ਮੈਥ ਮਾਡਲਿੰਗ ਥੀਮ ਵਿੱਚ ਝੰਡੇਰ ਕਲਾਂ ਸਕੂਲ ਨੇ ਪਹਿਲੀ ਪੁਜੀਸ਼ਨ ਪ੍ਰਾਪਤ ਕੀਤੀ
ਪ੍ਰਮੋਦ ਭਾਰਤੀ
ਨਵਾਂ ਸ਼ਹਿਰ 20 ਜਨਵਰੀ 2025 :
ਡਾਇਰੈਕਟਰ ਰਾਜ ਵਿਦਿਅਕ ਖੋਜ਼ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਜੀ ਦੇ ਦਿਸ਼ਾ-ਨਿਰਦੇਸ਼ ਤਹਿਤ ਅਤੇ ਉਪ ਜ਼ਿਲਾ ਸਿੱਖਿਆ ਅਫਸਰ ਅਮਰਜੀਤ ਸਿੰਘ ਖਟਕੜ ਦੀ ਯੋਗ ਅਗਵਾਈ ਹੇਠ ਰਾਸ਼ਟਰੀ ਅਵਿਸ਼ਕਾਰ ਅਭਿਆਨ ਅਧੀਨ ਕੁੱਲ ਸੱਤ ਥੀਮ ਲਈ ਬਲਾਕ ਪੱਧਰ ਅਤੇ ਜ਼ਿਲਾ ਪੱਧਰੀ ਵਿਗਿਆਨ
ਪ੍ਰਦਰਸ਼ਨੀ ਆਯੋਜਿਤ ਕੀਤੀਆਂ ਗਈਆਂ।ਮੈਥ ਅਧਿਆਪਕ ਜਤਿੰਦਰ ਸਿੰਘ ਪਾਬਲਾ ਦੀ ਯੋਗ ਅਗਵਾਈ ਵਿੱਚ ਝੰਡੇਰ ਕਲਾਂ ਸਕੂਲ ਦੀ ਅੱਠਵੀਂ ਜਮਾਤ ਦੀ ਵਿਦਿਆਰਥਣ ਸ਼ਿਵਾਨੀ ਅਤੇ ਦਸਵੀਂ ਜਮਾਤ ਦੇ ਵਿਦਿਆਰਥੀ ਨਰਾਇਣਜੀਤ ਸਿੰਘ ਨੇ ਬਲਾਕ ਪੱਧਰ ਤੇ ਜੇਤੂ ਪੁਜੀਸ਼ਨ ਪ੍ਰਾਪਤ ਕਰਨ ਉਪਰੰਤ ਜ਼ਿਲਾ ਪੱਧਰ ਤੇ ਮੈਥ ਮਾਡਲਿੰਗ ਥੀਮ ਵਿੱਚ ਪਹਿਲੀ ਪੁਜੀਸ਼ਨ ਪ੍ਰਾਪਤ ਕੀਤੀ ਅਤੇ ਬਲਾਕ ਬੰਗਾ ਅਤੇ ਸਰਕਾਰੀ ਹਾਈ ਸਕੂਲ ਝੰਡੇਰ ਕਲਾਂ ਦਾ ਨਾਂ ਰੌਸ਼ਨ ਕੀਤਾ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁਕੰਦਪੁਰ ਵਿਖੇ ਉਪ ਜ਼ਿਲਾ ਸਿੱਖਿਆ ਅਫਸਰ ਅਮਰਜੀਤ ਸਿੰਘ ਖਟਕੜ, ਮੁੱਖ ਪ੍ਰਬੰਧਕ ਲੈਕਚਰਾਰ ਬਲਦੀਸ਼ ਲਾਲ, ਪ੍ਰਿੰਸੀਪਲ ਰਜਨੀਸ਼ ਕੁਮਾਰ, ਬੀਐਨੳ ਅਮਨਪ੍ਰੀਤ ਸਿੰਘ ਜੌਹਰ ਗੁਰਪ੍ਰੀਤ ਸਿੰਘ ਬੀਐਨੳ ਲਖਵੀਰ ਸਿੰਘ ਬੀਐਨੳ, ਬੀਐਨੳ ਗੁਰਪ੍ਰੀਤ ਸਿੰਘ ਸੈਂਪਲੇ ਅਤੇ ਪ੍ਰਿੰਸੀਪਲ ਕਿਸ਼ਨ ਚੰਦ ਦੀ ਟੀਮ ਵੱਲੌ ਆਯੋਜਿਤ ਇਨਾਮ ਵੰਡ ਸਮਾਰੋਹ ਵਿੱਚ ਜਿਲਾ ਪੱਧਰ ਤੇ ਪਹਿਲੀ ਪੁਜੀਸ਼ਨ ਪ੍ਰਾਪਤ ਕਰਨ ਤੇ ਮੈਥ ਅਧਿਆਪਕ ਜਤਿੰਦਰ ਸਿੰਘ ਪਾਬਲਾ ਅਤੇ ਵਿਦਿਆਰਥੀਆਂ ਨਰਾਇਣਜੀਤ ਸਿੰਘ ਅਤੇ ਸ਼ਿਵਾਨੀ ਨੂੰ ਸਰਟੀਫਿਕੇਟ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਸਕੂਲ ਮੁੱਖੀ ਦੇਸ ਰਾਜ ਅਤੇ ਸਮੂਹ ਸਟਾਫ ਨੇ ਜਿਲਾ ਪੱਧਰ ਤੇ ਮੈਥ ਵਿਸ਼ੇ ਵਿੱਚ ਮਾਣਮੱਤੀ ਲਈ ਪ੍ਰਾਪਤੀ ਲਈ ਵਿਦਿਆਰਥੀਆਂ ਅਤੇ ਮੈਥ ਅਧਿਆਪਕ ਜਤਿੰਦਰ ਸਿੰਘ ਪਾਬਲਾ ਦੀ ਸ਼ਲਾਘਾ ਕੀਤੀ ਅਤੇ ਭਵਿੱਖ ਵਿੱਚ ਹੋਰ ਕਾਮਯਾਬੀ ਹਾਸਲ ਕਰਨ ਲਈ ਸ਼ੁਭ ਕਾਮਨਾਵਾਂ ਦਿੱਤੀਆਂ।