ਲੇਖਕ ਬੂਟਾ ਸਿੰਘ ਚੌਹਾਨ ਵੱਲੋਂ ਯੂਥ ਲਾਇਬਰੇਰੀ ਬੱਲ੍ਹੋ ਨੂੰ ਪੁਸਤਕਾਂ ਦਾ ਸੈਟ ਭੇਂਟ
ਅਸ਼ੋਕ ਵਰਮਾ
ਰਾਮਪੁਰਾ ਫੂਲ ,4 ਫਰਵਰੀ 2025 : ਇੱਥੋ ਨੇੜਲੇ ਪਿੰਡ ਬੱਲ੍ਹੋ ਦੀ ਗੁਰਬਚਨ ਸਿੰਘ ਸੇਵਾ ਸੰਮਤੀ ਸੁਸਾਇਟੀ ਅਤੇ ਗ੍ਰਾਮ ਪੰਚਾਇਤ ਤਰਫੋਂ ਯੂਥ ਲਾਇਬਰੇਰੀ ਵਿੱਚ ਰੱਖੇ ਗਏ ਸਾਦੇ ਸਮਾਗਮ ਦੋਰਾਨ ਪੰਜਾਬੀ ਦੇ ਲੇਖਕ ਅਤੇ ਭਾਰਤੀ ਸਾਹਿਤ ਅਕਾਦਮੀ ਦਿੱਲੀ ਦੀ ਗਵਰਨਿੰਗ ਕੌਂਸਲ ਦੇ ਮੈਂਬਰ ਬੂਟਾ ਸਿੰਘ ਚੌਹਾਨ ਰੁਬਰੂ ਹੋਏ ਜਿਨਾਂ ਦੇ ਨਾਲ ਅਨੁਵਾਦਕਾਰ ਜਗਪਾਲ ਸਿੰਘ ਸਿੱਧੂ ਵੀ ਹਾਜ਼ਰ ਸਨ। ਇਸ ਮੌਕੇ ਲੇਖਕ ਬੂਟਾ ਸਿੰਘ ਚੋਹਾਨ ਨੇ ਲਾਇਬਰੇਰੀ ਦੇ ਪ੍ਰਬੰਧਕਾਂ ਨੂੰ ਤਕਰੀਬਨ 7 ਹਜ਼ਾਰ ਰੁਪਏ ਮੁੱਲ ਦੀਆ ਕਿਤਾਬਾਂ ਦੇ ਸੈਟ ਭੇਂਟ ਕੀਤੇ |
ਇਸ ਮੌਕੇ ਲੇਖਕ ਬੂਟਾ ਸਿੰਘ ਚੌਹਾਨ ਨੇ ਕਿਹਾ ਕਿ ਸਾਨੂੰ ਪੁਸਤਕ ਸਭਿਆਚਾਰ ਪੈਦਾ ਕਰਨ ਚਾਹੀਦਾ ਹੈ ਕਿਉਕਿ ਕਿਤਾਬਾਂ ਹੀ ਆਦਮੀ ਨੂੰ ਜੀਵਨ ਜਾਂਚ ਸਿਖਾਉਦੀਆਂ ਹਨ | ਸਹਿਤ ਨਾਲ ਜੁੜਨ ਨਾਲ ਸਾਡੇ ਵਿੱਚ ਕਿਤਾਬਾਂ ਪੜ੍ਹਨ ਦੀ ਰੁਚੀ ਪੈਦਾ ਹੁੰਦੀ ਹੈ | ਉਨਾਂ ਸੰਥਥਾ ਤੇ ਪੰਚਾਇਤ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਹੋਰਨਾ ਸੰਸਥਾਵਾਂ ਨੂੰ ਵੀ ਪਿੰਡ ਪਿੰਡ ਲਾਇਬਰੇਰੀਆ ਬਣਾਉਣ ਦੀ ਜਾਗ ਲਾਉਣ ਦੀ ਲੋੜ ਹੈ ਤਾਂ ਕਿ ਪੁਸਤਕ ਸਭਿਆਚਾਰ ਹੋਰ ਪ੍ਰਫੁੱਲਤ ਹੋ ਸਕੇ | ਉਨਾਂ ਲਾਇਬਰੇਰੀ ਨੂੰ ਹੋਰ ਕਿਤਾਬਾਂ ਦੇਣ ਦਾ ਵਾਅਦਾ ਕੀਤਾ |
ਅਨੁਵਾਦਕਾਰ ਜਗਪਾਲ ਸਿੰਘ ਸਿੱਧੂ ਨੇ ਕਿਹਾ ਕਿ ਮੈ ਪਿੰਡ ਵਿੱਚ ਅਜਿਹੀ ਲਾਇਬਰੇਰੀ ਪਹਿਲੀ ਵਾਰ ਦੇਖ ਰਿਹਾ ਹਾਂ ਕਿਉਕਿ ਅਜਿਹੀਆਂ ਲਾਇਬ੍ਰੇਰੀਆਂ ਉਨ੍ਹਾਂ ਯੂਰਪੀਅਨ ਦੇਸ਼ਾਂ ਵਿੱਚ ਦੇਖੀਆਂ ਹਨ | ਉਨ੍ਹਾਂ ਕਿਹਾ ਕਿ ਜਿਹੜਾ ਚੰਗਾ ਸਹਿਤ ਪੜ੍ਹੇਗਾ ਤੇ ਉਹ ਨਸਿਆਂ ਤੋ ਦੂਰ ਰਹੇਗਾ | ਇਸ ਲਈ ਸਾਨੂੰ ਕਿਤਾਬਾਂ ਪੜ੍ਹਨ ਦੀ ਚੇਟਕ ਲਾਉਣੀ ਚਾਹੀਦੀ ਹੈ | ਇਸ ਮੌਕੇ ਗੁਰਬਚਨ ਸਿੰਘ ਸੇਵਾ ਸੰਮਤੀ ਸੁਸਾਇਟੀ ਤੇ ਗ੍ਰਾਮ ਪੰਚਾਇਤ ਦੇ ਅਹੁਦੇਦਾਰਾਂ ਨੇ ਲੇਖਕ ਬੂਟਾ ਸਿੰਘ ਚੌਹਾਨ ਅਨੁਵਾਦਕਾਰ ਜਗਪਾਲ ਸਿੰੰਘ ਸਿੱਧੂ ਅਤੇ ਪੱਤਰਕਾਰ ਮਨਜੀਤ ਸਿੰਘ ਘੜੈਲੀ ਦਾ ਸਨਮਾਨ ਕੀਤਾ | ਇਸ ਸਮੇ ਸਰਪੰਚ ਅਮਰਜੀਤ ਕੌਰ ਪ੍ਰਧਾਨ ਕਰਮਜੀਤ ਸਿੰਘ ਸਹਿਕਾਰੀ ਸਭਾ ਦੇ ਪ੍ਰਧਾਨ ਅਵਤਾਰ ਸਿੰਘ ਭੁਪਿੰਦਰ ਸਿੰਘ ਜਟਾਣਾ ਕਥਾ ਵਾਚਕ ਬਾਬਾ ਗੁਰਪ੍ਰੀਤ ਸਿੰਘ, ਸੰਸਥਾ ਮੈਬਰ ਪਰਮਜੀਤ ਗੱਗੂ, ਮੈਂਗਲ ਸਿੰਘ, ਗੁਲਾਬ ਸਿੰਘ, ਪੰਚ ਕਰਮਜੀਤ ਸਿੰਘ, ਰਾਮ ਸਿੰਘ , ਜਗਸੀਰ ਸਿੰਘ , ਰਾਜਵੀਰ ਕੌਰ, ਪਰਮਜੀਤ ਕੌਰ , ਗ੍ਰਾਮ ਸੇਵਕ ਪਰਮਜੀਤ ਭੁੱਲਰ ਅਤੇ ਆਸ਼ਾ ਵਰਕਰ ਸੁਖਪਾਲ ਕੌਰ ਹਾਜੁਰ ਸਨ |