ਮੈਸੀ ਫਾਊਂਡੇਸ਼ਨ ਨੇ ਲੱਖਾਂ ਰੁਪਏ ਖਰਚ ਕੇ ਬਣਾਇਆ ਔਰਤ ਨੂੰ ਮੁੜ ਤੋਂ ਦੁਨੀਆਂ ਦੇਖਣ ਦੇ ਕਾਬਿਲ
ਰੋਹਿਤ ਗੁਪਤਾ
ਗੁਰਦਾਸਪੁਰ , 23 ਫਰਵਰੀ 2025 :
ਜਰੂਰਤਮੰਦ ਲੋਕਾਂ ਦੇ ਇਲਾਜ ਸਬੰਧੀ ਸਹਾਇਤਾ ਕਰਵਾਉਣ ਵਾਲੀ ਸਮਾਜ ਸੇਵੀ ਸੰਸਥਾ ਮੈਸੀ ਐਡ ਸਨਜ ਫਾਊਂਡੇਸ਼ਨ ਯੂਐਸਏ ਨੇ ਇੱਕ ਹੋਰ ਨੇਕ ਉਪਰਾਲਾ ਕੀਤਾ ਹੈ । ਸੰਸਥਾ ਵੱਲੋਂ ਇੱਕ ਡੇਢ ਲੱਖ ਰੁਪਏ ਦੇ ਕਰੀਬ ਖਰਚ ਕਰਕੇ ਇੱਕ ਜਰੂਰਤਮੰਦ ਔਰਤ ਦੀਆਂ ਅੱਖਾਂ ਦਾ ਆਪਰੇਸ਼ਨ ਕਰਾ ਕੇ ਦੁਬਾਰਾ ਉਸ ਨੂੰ ਵੇਖਣ ਲਾਇਕ ਬਣਾ ਦਿੱਤਾ ਹੈ।
ਔਰਤ ਦੇ ਪਤੀ ਅਨਵਰ ਮਸੀਹ ਨੇ ਮੈਸੀ ਐਂਡ ਸਨਜ਼ ਫਾਊਂਡੇਸ਼ਨ ਯੂਐਸਏ ਦੇ ਸੰਸਥਾਪਕ ਸੁਰਿੰਦਰ ਮੈਸੀ ਤੇ ਉਹਨਾਂ ਦੀ ਪਤਨੀ ਬਾਲਾ ਮੈਸੀ ਦਾ ਧੰਨਵਾਦ ਕਰਦੇ ਹੋਏ ਕਿਹਾ ਹੈ ਕਿ ਉਹਨਾਂ ਕੋਲ ਤਾਂ ਇਲਾਜ ਲਈ ਪੈਸੇ ਨਹੀਂ ਸਨ ਪਰ ਪਰਮਾਤਮਾ ਨੇ ਮੈਸੀ ਫਾਊਂਡੇਸ਼ਨ ਨੂੰ ਫਰਿਸ਼ਤਾ ਬਣਾ ਕੇ ਉਹਨਾਂ ਲਈ ਭੇਜਿਆ ਹੈ। ਉਹ ਪਰਮਾਤਮਾ ਦੇ ਅੱਗੇ ਉਹ ਪ੍ਰਾਰਥਨਾ ਕਰਦੇ ਹਨ ਕਿ ਫਾਊਂਡੇਸ਼ਨ ਨੂੰ ਪਰਮਾਤਮਾ ਹੋਰ ਤਰੱਕੀ ਦਵੇ ਤਾਂ ਜੋ ਹੋਰ ਜਿਆਦਾ ਸਮਾਜ ਸੇਵੀ ਕੰਮ ਕਰ ਸਕਣ
ਉਥੇ ਹੀ ਗੱਲਬਾਤ ਦੌਰਾਨ ਮੈਸੀ ਐਡ ਸਂਜ਼ ਫਾਊਂਡੇਸ਼ਨ ਦੇ ਸੰਸਥਾਪਕ ਸੁਰਿੰਦਰ ਮੈਸੀ ਦੀ ਪਤਨੀ ਬਾਲਾ ਮੈਸੀ ਨੇ ਕਿਹਾ ਕਿ ਉਹਨਾਂ ਦੇ ਧਿਆਨ ਵਿੱਚ ਕਿਸੇ ਨੇ ਲਿਆਂਦਾ ਕਿ ਇੱਕ ਔਰਤ ਹੈ ਜਿਸ ਦੀ ਅੱਖਾਂ ਦੀ ਰੋਸ਼ਨੀ ਜਾ ਚੁੱਕੀ ਹੈ। ਉਹਨਾਂ ਨੇ ਫੈਸਲਾ ਕੀਤਾ ਕਿ ਚਾਹੇ ਜਿੰਨੇ ਵੀ ਲੱਖਾਂ ਰੁਪਏ ਇਲਾਜ ਵਿੱਚ ਲੱਗ ਜਾਣ ਉਹ ਇਸ ਔਰਤ ਦਾ ਇਲਾਜ ਕਰਾ ਕੇ ਉਸਨੂੰ ਨਵੀਂ ਜ਼ਿੰਦਗੀ ਜਰੂਰ ਦੇਣਗੇ ਤੇ ਉਹਨਾਂ ਨੇ ਇਸ ਔਰਤ ਦਾ ਇਲਾਜ ਕਰਾ ਦਿੱਤਾ । ਉਹਨਾਂ ਦਾ ਉਦੇਸ਼ ਹੈ ਕੀ ਵੱਧ ਤੋਂ ਵੱਧ ਜਰੂਰਤਮੰਦ ਲੋਕਾਂ ਦੀ ਮਦਦ ਕਰ ਸਕਣ ।