ ਵਧੀਆ ਖਿਡਾਰੀ ਨੂੰ ਇਨਾਮ ਵਜੋਂ ਮਿਲਣਗੀਆਂ ਘੋੜੀਆਂ
ਛਿੰਦਾ ਅਮਲੀ ਦੀ ਯਾਦ ਵਿੱਚ ਕਰਵਾਏ ਜਾ ਰਹੇ ਕਬੱਡੀ ਟੂਰਨਾਮੈਂਟ ਵਿੱਚ ਜੇਤੂ ਟੀਮ ਨੂੰ ਮਿਲੇਗਾ ਡੇਢ ਲੱਖ ਨਗਦ
ਰੋਹਿਤ ਗੁਪਤਾ
ਗੁਰਦਾਸਪੁਰ , 12 ਮਾਰਚ 2025 :
ਮਸ਼ਹੂਰ ਕਬੱਡੀ ਖਿਡਾਰੀ ਛਿੰਦਾ ਅਮਲੀ ਜਿਸ ਦੀਆ ਧੁੰਮਾ ਵਿਦੇਸ਼ਾਂ ਤੱਕ ਰਹੀਆਂ ਸਨ ਦੀ ਯਾਦ ਵਿੱਚ ਹਰ ਸਾਲ ਉਸਦੇ ਪਿੰਡ ਕਲੇਰ ਕਲਾਂ ਵਿਖੇ ਕਬੱਡੀ ਟੂਰਨਾਮੈਂਟ ਕਰਵਾਇਆ ਜਾਂਦਾ ਹੈ ਪਰ ਇਸ ਉਪਰਾਲੇ ਵਿੱਚ ਇਸ ਵਾਰ ਨਜ਼ਦੀਕੀ ਪਿੰਡ ਕੈਲੇ ਕਲਾਂ ਦੇ ਕਬੱਡੀ ਪ੍ਰਸ਼ੰਸਕ ਵੀ ਆ ਗਏ ਹਨ ਅਤੇ ਹੁਣ ਦੋਨਾਂ ਪਿੰਡਾਂ ਵੱਲੋਂ ਮਿਲ ਕੇ 16 ਮਾਰਚ ਨੂੰ ਛਿੰਦਾ ਅਮਲੀ ਦੀ ਯਾਦ ਵਿੱਚ ਕਬੱਡੀ ਟੂਰਨਾਮੈਂਟ ਕਰਵਾਇਆ ਜਾਏਗਾ ਜਿਸ ਵਿੱਚ ਚਾਰ ਇੰਟਰਨੈਸ਼ਨਲ ਪੱਧਰ ਦੀਆਂ ਟੀਮਾਂ ਹਿੱਸਾ ਲੈਣਗੀਆਂ । ਪਾਲ ਸਿੰਘ ਅਤੇ ਗੁਰਮੇਜ ਸਿੰਘ ਨੇ ਦੱਸਿਆ ਕਿ ਇਨਾਮ ਵਜੋਂ ਸਭ ਤੋਂ ਵਧੀਆ ਕਬੱਡੀ ਪਾਉਣ ਵਾਲੇ ਅਤੇ ਜਾਫੀ ਨੂੰ ਘੋੜੀਆਂ ਦਿੱਤੀਆਂ ਜਾਣਗੀਆਂ ਜਦਕਿ ਜੇਤੂ ਟੀਮ ਲਈ ਪਹਿਲਾ ਇਨਾਮ ਡੇਢ ਲੱਖ ਰੁਪਏ ਨਗਦ ਤੇ ਟਰਾਫੀ ਹੋਏਗੀ । ਦੂਜੇ ਸਥਾਨ ਤੇ ਰਹਿਣ ਵਾਲੀ ਟੀਮ ਨੂੰ ਸਵਾ ਲੱਖ ਰੁਪਏ ਦਾ ਇਨਾਮ ਦਿੱਤਾ ਜਾਏਗਾ।