'ਪੰਜਾਬ ਨਵ ਸਿਰਜਣਾ ਮਹਾਂ ਉਤਸਵ' ਦਾ ਚੰਡੀਗੜ੍ਹ ਵਿਖੇ ਆਗਾਜ਼, ਵੱਖ-ਵੱਖ ਖੇਤਰਾਂ ਦੇ 7 ਵਿਅਕਤੀਆਂ ਨੂੰ ਮਿਲੇਗਾ 'ਪੰਜਾਬ ਗੌਰਵ ਪੁਰਸਕਾਰ'
ਬਾਬੂਸ਼ਾਹੀ ਨੈੱਟਵਰਕ
ਚੰਡੀਗੜ੍ਹ, 3 ਫਰਵਰੀ 2025- 'ਪੰਜਾਬ ਨਵ ਸਿਰਜਣਾ ਮਹਾਂ ਉਤਸਵ' ਤਹਿਤ 2 ਫਰਵਰੀ ਤੋਂ 29 ਮਾਰਚ ਤੱਕ ਚੱਲਣ ਵਾਲੇ ਉਤਸਵ ਦਾ ਆਗਾਜ਼ ਪੰਜਾਬ ਕਲਾ ਭਵਨ ਚੰਡੀਗੜ੍ਹ ਵਿਖੇ 2 ਫਰਵਰੀ ਨੂੰ ਕੀਤਾ ਗਿਆ। ਪੰਜਾਬ ਕਲਾ ਪ੍ਰੀਸ਼ਦ ਦੇ ਪ੍ਰਧਾਨ ਸਵਰਨਜੀਤ ਸਿੰਘ ਸਵੀ ਨੇ ਦੱਸਿਆ ਕੀ ਏਸ ਉਤਸਵ ਦੌਰਾਨ 7 ਜਣਿਆਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ।
ਪੰਜਾਬ ਗੌਰਵ ਪੁਰਸਕਾਰ 'ਚ ਸਾਹਿਤ ਦੇ ਖੇਤਰ ਵਿਚ ਪੰਜਾਬ ਗੌਰਵ ਪੁਰਸਕਾਰ ਜਸਵੰਤ ਜ਼ਫ਼ਰ ਨੂੰ ਦਿੱਤਾ ਜਾਏਗਾ, ਸਿਨੇਮਾ ਦੇ ਖੇਤਰ ਵਿਚ ਇਹ ਪੁਰਸਕਾਰ ਉੱਘੇ ਸਿਨਮੈਟੋਗਰਾਫਰ ਮਨਮੋਹਨ (ਮਨ ਜੀ) ਨੂੰ ਪ੍ਰਦਾਨ ਕੀਤਾ ਜਾਏਗਾ। ਇਸੇ ਤਰ੍ਹਾਂ ਰੰਗਮੰਚ ਦੇ ਖੇਤਰ ਵਿਚ ਡਾ. ਮਹਿੰਦਰ ਕੁਮਾਰ ਚੰਡੀਗੜ੍ਹ, ਸੰਗੀਤ ਦੇ ਖੇਤਰ ਵਿਚ ਭਾਈ ਬਲਦੀਪ ਸਿੰਘ ਦਿੱਲੀ ਅਤੇ ਲਲਿਤ ਕਲਾ ਦੇ ਖੇਤਰ ਵਿਚ ਡਾ. ਸੁਭਾਸ਼ ਪਰਿਹਾਰ ਫ਼ਰੀਦਕੋਟ ਨੂੰ ਪੁਰਸਕਾਰ ਦਿੱਤੇ ਜਾਣਗੇ। ਇਸੇ ਤਰ੍ਹਾਂ ਮਾਤ ਭਾਸ਼ਾ ਦੇ ਖੇਤਰ ਵਿਚ ਦੋ ਪੁਰਸਕਾਰ ਉੱਘੇ ਨਾਵਲਕਾਰ ਜਸਬੀਰ ਮੰਡ ਅਤੇ ਗਲਪਕਾਰ ਵਰਿੰਦਰ ਸਿੰਘ ਵਾਲੀਆ ਨੂੰ ਦਿੱਤੇ ਜਾਣਗੇ