ਮਾਮਲਾ ਬੱਸ ਕੰਡਕਟਰ ਨਾਲ ਕੁੱਟਮਾਰ ਦਾ, ਬੱਸ ਦਾ ਡਰਾਈਵਰ ਅਤੇ ਔਰਤ ਵੀ ਆਈ ਸਾਹਮਣੇ
ਰੋਹਿਤ ਗੁਪਤਾ
ਗੂਰਦਾਸਪੁਰ : ਬਟਾਲਾ ਦੇ ਸੁਖਾ ਸਿੰਘ ਮਹਿਤਾਬ ਸਿੰਘ ਚੋਂਕ ਵਿਚ ਪਨਬਸ ਦੇ ਕੰਡਕਟਰ ਅਤੇ ਮਹਿਲਾ ਸਵਾਰੀ ਦਾ ਮਾਮੂਲੀ ਵਿਵਾਦ ਕੁਝ ਦੇਰ ਬਾਅਦ ਹੀ ਖੂਨੀ ਰੂਪ ਧਾਰਨ ਕਰ ਗਿਆ ਸੀ। ਜਿਸ ਦੀ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਸੀ ਜਿਸ ਵਿੱਚ ਸਾਹਮਣੇ ਆਇਆ ਸੀ ਕਿ ਮਹਿਲਾ ਸਵਾਰੀ ਵਲੋਂ ਆਪਣੇ ਰਿਸ਼ਤੇਦਾਰ ਅਤੇ ਜਾਣਕਾਰ ਫੋਨ ਕਰਕੇ ਬੁਲਾ ਲਏ।ਜਿਸਤੋਂ ਬਾਦ ਮਹਿਲਾ ਸਵਾਰੀ ਵਲੋਂ ਬੁਲਾਏ ਲੋਕਾਂ ਵਲੋਂ ਬਸ ਦੇ ਕੰਡਕਟਰ ਨੂੰ ਮਾਰ ਕੁਟਾਈ ਕਰਕੇ ਲਹੂ ਲੁਹਾਨ ਕਰ ਦਿੱਤਾ ਨਜ਼ਰ ਆਇਆ ਸੀ ਪਰ ਹੁਣ ਉਕਤ ਮਹਿਲਾ ਵੀ ਹਸਪਤਾਲ ਵਿੱਚ ਦਾਖਲ ਹੋ ਗਈ ਹੈ ਅਤੇ ਕੰਡਕਟਰ ਵੱਲੋਂ ਆਪਣੇ ਅਤੇ ਆਪਣੇ ਪਤੀ ਨਾਲ ਮਾਰ ਕੁਟਾਈ ਦੇ ਦੋਸ਼ ਲਗਾ ਰਹੀ ਹੈ ਜਦਕਿ ਦੂਜੇ ਪਾਸੇ ਰੋਡਵੇਜ਼ ਕਰਮੀਆਂ ਵੱਲੋਂ ਪੁਲਿਸ ਤੇ ਕਾਰਵਾਈ ਨਾ ਕਰਨ ਦਾ ਦੋਸ਼ ਲਗਾਉਂਦੇ ਹੋਏ ਬੱਸਾਂ ਵੀ ਜਾਮ ਕਰ ਦਿੱਤੀਆਂ ਗਈਆਂ ਹਨ।
ਜਿੱਥੇ ਡਰਾਈਵਰ ਦਾ ਕਹਿਣਾ ਹੈ ਕਿ ਮਹਿਲਾ ਨੇ ਉਮਰਪੁਰਾ ਜਾਣਾ ਸੀ ਪਰ ਉਮਰ ਪੂਰਾ ਕੋਈ ਸਟਾਫ ਨਹੀਂ ਹੈ ਜਿਸ ਕਾਰਨ ਉਸਨੂੰ ਬਸ ਤੇ ਨਾ ਬੈਠਣ ਲਈ ਕਿਹਾ ਗਿਆ ਤਾਂ ਉਸਨੇ ਰੌਲਾ ਪਾਣਾ ਸ਼ੁਰੂ ਕਰ ਦਿੱਤਾ ਤੇ ਆਪਣੇ ਰਿਸ਼ਤੇਦਾਰ ਬੁਲਾ ਲਏ । ਉੱਥੇ ਹੀ ਮਹਿਲਾ ਦਾ ਕਹਿਣਾ ਹੈ ਕਿ ਕੰਡਕਟਰ ਨੇ ਪਹਿਲਾਂ ਉਸਨੂੰ ਬਿਠਾ ਲਿਆ ਤੇ ਬਾਅਦ ਵਿੱਚ ਜਦੋਂ ਟਿਕਟ ਕੱਟਣ ਵਾਧਾ ਘਾਟਾ ਬੋਲਣਾ ਸ਼ੁਰੂ ਕਰ ਦਿੱਤਾ ਸੀ ਤੇ ਨਾਲ ਹੀ ਬੱਸ ਸਟੈਂਡ ਦੇ ਥੋੜੇ ਅੱਗੇ ਆ ਕੇ ਉਸ ਨੂੰ ਬਸ ਤੋਂ ਸੁੱਟ ਦਿੱਤਾ ਜਿਸ ਤੇ ਪਿੱਛੇ ਆ ਰਹੇ ਉਸਦੇ ਪਤੀ ਨੇ ਕੰਡਕਟਰ ਨਾਲ ਗੱਲ ਕੀਤੀ ਤਾਂ ਉਹ ਉਹਨਾਂ ਦੇ ਵੀ ਹੱਥੀ ਪੈ ਗਿਆ ।