ਬਟਾਲਾ ਨਗਰ ਨਿਗਮ ਦੇ ਅਧਿਕਾਰੀਆਂ ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਲੱਗੇ ਇਲਜ਼ਾਮ
- ਅਧਿਕਾਰੀਆਂ ਨੇ ਵੀ ਮੰਨਿਆ ਕਿ ਉਹਨਾਂ ਦੇ ਮੁਲਾਜ਼ਮਾਂ ਕੋਲੋਂ ਹੋਈ ਹੈ ਗਲਤੀ
ਰੋਹਿਤ ਗੁਪਤਾ
ਗੁਰਦਾਸਪੁਰ, 21 ਜਨਵਰੀ 2025 - ਬਟਾਲਾ ਦੀ ਨਗਰ ਨਿਗਮ ਵੱਲੋਂ ਸੜਕਾਂ ਤੇ ਕੀਤੇ ਨਾਜਾਇਜ਼ ਕਬਜ਼ੇ ਹਟਾਏ ਜਾ ਰਹੇ ਸਨ ਇਸੇ ਦੀ ਲੜੀ ਤਹਿਤ ਨਗਰ ਨਿਗਮ ਦੇ ਮੁਲਾਜ਼ਮਾਂ ਅਤੇ ਅਧਿਕਾਰੀਆਂ ਵੱਲੋਂ ਗਾਂਧੀ ਨਗਰ ਕੈਂਪ ਦੇ ਵਿੱਚ ਈ ਰਿਕਸ਼ਾ ਸਟੈਂਡ ਵੀ ਤੋੜਿਆ ਗਿਆ ਜਿਸ ਤੋਂ ਬਾਅਦ ਈ ਰਿਕਸ਼ਾ ਡਰਾਈਵਰਾਂ ਨੇ ਨਗਰ ਨਿਗਮ ਦੇ ਅਧਿਕਾਰੀਆਂ ਤੇ ਧਾਰਮਿਕ ਫੋਟੋਆਂ ਦੀ ਬੇਅਦਬੀ ਦੇ ਲਾਏ ਇਲਜ਼ਾਮ।
ਗੱਲਬਾਤ ਦੌਰਾਨ ਈ ਰਿਕਸ਼ਾ ਡਰਾਈਵਰਾਂ ਨੇ ਕਿਹਾ ਕਿ ਇਸ ਸਟੈਂਡ ਦਾ ਉਦਘਾਟਨ ਕੁਝ ਸਮਾਂ ਪਹਿਲਾਂ ਬਟਾਲਾ ਤੋਂ ਵਿਧਾਇਕ ਅਮਨ ਸ਼ੇਰ ਸਿੰਘ ਸੈ੍ਰੀ ਕਲਸੀ ਕਰਕੇ ਗਏ ਸਨ ਅਤੇ ਸਾਡਾ ਸਟੈਂਡ ਇੱਕ ਸਾਈਡ ਤੇ ਸੀ ਪਰ ਨਗਰ ਨਿਗਮ ਦੇ ਅਧਿਕਾਰੀਆਂ ਨੇ ਸਾਡੇ ਨਾਲ ਨਜਾਇਜ਼ ਕੀਤੀ ਹੈ ਸਾਡਾ ਸਟੈਂਡ ਤੇ ਤੋੜਿਆ ਹੀ ਪਰ ਸਟੈਂਡ ਤੇ ਲੱਗੇ ਧਾਰਮਿਕ ਚਿੰਨ ਵਾਲੀਆਂ ਫੋਟੋਆਂ ਨੂੰ ਵੀ ਮਿੱਟੀ ਚ ਰੋਲਿਆ ਜੋ ਕਿ ਸਰਾਸਰ ਗਲਤ ਹੈ।
ਦੂਸਰੇ ਪਾਸੇ ਜਦੋਂ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਮੰਨਿਆ ਕਿ ਉਹਨਾਂ ਦੇ ਮੁਲਾਜ਼ਮਾਂ ਕੋਲੋਂ ਗਲਤੀ ਹੋ ਸਕਦੀ ਹੈ ਉਹ ਮੌਕੇ ਤੇ ਮੌਜੂਦ ਨਹੀਂ ਸੀ।