AAP ਨੂੰ ਮਿਲ ਰਹੀਆਂ ਨੇ 55 ਸੀਟਾਂ…! ਦਿੱਲੀ ਚੋਣ ਪ੍ਰਚਾਰ ਦੇ ਆਖਰੀ ਦਿਨ ਕੇਜਰੀਵਾਲ ਦਾ ਵੱਡਾ ਦਾਅਵਾ
ਦਿੱਲੀ, 3 ਫਰਵਰੀ 2025: ਅੱਜ ਦਿੱਲੀ ਵਿਧਾਨ ਸਭਾ ਚੋਣਾਂ 2025 ਲਈ ਪ੍ਰਚਾਰ ਦਾ ਆਖਰੀ ਦਿਨ ਹੈ। ਇਸ ਦੌਰਾਨ 'ਆਪ' ਕਨਵੀਨਰ ਅਰਵਿੰਦ ਕੇਜਰੀਵਾਲ ਨੇ ਵੱਡਾ ਦਾਅਵਾ ਕਰਦਿਆਂ ਕਿਹਾ ਕਿ ਮੇਰੇ ਅਨੁਸਾਰ 'ਆਪ' ਚੋਣਾਂ ਵਿੱਚ 55 ਸੀਟਾਂ ਪ੍ਰਾਪਤ ਕਰ ਰਹੀ ਹੈ। ਜੇਕਰ ਮਾਵਾਂ ਅਤੇ ਭੈਣਾਂ ਸਖ਼ਤ ਮਿਹਨਤ ਕਰਨ ਤਾਂ 60 ਸੀਟਾਂ ਵੀ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ।