← ਪਿਛੇ ਪਰਤੋ
NSQF ਹੁਨਰ ਮੁਕਾਬਲੇ ਦੌਰਾਨ ਭਾਈ ਰੂਪਾ ਕੰਨਿਆ ਸਕੂਲ ਨੇ ਕੀਤਾ ਪਹਿਲਾ ਸਥਾਨ ਪ੍ਰਾਪਤ
ਅਸ਼ੋਕ ਵਰਮਾ
ਬਠਿੰਡਾ 24 ਮਾਰਚ 2025 : ਜ਼ਿਲ੍ਹਾ ਪੱਧਰ ਉੱਤੇ ਨੈਸ਼ਨਲ ਸਕਿਲ ਕੁਆਲੀਫਿਕੇਸ਼ਨ ਫਰੇਮ ਵਰਕ( NSQF )ਦੀਆਂ ਸਾਰੀਆਂ ਟ੍ਰੇਡਾਂ ਦੇ ਹੁਨਰ ਮੁਕਾਬਲੇ ਕਰਵਾਏ ਗਏ ਇਹਨਾਂ ਮੁਕਾਬਲਿਆਂ ਵਿੱਚ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਨਾਂ ਮੁਕਾਬਲਿਆਂ ਵਿੱਚੋਂ ਭਾਈ ਰੂਪਾ ਦੀਆਂ ਦੋ ਵਿਦਿਆਰਥਨਾਂ ਗਗਨਦੀਪ ਕੌਰ ਅਤੇ ਅਮਾਨਤ ਕੌਰ ਨੇ Eco Painting,Foil Painting (ਟੇ੍ਡ ਅਪੈਰਲ) ਵਿੱਚ ਕੀਤਾ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਅਪੈਰਲ ਟਰੇਡ ਦੇ ਇੰਚਾਰਜ ਮੈਡਮ ਜਸਵੀਰ ਕੌਰ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਉਪ ਸਿੱਖਿਆ ਅਫਸਰ ਸਿਕੰਦਰ ਸਿੰਘ ਅਤੇ ਐਨਐਸ ਕਿਊ ਐਫ ਦੇ ਕੋਆਰਡੀਨੇਟਰ ਸਰਦਾਰ ਬਲਰਾਜ ਸਿੰਘ ਵੱਲੋਂ ਇਹਨਾਂ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲ ਬਲਵਿੰਦਰ ਸਿੰਘ ਨੇ ਇਹਨਾਂ ਬੱਚਿਆਂ ਦੀ ਪ੍ਰਾਪਤੀ ਮੈਡਮ ਜਸਵੀਰ ਕੌਰ ਅਤੇ ਸਮੂਹ ਸਟਾਫ ਨੂੰ ਵਧਾਈ ਦਿੱਤੀ।
Total Responses : 182