ਬਿਨਾਂ ਹੈਲਮਟ ਅਤੇ ਬਿਨਾਂ ਸਾਈਡ ਸ਼ੀਸ਼ੇ ਦੋ ਪਹੀਆ ਵਾਹਨਾਂ ਵਿਰੁੱਧ ਕਾਰਵਾਈ ਦੇ ਆਦੇਸ਼
-ਡੀ.ਸੀ. ਵੱਲੋਂ ਸੜਕੀ ਹਾਦਸੇ ਰੋਕਣ ਲਈ ਸਖਤ ਨਿਰਦੇਸ਼
ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ 20 ਜਨਵਰੀ 2025 :
ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਦੱਸਿਆ ਕਿ ਰੋਡ ਸੇਫਟੀ ਕਮੇਟੀ ਦੀ ਮੀਟਿੰਗ ਦੌਰਾਨ ਕਮੇਟੀ ਮੈਬਰਾਂ ਵਲੋਂ ਧਿਆਨ ਵਿੱਚ ਲਿਆਂਦਾ ਗਿਆ ਹੈ ਕਿ ਦੋ ਪਹੀਆ ਵਹੀਕਲ ਚਾਲਕਾਂ ਵਿਚੋਂ ਬਹੁਤਿਆਂ ਵਲੋਂ ਸਾਈਡ ਸ਼ੀਸ਼ੇ ਉਤਾਰੇ ਹੋਣ ਕਾਰਨ ਜਦੋ ਉਹ ਅਚਾਨਕ ਸੱਜੇ ਪਾਸੇ ਮੋੜਦੇ ਹਨ ਤਾਂ ਪਿਛੇ ਤੋਂ ਤੇਜ ਰਫਤਾਰ ਨਾਲ ਆਉਂਣ ਵਾਲੇ ਵਹੀਕਲਾਂ ਦੀ ਲਪੇਟ ਵਿੱਚ ਆਉਂਣ ਦਾ ਖਦਸ਼ਾ ਬਣਿਆ ਰਹਿੰਦਾ ਹੈ। ਅਜਿਹੇ ਕੇਸਾਂ ਵਿੱਚ ਬਹੁਤੇ ਵਹੀਕਲ ਚਾਲਕਾਂ ਵਲੋਂ ਹੈਲਮਟ ਵੀ ਨਹੀ ਪਹਿਨਿਆ ਹੁੰਦਾ।
ਉਨ੍ਹਾਂ ਹੁਕਮ ਜਾਰੀ ਕਰਦਿਆਂ ਕਿਹਾ ਕਿ ਸਾਈਡ ਸ਼ੀਸ਼ੇ ਤੋਂ ਬਿਨਾ ਦੋ ਪਹੀਆ ਵਾਹਨਾਂ, ਬਿਨਾ ਹੈਲਮਟ, ਓਵਰਲੋਡ ਵਹੀਕਲਾਂ ਹਾਈ ਬੀਮ ਲਾਈਟਾਂ ਅਤੇ ਐਲ.ਈ.ਡੀ. ਲਾਈਟਾਂ ਦੀ ਵਰਤੋਂ ਕਰਨ ਵਾਲਿਆਂ,ਸ਼ਹਿਰ ਵਿੱਚ ਬੱਸਾਂ ਜੋ ਹਰ ਜਗ੍ਹਾਂ ਤੇ ਰੁਕਦੀਆਂ ਹਨ ਅਤੇ ਟ੍ਰੈਫਿਕ ਦੀ ਸਮੱਸਿਆ ਪੈਦਾ ਕਰਦੀਆਂ ਹਨ ਆਦਿ ਦੀ ਚੈਕਿੰਗ ਕਰਵਾਈ ਜਾਵੇ ਅਤੇ ਟ੍ਰੈਫਿਕ ਨੂੰ ਸੁਚੱਜੇ ਢੰਗ ਨਾਲ ਚਲਾਉਣ ਲਈ ਅਜਿਹੇ ਵਹੀਕਲ ਚਾਲਕਾਂ ਦੇ ਚਲਾਨ ਕਰਨ ਲਈ ਟ੍ਰੈਫਿਕ ਪੁਲਿਸ ਨੂੰ ਸਖਤ ਨਿਰਦੇਸ਼ ਦਿੱਤੇ ।