ਕਿਸਾਨਾਂ ਪ੍ਰਤੀ ਕੇਂਦਰ ਸਰਕਾਰ ਦੀ ਲਗਾਤਾਰ ਬੇਰੁਖ਼ੀ, ਡੂੰਘੀ ਚਿੰਤਾ ਦਾ ਵਿਸ਼ਾ -ਆਗੂ
26 ਜਨਵਰੀ ਨੂੰ ਟਰੈਕਟਰ ਮਾਰਚ ਕੱਢਿਆ ਜਾਵੇਗਾ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 21 ਜਨਵਰੀ 2025 :
ਅੱਜ ਸੰਯੁਕਤ ਕਿਸਾਨ ਮੋਰਚਾ ਕਪੂਰਥਲਾ ਵਿੱਚ ਸ਼ਾਮਿਲ ਸਮੂਹ ਕਿਸਾਨ ਮਜ਼ਦੂਰ ਜਥੇਬੰਦੀਆਂ ਦੀ ਵਿਸ਼ਾਲ ਮੀਟਿੰਗ ਜਥੇਦਾਰ ਪਲਵਿੰਦਰ ਸਿੰਘ ਕਾਲਾ ਸੰਘਿਆਂ ਕਿਰਤੀ ਕਿਸਾਨ ਯੂਨੀਅਨ ਪੰਜਾਬ, ਹਰਜਿੰਦਰ ਸਿੰਘ ਰਾਣਾ ਸੈਦੋਵਾਲ ਬੀਕੇਯੂ ਡਕੌਂਦਾ ਧੰਨੇਰ ਪ੍ਰਧਾਨ ਕਪੂਰਥਲਾ ਤੇ ਤਰਸੇਮ ਸਿੰਘ ਬੰਨੇਮਲ ਜਨਰਲ ਸਕੱਤਰ ਕਿਰਤੀ ਕਿਸਾਨ ਯੂਨੀਅਨ ਕਪੂਰਥਲਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਵੱਡੀ ਗਿਣਤੀ ਆਗੂਆਂ ਤੇ ਕਿਸਾਨਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਖੇਤੀਬਾੜੀ ਮੰਡੀਆਂ ਲਈ ਕੌਮੀ ਨੀਤੀ ਖਰੜਾ ਜਾਰੀ ਕੀਤਾ ਹੈ ਜੋ ਕਿ ਉਨ੍ਹਾਂ ਤਿੰਨ ਖੇਤੀ ਕਾਨੂੰਨਾਂ ਤੋਂ ਵੀ ਵੱਧ ਖਤਰਨਾਕ ਹੈ। ਇਹ ਖਰੜਾ ਸਾਰੇ ਖੇਤੀਬਾੜੀ ਕਾਰਜਾਂ ਨੂੰ ਪ੍ਰਾਈਵੇਟ ਕਾਰਪੋਰੇਸ਼ਨਾਂ ਅਤੇ ਬਹੁ-ਰਾਸ਼ਟਰੀ ਕੰਪਨੀਆਂ ਨੂੰ ਸੌਂਪਣ ਦੀ ਨੀਤੀ ਹੈ। ਇਹ ਕਿਸਾਨਾਂ ਦੀ ਆਜ਼ਾਦੀ ਨੂੰ ਖ਼ਤਰੇ ਵਿੱਚ ਪਾਉਂਦਾ ਹੈ ਅਤੇ ਇਸ ਨੂੰ ਕਮਜ਼ੋਰ ਕਰਦਾ ਹੈ। ਇਹ ਕੇਂਦਰੀ ਖਰੜਾ ਕਿਸਾਨਾਂ ਨੂੰ ਹੋਰ ਕਰਜ਼ਾਈ ਅਤੇ ਗਰੀਬ ਬਣਾਵੇਗਾ ਅਤੇ ਉਨ੍ਹਾਂ ਨੂੰ ਜ਼ਮੀਨਾਂ ਅਤੇ ਸਰਕਾਰੀ ਮੰਡੀਆਂ ਦੋਵਾਂ ਤੋਂ ਵਾਂਝਾ ਕਰੇਗਾ। ਬੁਲਾਰਿਆਂ ਨੇ ਸਮੁੱਚੀਆਂ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਇਸਦੇ ਵਿਰੁੱਧ ਆਪਣੀ ਜ਼ੋਰਦਾਰ ਆਵਾਜ਼ ਸੰਸਦ ਵਿੱਚ ਉਠਾਉਣ ਦੀ ਅਪੀਲ ਕਰਦੇ ਅਤੇ ਤੁਹਾਡੀ ਰਾਜ ਵਿਧਾਨ ਸਭਾ ਨੂੰ ਵੀ ਬੇਨਤੀ ਕਰਦੇ ਹਾਂ ਕਿ ਕਿਰਪਾ ਕਰਕੇ ਇਸ ਖਰੜੇ ਨੂੰ ਰੱਦ ਕਰ ਦਿੱਤਾ ਜਾਵੇ ਅਤੇ ਇਸ ਫੈਸਲੇ ਬਾਰੇ ਤੁਰੰਤ ਕੇਂਦਰ ਸਰਕਾਰ ਨੂੰ ਸੂਚਿਤ ਕੀਤਾ ਜਾਵੇ। ਬੁਲਾਰਿਆਂ ਨੇ ਕਿਹਾ ਕਿ ਖੇਤੀ ਕਾਨੂੰਨਾਂ ਵਿਰੁੱਧ 13 ਮਹੀਨਿਆਂ ਤੱਕ ਚੱਲੇ ਦਿੱਲੀ ਬਾਰਡਰ ਅੰਦੋਲਨ ਦੇ ਅੰਤ ਵਿੱਚ ਭਾਰਤ ਦੇ ਕਿਸਾਨਾਂ ਦੀਆਂ ਮੰਗਾਂ ਨੂੰ ਮਨਜ਼ੂਰ ਕਰਨ ਤੇ ਕਾਲੇ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਵਾਅਦਾ ਕੀਤਾ।ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ 4 ਸਾਲ ਬੀਤਣ ਮਗਰੋਂ ਵੀ ਸਰਕਾਰ ਇਨ੍ਹਾਂ ਲਟਕਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਅੱਗੇ ਨਹੀਂ ਵਧ ਰਹੀ। ਸਗੋਂ ਦੂਜੇ ਪਾਸੇ ਇਸ ਨੇ ਨਵੇਂ ਖੇਤੀ ਮੰਡੀਕਰਨ ਖਰੜੇ ਤੋਂ ਇਲਾਵਾ ਨਵੇਂ ਬਿਜਲੀ ਐਕਟ ਦੀਆਂ ਵਿਵਸਥਾਵਾਂ ਪੇਸ਼ ਕੀਤੀਆਂ ਹਨ । ਆਗੂਆਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਤੱਕ ਵਿਰੋਧੀ ਸਰਕਾਰਾਂ ਦੁਆਰਾ ਭਾਰਤ ਦੇ ਕਿਸਾਨਾਂ ਪ੍ਰਤੀ ਉਪਰੋਕਤ ਲਿਖਤੀ ਵਚਨਬੱਧਤਾ ਪ੍ਰਤੀ ਵਾਅਦਾ ਖਿਲਾਫੀ ਦੀ ਯਾਦ ਦਿਵਾਉਣ ਦੀ ਅਪੀਲ ਕਰਦੇ ਹਾਂ। ਅਸੀਂ ਤੁਹਾਨੂੰ ਇਹ ਵੀ ਬੇਨਤੀ ਕਰਦੇ ਹਾਂ ਕਿ ਪ੍ਰਧਾਨ ਮੰਤਰੀ ਨੂੰ ਇਨ੍ਹਾਂ ਸਮੱਸਿਆਵਾਂ ਨੂੰ ਹੱਲ ਕਰਨ ਦੇ ਉਦੇਸ਼ ਨਾਲ ਸਾਰੀਆਂ ਕਿਸਾਨ ਜਥੇਬੰਦੀਆਂ, ਮੁੱਖ ਮੰਤਰੀਆਂ ਅਤੇ ਸਾਰੀਆਂ ਸਿਆਸੀ ਪਾਰਟੀਆਂ ਨਾਲ ਇਨ੍ਹਾਂ ਸਾਰੇ ਮੁੱਦਿਆਂ 'ਤੇ ਤੁਰੰਤ ਗੱਲਬਾਤ ਕਰਨ ਲਈ ਕਹੋ। ਇਸ ਮੌਕੇ ਆਗੂਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਯੁੰਕਤ ਕਿਸਾਨ ਮੋਰਚੇ ਵੱਲੋਂ ਕੇਂਦਰ ਸਰਕਾਰ ਵੱਲੋਂ ਖੇਤੀ ਖਰੜੇ ਦੇ ਵਿਰੋਧ ਵਿਚ ਸਮੁੱਚੇ ਦੇਸ਼ ਵਾਂਗ ਜ਼ਿਲ੍ਹਾ ਕਪੂਰਥਲਾ ਵਿੱਚ ਵੀ 26 ਜਨਵਰੀ ਨੂੰ ਤਹਿਸੀਲ ਪੱਧਰ ਤੇ ਟਰੈਕਟਰ ਮਾਰਚ ਕੱਢਿਆ ਜਾਵੇਗਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਰਘਬੀਰ ਸਿੰਘ ਮਹਿਰਵਾਲਾ ਸੂਬਾ ਮੀਤ ਪ੍ਰਧਾਨ ਕਿਰਤੀ ਕਿਸਾਨ ਯੂਨੀਅਨ ਪੰਜਾਬ, ਸਯੁੰਕਤ ਕਿਸਾਨ ਮੋਰਚਾ ਦੇ ਐਡ ਰਾਜਿੰਦਰ ਸਿੰਘ ਰਾਣਾ, ਤਰਸੇਮ ਸਿੰਘ ਬੰਨੇ ਮਲ, ਨਿਰਮਲ ਸਿੰਘ ਸ਼ੇਰਪੁਰ ਸੱਦਾ ਸੂਬਾਈ ਆਗੂ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ, ਹਰਜਿੰਦਰ ਸਿੰਘ ਰਾਣਾ ਸੈਦੋਵਾਲ, ਮਾਸਟਰ ਚਰਨ ਸਿੰਘ ਪ੍ਰਧਾਨ ਕੁਲ ਹਿੰਦ ਕਿਸਾਨ ਸਭਾ ਕਪੂਰਥਲਾ, ਸਰਵਣ ਸਿੰਘ ਕਰਮਜੀਤਪੁਰ, ਸੁਖਚੈਨ ਸਿੰਘ ਨੱਥੂ ਚਾਹਲ,ਦਿਆਲ ਸਿੰਘ ਦੀਪੇਵਾਲ,ਸਰਵਣ ਸਿੰਘ ਪ੍ਰਧਾਨ ਕੁਲ ਹਿੰਦ ਕਿਸਾਨ ਸਭਾ ਸੁਲਤਾਨ ਪੁਰ ਲੋਧੀ, ਨਿਰਵੈਰ ਸਿੰਘ ਕਰਮਜੀਤ ਪੁਰ,ਸੁੱਚਾ ਸਿੰਘ ਮਿਰਜ਼ਾ ਪੁਰ ,ਭਜਨ ਸਿੰਘ ਸਾਬਕਾ ਸਰਪੰਚ ਫੌਜੀ ਕਲੋਨੀ, ਬਖਸ਼ੀਸ਼ ਸਿੰਘ, ਹੁਕਮ ਸਿੰਘ ਨੂਰੋਵਾਲ ,ਹਰਵੰਤ ਸਿੰਘ ਨੰਬਰਦਾਰ ਕਮਾਲ ਪੁਰ, ਅਵਤਾਰ ਸਿੰਘ ਸੈਕਟਰੀ, ਜਸਵੀਰ ਸਿੰਘ, ਹਰਬੰਸ ਸਿੰਘ, ਗੁਰਦੀਪ ਸਿੰਘ, ਹਰਰਵਿੰਦਰ ਸਿੰਘ, ਜਸਪਾਲ ਸਿੰਘ, ਪਰਗਨ ਸਿੰਘ, ਬਲਜਿੰਦਰ ਸਿੰਘ, ਪਿਆਰਾ ਸਿੰਘ,ਸੁਰਜੀਤ ਸਿੰਘ ਠੱਟਾ,ਮਹਿੰਗਾ ਸਿੰਘ ਠੱਟਾ ਆਦਿ ਵੀ ਹਾਜ਼ਰ ਸਨ।