ਚੜ੍ਹਦੇ-ਲਹਿੰਦੇ ਪੰਜਾਬ ਦੀ ਸਾਂਝ ਨੂੰ ਸਮਰਪਿਤ ਸਮਾਗਮ 9 ਫ਼ਰਵਰੀ ਨੂੰ
ਚੰਡੀਗੜ੍ਹ, 4 ਫਰਵਰੀ 2025 - ਪੰਜਾਬੀ ਲੇਖਕ ਸਭਾ ਚੰਡੀਗੜ੍ਹ ਵੱਲੋਂ ਇਸ ਐਤਵਾਰ ਨੂੰ ਸਵੇਰੇ 10.30 ਵਜੇ ਪੰਜਾਬ ਕਲਾ ਭਵਨ ਚੰਡੀਗੜ੍ਹ ਵਿਖੇ ਇਕ ਵਿਸ਼ੇਸ਼ ਸਮਾਰੋਹ ਕਰਵਾਇਆ ਜਾ ਰਿਹਾ ਹੈ ਜਿਸ ਵਿਚ ਦੋਹਾਂ ਪੰਜਾਬਾਂ ਦੀ ਸਾਂਝ ਬਾਰੇ ਨਵੀਂ ਪੀੜ੍ਹੀ ਦੇ ਸਿਰਕੱਢ ਚਿੰਤਕ, ਬੁੱਧੀਜੀਵੀ ਤੇ ਪੱਤਰਕਾਰ ਹਿੱਸਾ ਲੈਣਗੇ।
ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਕਈ ਪਰਿਵਾਰਾਂ ਨੂੰ ਆਪਸ ਵਿਚ ਮਿਲਾਉਣ ਲਈ ਵੱਡਮੁੱਲਾ ਰੋਲ ਅਦਾ ਕਰਨ ਵਾਲੇ ਸਾਂਵਲ ਧਾਮੀ ਤੋਂ ਇਲਾਵਾ ਸਾਹਿਤਕ ਸੰਵਾਦ ਅਤੇ ਪੱਤਰਕਾਰੀ ਜ਼ਰੀਏ ਨਵੀਆਂ ਉਸਾਰੂ ਲੀਹਾਂ ਤੇ ਚਲ ਰਹੇ ਪ੍ਰਸਿੱਧ ਖੇਡ ਪੱਤਰਕਾਰ ਅਤੇ ਲੋਕ ਸੰਪਰਕ ਅਧਿਕਾਰੀ ਨਵਦੀਪ ਗਿੱਲ, ਸੀਨੀਅਰ ਪੱਤਰਕਾਰ ਅਤੇ ਲੇਖਕ ਜਗਤਾਰ ਭੁੱਲਰ, ਸੀਨੀਅਰ ਪੱਤਰਕਾਰ ਅਤੇ ਚਿੰਤਕ ਸ਼ਾਇਦਾ ਬਾਨੋ ਅਤੇ ਪ੍ਰਸਾਰਣ ਖੇਤਰ ਵਿਚ ਚੰਗਾ ਮੁਕਾਮ ਹਾਸਿਲ ਕਰਨ ਵਾਲੇ ਸੁਨੀਲ ਕਟਾਰੀਆ ਲਹਿੰਦੇ ਪੰਜਾਬ 'ਚ ਆਪਣੀ ਫੇਰੀ ਰਾਹੀਂ ਮਿਲ਼ੇ ਤਜਰਬੇ ਸਾਂਝੇ ਕਰਨਗੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਦੇ ਪ੍ਰਧਾਨ ਦੀਪਕ ਸ਼ਰਮਾ ਚਨਾਰਥਲ ਅਤੇ ਜਨਰਲ ਸਕੱਤਰ ਭੁਪਿੰਦਰ ਸਿੰਘ ਮਲਿਕ ਨੇ ਦੱਸਿਆ ਕੇ ਇਹੋ ਜੇਹੀ ਵਿਚਾਰ ਚਰਚਾ ਹੋਣੀ ਸਮੇਂ ਦੀ ਲੋੜ ਹੈ।