'ਆਪ' ਪੰਜਾਬ ਦੇ ਪ੍ਰਧਾਨ ਤੇ ਕੈਬਨਿਟ ਮੰਤਰੀ ਅਮਨ ਅਰੋੜਾ ਪਹੁੰਚੇ ਬੀਬੀ ਮਾਣੂੰਕੇ ਦੇ ਘਰ
ਭ੍ਰਿਸ਼ਟਾਚਾਰੀ ਤੇ ਲਾ-ਪ੍ਰਵਾਹ ਅਫ਼ਸਰਾਂ ਵਿਰੁੱਧ ਸਖ਼ਤ ਕਾਰਵਾਈ ਕਰਾਂਗੇ - ਅਮਨ ਅਰੋੜਾ
ਜਗਰਾਉਂ , 21ਫਰਵਰੀ 2025 :
ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਨਵਿਆਉਯੋਗ ਊਰਜਾ ਸਰੋਤ ਹਾਊਸਿੰਗ, ਪ੍ਰਿੰਟਿਗ ਤੇ ਸਟੇਸ਼ਨਰੀ ਮੰਤਰੀ ਪੰਜਾਬ ਅਮਨ ਅਰੋੜਾ ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਦੇ ਗ੍ਰਹਿ ਵਿਖੇ ਉਹਨਾਂ ਨੂੰ ਮਿਲਣ ਲਈ ਵਿਸ਼ੇਸ਼ ਤੌਰਤੇ ਪਹੁੰਚੇ। ਇਸ ਮੌਕੇ ਬੀਬੀ ਸਰਵਜੀਤ ਕੌਰ ਮਾਣੂੰਕੇ, ਪ੍ਰੋਫੈਸਰ ਸੁਖਵਿੰਦਰ ਸਿੰਘ, ਹਲਕੇ ਦੇ ਪੰਚਾਂ-ਸਰਪੰਚਾਂ ਅਤੇ ਵਲੰਟੀਅਰਾਂ ਵੱਲੋਂ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਕੈਬਨਿਟ ਮੰਤਰੀ ਅਮਨ ਅਰੋੜਾ ਨੇ ਪਰਿਵਾਰਕ ਵਿਚਾਰਾਂ ਸਾਂਝੀਆਂ ਕਰਨ ਉਪਰੰਤ ਮੀਡੀਆ ਨੂੰ ਸੰਬੋਧਨ ਹੁੰਦਿਆਂ ਉਹਨਾਂ ਆਖਿਆ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੀਆਂ ਉਮੀਦਾਂ ਉਪਰ ਖਰਾ ਉਤਰ ਰਹੀ ਹੈ ਅਤੇ ਲੋਕ ਭਲਾਈ ਲਈ ਨਵੇਂ ਪ੍ਰੋਜੈਕਟ ਅਤੇ ਬਿਹਤਰ ਸਕੀਮਾਂ ਦੀ ਵਿਊਂਤਬੰਦੀ ਕੀਤੀ ਜਾ ਰਹੀ ਹੈ। ਉਹਨਾਂ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਦੇ ਕੰਮਾਂ ਦੀ ਪ੍ਰਸੰਸਾ ਕਰਦੇ ਹੋਏ ਆਖਿਆ ਕਿ ਬੀਬੀ ਮਾਣੂੰਕੇ ਆਮ ਆਦਮੀ ਪਾਰਟੀ ਦੇ ਮਿਹਨਤੀ ਤੇ ਨਿਧੜਕ ਵਿਧਾਇਕ ਨੇ, ਜਿੰਨਾਂ ਨੇ ਪੰਜਾਬ ਵਿੱਚ ਪਾਰਟੀ ਖੜੀ ਕਰਨ ਵਿੱਚ ਅਹਿਮ ਯੋਗਦਾਨ ਪਾਇਆ ਹੈ। ਵਿਧਾਇਕਾ ਮਾਣੂੰਕੇ ਵੱਲੋਂ ਜਗਰਾਉਂ ਹਲਕੇ ਅੰਦਰ ਕਰਵਾਏ ਜਾ ਰਹੇ ਵਿਕਾਸ ਕਾਰਜ ਅਤੇ ਸ਼ੁਰੂ ਕਰਵਾਏ ਗਏ ਵੱਡੇ-ਵੱਡੇ ਪ੍ਰੋਜੈਕਟ ਬੀਬੀ ਮਾਣੂੰਕੇ ਦੀ ਕਾਬਲੀਅਤ ਦੀ ਗਵਾਹੀ ਭਰਦੇ ਹਨ। ਇਸ ਮੌਕੇ ਅਮਨ ਅਰੋੜਾ ਨੇ ਅਫ਼ਸਰਸ਼ਾਹੀ ਨੂੰ ਸਖ਼ਤ ਲਹਿਜ਼ੇ ਵਿੱਚ ਹਦਾਇਤਾਂ ਜਾਰੀ ਕਰਦੇ ਹੋਏ ਆਖਿਆ ਕਿ ਕਿਸੇ ਵੀ ਲਾ-ਪ੍ਰਵਾਹ ਅਫ਼ਸਰ ਅਤੇ ਭ੍ਰਿਸ਼ਟਾਚਾਰੀ ਅਫ਼ਸਰ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਹਨਾਂ ਇਹ ਵੀ ਆਖਿਆ ਕਿ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਵੇ ਅਤੇ ਲੋਕਾਂ ਦੇ ਕੰਮ ਪਹਿਲ ਪੱਧਰ ਤੇ ਕੀਤੇ ਜਾਣ ਤੇ ਸਾਫ਼-ਸੁਥਰਾ ਪ੍ਰਸ਼ਾਸ਼ਨ ਦਿੱਤਾ ਜਾਵੇ। ਅਮਨ ਅਰੋੜਾ ਨੇ ਹੋਰ ਆਖਿਆ ਕਿ ਆਮ ਆਦਮੀ ਪਾਰਟੀ ਦੇ ਸਰਕਾਰ ਵੱਲੋਂ ਜੋ ਲੋਕਾਂ ਨਾਲ ਵਾਅਦੇ ਕੀਤੇ ਗਏ ਸਨ, ਉਹ ਲਗਾਤਾਰ ਪੂਰੇ ਕੀਤੇ ਜਾ ਰਹੇ ਹਨ ਅਤੇ 'ਆਪ' ਸਰਕਾਰ ਨੇ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਅਜਿਹੇ ਕੰਮ ਵੀ ਕਰ ਵਿਖਾਏ ਹਨ, ਜਿੰਨਾਂ ਬਾਰੇ ਕੋਈ ਵਾਅਦਾ ਵੀ ਨਹੀਂ ਸੀ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਆਪ ਆਗੂ ਗੋਪੀ ਸ਼ਰਮਾਂ, ਨਗਰ ਕੌਂਸਲ ਜਗਰਾਉਂ ਦੇ ਸਾਬਕਾ ਕਾਰਜਕਾਰੀ ਪ੍ਰਧਾਨ ਅਮਰਜੀਤ ਸਿੰਘ ਮਾਲਵਾ, ਜਸਪਾਲ ਸਿੰਘ ਸਿੱਧੂ, ਕੁਲਵਿੰਦਰ ਸਿੰਘ ਕਾਲਾ, ਸਰਪੰਚ ਸੁਖਦੇਵ ਸਿੰਘ ਸੇਬੀ, ਸਰਪੰਚ ਗੁਰਪ੍ਰੀਤ ਸਿੰਘ ਡਾਂਗੀਆਂ, ਸਰਪੰਚ ਮਨਦੀਪ ਸਿੰਘ ਮੀਰਪੁਰ, ਸਰਪੰਚ ਸੁਖਵਿੰਦਰ ਸਿੰਘ ਪੱਤੀ ਮਲਕ, ਕੌਂਸਲਰ ਜਗਜੀਤ ਸਿੰਘ ਜੱਗੀ, ਕੌਂਸਲਰ ਕੰਵਰਪਾਲ ਸਿੰਘ, ਕੌਂਸਲਰ ਵਿਨੈ ਕਲਿਆਣ, ਕਰਮਜੀਤ ਕੈਂਥ, ਡਾ.ਮਨਦੀਪ ਸਿੰਘ ਸਰਾਂ, ਗੁਰਪ੍ਰੀਤ ਸਿੰਘ ਨੋਨੀ, ਬਲਦੇਵ ਸਿੰਘ ਬਰਸਾਲ, ਜਗਸੀਰ ਸਿੰਘ ਪੰਚ ਗਾਲਿਬ ਰਣ ਸਿੰਘ, ਗੁਰਮੀਤ ਸਿੰਘ ਗਿੰਨਾਂ, ਮੇਹਰ ਸਿੰਘ, ਕਾਮਰੇਡ ਨਿਰਮਲ ਸਿੰਘ, ਅਸ਼ੋਕ ਕੁਮਾਰ ਬਿੱਲੂ, ਪੰਮਾਂ ਗਿੱਦੜਵਿੰਡੀ, ਮਾ:ਪਰਮਿੰਦਰ ਸਿੰਘ ਗਿੱਦੜਵਿੰਡੀ, ਪ੍ਰਿਤਪਾਲ ਸਿੰਘ ਪੰਚ ਪੱਤੀ ਮਲਕ, ਸੋਨੀ ਪੰਚ ਪੱਤੀ ਮਲਕ, ਸਤਨਾਮ ਸਿੰਘ ਖਾਲਸਾ ਪੰਚ, ਬਲਜਿੰਦਰ ਸਿੰਘ ਗਾਲਿਬ ਰਣ ਸਿੰਘ, ਪ੍ਰਦੀਪ ਸਿੰਘ ਗਾਲਿਬ, ਛਿੰਦਰਪਾਲ ਸਿੰਘ ਮੀਨੀਆਂ, ਰਾਜੂ ਡਾਂਗੀਆਂ, ਦਲਜੀਤ ਸਿੰਘ ਡੱਲਾ, ਕਰਮਜੀਤ ਸਿੰਘ ਡੱਲਾ, ਬਿੱਟੂ ਅੱਬੂਪੁਰਾ, ਕਾਕਾ ਕੋਠੇ ਅੱਠ ਚੱਕ, ਕੁਲਵੰਤ ਸਿੰਘ ਪੋਨਾਂ, ਗੁਰਮੀਤ ਸਿੰਘ ਬਰਸਾਲ ਆਦਿ ਵੀ ਹਾਜ਼ਰ ਸਨ।