ਅੰਮ੍ਰਿਤਸਰ ਚ ਧਮਾਕਾ! CP ਭੁੱਲਰ ਨੇ ਕਿਹਾ- ਕਰ ਰਹੇ ਹਾਂ ਜਾਂਚ-ਨਹੀਂ ਹੈ ਗਰਨੇਡ ਧਮਾਕਾ
ਫਤਿਹਗੜ੍ਹ ਚੂੜੀਆਂ ਬਾਈਪਾਸ ਤੇ ਸਥਿਤ ਪੁਲਿਸ ਚੌਂਕੀ ਦੇ ਬਾਹਰ ਹੋਇਆ ਧਮਾਕਾ
ਝੂਠੀਆਂ ਅਫਵਾਵਾਂ ਫੈਲਾਉਣ ਵਾਲੇ ਦੇ ਖਿਲਾਫ ਵੀ ਹੋਵੇਗੀ ਕਾਰਵਾਈ - ਪੁਲਿਸ ਕਮਿਸ਼ਨਰ ਅੰਮ੍ਰਿਤਸਰ
ਜਾਣਕਾਰੀ ਮੁਤਾਬਕ ਪੁੱਲ ਦੇ ਉੱਪਰੋਂ ਦੀ ਕਿਸੇ ਨੇ ਸੁੱਟਿਆ
ਗੁਰਪ੍ਰੀਤ ਸਿੰਘ
ਅੰਮ੍ਰਿਤਸਰ , 3 ਫਰਵਰੀ 2025: ਅੰਮ੍ਰਿਤਸਰ ਫਤਿਹਗੜ੍ਹ ਚੂੜੀਆਂ ਬਾਈਪਾਸ ਤੇ ਸਥਿਤ ਪੁਲਿਸ ਚੌਂਕੀ ਜੋ ਕਿ ਪਿਛਲੇ ਕਾਫੀ ਸਮੇਂ ਤੋਂ ਬੰਦ ਹੈ ਉਸ ਚੌਂਕੀ ਦੇ ਬਾਹਰ ਵੀ ਧਮਾਕਾ ਹੋਣ ਦੀ ਖਬਰ ਸਾਹਮਣੇ ਆਈ ਜਿਸ ਤੋਂ ਬਾਅਦ ਮੌਕੇ ਤੇ ਪੁਲਿਸ ਅਧਿਕਾਰੀ ਵੀ ਪਹੁੰਚੇ।
ਇਸ ਦੌਰਾਨ ਮੌਕੇ ਤੇ ਪਹੁੰਚੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਪੁਲਿਸ ਚੌਂਕੀ ਦੇ ਬਾਹਰ ਕਿਸੇ ਵੀ ਤਰੀਕੇ ਦਾ ਕੋਈ ਗਰਨੇਡ ਹਮਲਾ ਨਹੀਂ ਹੋਇਆ ਅਤੇ ਇੱਥੇ ਧਮਾਕਾ ਜਰੂਰ ਹੋਇਆ ਤੇ ਧਮਾਕੇ ਦੀ ਆਵਾਜ਼ ਆਈ ਹੈ ਇਸ ਦੇ ਲਈ ਪੁਲਿਸ ਇਹ ਸਾਰੇ ਮਾਮਲੇ ਦੀ ਜਾਂਚ ਕਰਵਾ ਰਹੀ ਹੈ ਅਤੇ ਅਸੀਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਹਾਂ ਕਿ ਕਿਸੇ ਵੀ ਤਰੀਕੇ ਡਰਨ ਦੀ ਲੋੜ ਨਹੀਂ ਪੁਲਿਸ ਲੋਕਾਂ ਦੀ ਸੁਰੱਖਿਆ ਦੇ ਲਈ ਹਾਜ਼ਰ ਹੈ ਅਤੇ ਉਹ ਮੌਕੇ ਤੇ ਪਹੁੰਚੇ ਹਨ ਅਤੇ ਪੁਲਿਸ ਦੀਆਂ ਟੀਮਾਂ ਆਉਣਗੀਆਂ ਤੇ ਇੱਥੇ ਜਾਂਚ ਕੀਤੀ ਜਾਵੇਗੀ।
ਉਹਨਾਂ ਕਿਹਾ ਕਿ ਅਗਰ ਪੁਲਿਸ ਚੌਂਕੀ ਦੀ ਗੱਲ ਕਰੀਏ ਤਾਂ ਪੁਲਿਸ ਚੌਂਕੀ ਕਾਫੀ ਲੰਬੇ ਸਮੇਂ ਤੋਂ ਬੰਦ ਹੈ। ਉਹਨਾਂ ਨੇ ਕਿਹਾ ਕਿ ਅਸੀਂ ਸਾਰੇ ਲੋਕਾਂ ਦਾ ਫਰਜ਼ ਬਣਦਾ ਹੈ ਕਿ ਕਿਸੇ ਵੀ ਤਰ੍ਹਾਂ ਦੀ ਅਫਵਾਹ ਤੋਂ ਬਚਾ ਰਹਿ ਸਕੇ ਅਤੇ ਜਿੱਡਾ ਵੱਡਾ ਹੈਂਡ ਗਰਨੇਟ ਹਮਲਾ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਜੇਕਰ ਇਹ ਹੈਂਡ ਗਰਨੇਟ ਹਮਲਾ ਹੁੰਦਾ ਤਾਂ ਸ਼ਾਇਦ ਉਹਦੇ ਨਜ਼ਦੀਕ ਲੱਗੀ ਕੰਧ ਵੀ ਨੂੰ ਵੀ ਕੋਈ ਨਾ ਕੋਈ ਨੁਕਸਾਨ ਜਰੂਰ ਪਹੁੰਚਦਾ ਉਹਨਾਂ ਨੇ ਕਿਹਾ ਕਿ ਇਹ ਜਾਂਚ ਦਾ ਵਿਸ਼ਾ ਹੈ ਅਤੇ ਇਸ ਦੀ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਸਾਹਮਣੇ ਨਿਕਲੇਗਾ।